'ਜੀ ਖ਼ਾਨ' ਦੀ ਆਵਾਜ਼ 'ਚ ਫਿਲਮ 'ਬਿਨਾਂ ਬੈਂਡ ਚੱਲ ਇੰਗਲੈਂਡ' ਤੋਂ ਰਿਲੀਜ਼ ਹੋਇਆ ਗੀਤ 'Good Luck', ਫੈਨਜ਼ ਨੂੰ ਪਸੰਦ ਆ ਰਿਹਾ ਹੈ ਗੀਤ

ਮਸ਼ਹੂਰ ਪੰਜਾਬੀ ਅਦਾਕਾਰ ਰੋਸ਼ਨ ਪ੍ਰਿੰਸ (Roshan Prince)ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਬਿਨਾਂ ਬੈਂਡ ਚੱਲ ਇੰਗਲੈਂਡ' ਨੂੰ ਲੈ ਕੇ ਸੁਰਖੀਆਂ 'ਚ ਹਨ। ਲੰਮੇਂ ਸਮੇਂ ਦੀ ਉਡੀਕ ਮਗਰੋਂ ਇਸ ਫਿਲਮ ਦੇ ਨਿਰਮਾਤਾਵਾਂ ਨੇ ਬੀਤੇ ਦਿਨੀਂ ਫਿਲਮ ਦਾ ਅਧਿਕਾਰਤ ਪੋਸਟਰ ਰਿਲੀਜ਼ ਕੀਤਾ ਤੇ ਹੁਣ ਇਸ ਫਿਲਮ ਦਾ ਨਵਾਂ ਗੀਤ 'Good Luck' ਰਿਲੀਜ਼ ਹੋ ਗਿਆ ਹੈ, ਦਰਸ਼ਕ ਇਸ ਗੀਤ ਨੂੰ ਕਾਫੀ ਪੰਸਦ ਕਰ ਰਹੇ ਹਨ।

Written by  Pushp Raj   |  November 08th 2023 03:45 PM  |  Updated: November 08th 2023 03:46 PM

'ਜੀ ਖ਼ਾਨ' ਦੀ ਆਵਾਜ਼ 'ਚ ਫਿਲਮ 'ਬਿਨਾਂ ਬੈਂਡ ਚੱਲ ਇੰਗਲੈਂਡ' ਤੋਂ ਰਿਲੀਜ਼ ਹੋਇਆ ਗੀਤ 'Good Luck', ਫੈਨਜ਼ ਨੂੰ ਪਸੰਦ ਆ ਰਿਹਾ ਹੈ ਗੀਤ

 Bina Band Chal England Song Good Luck : ਮਸ਼ਹੂਰ ਪੰਜਾਬੀ ਅਦਾਕਾਰ ਰੋਸ਼ਨ ਪ੍ਰਿੰਸ (Roshan Prince)ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਬਿਨਾਂ ਬੈਂਡ ਚੱਲ ਇੰਗਲੈਂਡ' ਨੂੰ ਲੈ ਕੇ ਸੁਰਖੀਆਂ 'ਚ ਹਨ। ਲੰਮੇਂ ਸਮੇਂ ਦੀ ਉਡੀਕ ਮਗਰੋਂ ਇਸ ਫਿਲਮ ਦੇ ਨਿਰਮਾਤਾਵਾਂ ਨੇ ਬੀਤੇ ਦਿਨੀਂ ਫਿਲਮ ਦਾ ਅਧਿਕਾਰਤ ਪੋਸਟਰ ਰਿਲੀਜ਼ ਕੀਤਾ ਤੇ ਹੁਣ ਇਸ ਫਿਲਮ ਦਾ ਨਵਾਂ ਗੀਤ 'Good Luck' ਰਿਲੀਜ਼ ਹੋ ਗਿਆ ਹੈ, ਦਰਸ਼ਕ ਇਸ  ਗੀਤ ਨੂੰ ਕਾਫੀ ਪੰਸਦ ਕਰ ਰਹੇ ਹਨ। 

ਦੱਸ ਦਈਏ ਕਿ ਫਿਲਮ 'ਬਿਨਾਂ ਬੈਂਡ ਚੱਲ ਇੰਗਲੈਂਡ' 'ਚ ਅਦਾਕਾਰ ਰੋਸ਼ਨ ਪ੍ਰਿੰਸ ਤੇ ਅਦਾਕਾਰਾ ਸਾਇਰਾ ਵੀ ਨਜ਼ਰ ਆਵੇਗੀ। ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।

ਅਦਾਕਾਰ ਰੋਸ਼ਨ ਪ੍ਰਿੰਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਗੀਤ ਇੱਕ ਰੋਮਾਂਟਿਕ ਗੀਤ ਹੈ। ਇਸ ਗੀਤ ਵਿੱਚ ਰੌਸ਼ਨ ਪ੍ਰਿੰਸ ਤੇ ਸਾਇਰਾ ਦੀ ਲਵ ਕੈਮਿਸਟਰੀ ਦਰਸਾਈ ਗਈ ਹੈ। 

ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਟਾਈਟਲ ਹੈ 'Good Luck' । ਇਸ ਗੀਤ ਨੂੰ ਜੀ ਖ਼ਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦਾ ਸੰਗੀਤ ਸੁਖਬੀਰ ਰੰਧਾਵਾ ਵੱਲੋਂ ਦਿੱਤਾ ਗਿਆ ਹੈ ਤੇ ਗੀਤ ਦੇ ਬੋਲ ਰਾਜੂ ਵਰਮਾ ਵੱਲੋਂ ਲਿਖੇ ਗਏ ਹਨ। 

ਇਸ ਗੀਤ ਨੂੰ ਦਰਸ਼ਕਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਫੈਨਜ਼ ਨੂੰ ਗੀਤ ਦੇ ਵਿੱਚ ਸਾਇਰਾ ਦੇ ਡਾਂਸ ਸਟੈਪ ਕਾਫੀ ਪਸੰਦ ਆ ਰਹੇ ਹਨ। ਇਸ ਦੇ ਨਾਲ-ਨਾਲ ਗੀਤ ਦੇ ਬੋਲਾਂ ਦੀ ਵੀ ਕਾਫੀ ਸ਼ਲਾਘਾ ਹੋ ਰਹੀ ਹੈ। ਰਿਲੀਜ਼ ਹੋਣ ਤੋਂ ਮਹਿਜ਼ ਕੁਝ ਹੀ ਘੰਟਿਆਂ 'ਚ ਇਹ ਗੀਤ ਸੋਸ਼ਲ ਮੀਡੀਆ 'ਤੇ  ਟ੍ਰੈਂਡ ਕਰ ਰਿਹਾ ਹੈ। 

 ਹੋਰ ਪੜ੍ਹੋ: Bigg Boss 17: ਅੰਕਿਤਾ ਲੋਖੰਡੇ ਨੂੰ ਮੁੜ ਯਾਦ ਆਏ ਸੁਸ਼ਾਂਤ ਸਿੰਘ ਰਾਜਪੂਤ, ਮਰਹੂਮ ਅਦਾਕਾਰ ਬਾਰੇ ਗੱਲ ਕਰਨ 'ਤੇ ਟ੍ਰੋਲ ਹੋਈ ਅਦਾਕਾਰਾ 

ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਰੌਸ਼ਨ ਪ੍ਰਿੰਸ, ਸਾਇਰਾ, ਬੀ.ਐਨ.ਸ਼ਰਮਾ, ਰਾਜ ਧਾਲੀਵਾਲ, ਗੁਰਪ੍ਰੀਤ ਘੁੱਗੀ, ਰੁਪਿੰਦਰ ਰੂਪੀ ਅਤੇ ਹਾਰਬੀ ਸੰਘਾ ਸਣੇ ਕਈ ਪਾਲੀਵੁੱਡ ਸਿਤਾਰੇ  ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਇੱਕ ਪ੍ਰੇਮ ਕਹਾਣੀ ਤੋਂ ਲੈ ਕੇ ਪਰਿਵਾਰਕ ਡਰਾਮੇ ਤੱਕ ਦੀਆਂ ਸ਼ੈਲੀਆਂ ਨੂੰ ਦਰਸਾਉਂਦੀ ਹੋਈ ਨਜ਼ਰ ਆਵੇਗੀ। ਇਹ ਫਿਲਮ 17 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network