ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਫ਼ਿਲਮ 'ਜੋੜੀ' ਦਾ ਨਵਾਂ ਗੀਤ 'ਆਖ਼ਰੀ ਸਲਾਮ' ਹੋਇਆ ਰਿਲੀਜ਼, ਗੀਤ ਦੇ ਬੋਲ ਸੁਣ ਭਾਵੁਕ ਹੋ ਗਏ ਦਰਸ਼ਕ

ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਆਪਣੀ ਫ਼ਿਲਮ 'ਜੋੜੀ' ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਏ ਹਨ। ਬਾਕਸ ਆਫਿਸ 'ਤੇ ਇਹ ਫ਼ਿਲਮ ਪੂਰੀ ਤਰ੍ਹਾਂ ਹਾਊਸ ਫੂਲ ਚੱਲ ਰਹੀ ਹੈ। ਹੁਣ ਇਸ ਫ਼ਿਲਮ ਦਾ ਗੀਤ 'ਆਖਰੀ ਸਲਾਮ' ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਬੋਲ ਸੁਣ ਕੇ ਦਰਸ਼ਕ ਭਾਵੁਕ ਹੋ ਗਏ।

Written by  Pushp Raj   |  May 09th 2023 12:05 PM  |  Updated: May 09th 2023 12:05 PM

ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਫ਼ਿਲਮ 'ਜੋੜੀ' ਦਾ ਨਵਾਂ ਗੀਤ 'ਆਖ਼ਰੀ ਸਲਾਮ' ਹੋਇਆ ਰਿਲੀਜ਼, ਗੀਤ ਦੇ ਬੋਲ ਸੁਣ ਭਾਵੁਕ ਹੋ ਗਏ ਦਰਸ਼ਕ

Song 'Akhri Salaam': ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ 'ਜੋੜੀ' ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਰਿਲੀਜ਼ ਹੋਣ ਮਗਰੋਂ ਫ਼ਿਲਮ ਮੇਕਰਸ ਵੱਲੋਂ ਇਸ ਦਾ ਗੀਤ 'ਆਖਰੀ ਸਲਾਮ' ਰਿਲੀਜ਼ ਕੀਤਾ ਗਿਆ ਹੈ। 

ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਆਪਣੀ ਫ਼ਿਲਮ 'ਜੋੜੀ' ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਏ ਹਨ। ਬਾਕਸ ਆਫਿਸ 'ਤੇ ਇਹ ਫ਼ਿਲਮ ਪੂਰੀ ਤਰ੍ਹਾਂ ਹਾਊਸ ਫੂਲ ਚੱਲ ਰਹੀ ਹੈ। ਹੁਣ ਇਸ ਫ਼ਿਲਮ ਦਾ ਗੀਤ 'ਆਖਰੀ ਸਲਾਮ' ਰਿਲੀਜ਼ ਕੀਤਾ ਗਿਆ ਹੈ। 

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ। ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਟੂਰ ਸਕੂਲ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਰਿਧਮ ਬੁਆਏਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਭਾਵੁਕ ਕਰ ਦੇਣ ਵਾਲਾ ਹੈ ਤੇ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਹੋਰ ਪੜ੍ਹੋ: ਪੰਜਾਬੀ ਗਾਇਕ ਕਾਕਾ ਨੇ ਕਿਹਾ 'ਮੇਰੇ ਪਿੰਡ ਦੀ  ਲਾਈਬ੍ਰੇਰੀ 'ਚ ਨਾਂ ਰੱਖੇ ਜਾਣ ਧਾਰਮਿਕ ਗ੍ਰੰਥ, ਵਜ੍ਹਾ ਜਾਣ ਕੇ ਹੋ ਜਾਉਗੇ ਹੈਰਾਨ

ਫ਼ਿਲਮ 'ਜੋੜੀ' ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਪੰਜਾਬ ਦੇ ਮਸ਼ਹੂਰ ਗਾਇਕ ਚਮਕੀਲਾ ਤੇ ਉਸ ਦੀ ਸਾਥੀ ਕਲਾਕਾਰ ਅਮਰਜੋਤ ਦੀ ਕਹਾਣੀ ਨੂੰ ਦਰਸਾਉਂਦੇ ਹਨ। ਫ਼ਿਲਮ ਵਿੱਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾਂ ਦੇ ਨਾਲ-ਨਾਲ  ਦ੍ਰਿਸ਼ਟੀ ਗਰੇਵਾਲ ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ। ਫ਼ਿਲਮ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network