ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂਅ’ ਰਿਲੀਜ਼, ਵਾਕਏ ਹੀ ਹਰ ਗਲੀ ਮੋੜ ‘ਤੇ ਛਾਇਆ ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ (Sidhu Moose wala) ਦਾ ਨਵਾਂ ਗੀਤ ‘ਮੇਰਾ ਨਾਂਅ’ (Mera Naa) ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ‘ਚ ਸਿੱਧੂ ਮੂਸੇਵਾਲਾ ਦੇ ਨਾਲ ਨਾਲ ਦੇ ਬਰੂਨਾ ਬੁਆਏਜ਼ ਦੇ ਬੋਲ ਵੀ ਸ਼ਾਮਿਲ ਕੀਤੇ ਗਏ ਹਨ। ਫੀਚਰਿੰਗ ‘ਚ ਸਿੱਧੂ ਮੂਸੇਵਾਲਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ । ਉਨ੍ਹਾਂ ਦੇ ਪੋਸਟਰ ਅਤੇ ਹਰ ਗਲੀ ਮੁੱਹਲੇ ‘ਚ ਲੱਗੀਆਂ ਉਨ੍ਹਾਂ ਦੀਆ ਤਸਵੀਰਾਂ ਅਤੇ ਲਾਈਵ ਸ਼ੋਅ ਦੇ ਵੀਡੀਓਜ਼ ਨੂੰ ਸ਼ਾਮਿਲ ਕੀਤਾ ਗਿਆ ਹੈ ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਦੁੱਖਦਾਇਕ ਖਬਰ, ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸ਼ਵਿੰਦਰ ਮਾਹਲ ਦੀ ਪਤਨੀ ਦਾ ਦਿਹਾਂਤ
ਸਿੱਧੂ ਮੂਸੇਵਾਲਾ ਦੇ ਗੀਤ ਦੇ ਬੋਲ ਵੀ ਕੁਝ ਇਸੇ ਤਰ੍ਹਾਂ ਦੇ ਹੀ ਹਨ । ਦੱਸ ਦਈਏ ਕਿ ਬਰੂਨਾ ਬੁਆਏਜ਼ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਕੇ ਲਾਈਵ ਸ਼ੋਅ ਦੇ ਦੌਰਾਨ ਭਾਵੁਕ ਹੋ ਗਏ ਸਨ ।
ਸਿੱਧੂ ਮੂਸੇਵਾਲਾ ਦੇ ਮਾਪੇ ਰੱਖ ਰਹੇ ਜਿੰਦਾ ਰੱਖਣ ਦੀ ਕੋਸ਼ਿਸ਼
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਉਹ ਆਪਣੇ ਬੇਟੇ ਨੂੰ 7-8 ਸਾਲ ਤੱਕ ਜਿਉਂਦਾ ਰੱਖਣਗੇ । ਇਸ ਲਈ ਉਹ ਛੇ ਮਹੀਨੇ ਬਾਅਦ ਹੀ ਉਸ ਦੇ ਇੱਕ ਇੱਕ ਕਰਕੇ ਅਨਰਿਲੀਜ਼ ਗੀਤਾਂ ਨੂੰ ਰਿਲੀਜ਼ ਕਰਨਗੇ । ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਸੀ ਅਤੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਕੇ ਆਪਣੀ ਗਾਇਕੀ ਨੂੰ ਸਿਖਰਾਂ ‘ਤੇ ਪਹੁੰਚਾਇਆ ਸੀ ।
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਹੋਏ ਭਾਵੁਕ
ਇਸ ਨਵੇਂ ਰਿਲੀਜ਼ ਕੀਤੇ ਗਏ ਗੀਤ ਨੂੰ ਪ੍ਰਸ਼ੰਸਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ ।
- PTC PUNJABI