ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਤੋਂ ਰਿਲੀਜ਼ ਹੋਇਆ ਗੀਤ 'ਜੋੜੀ ਤੇਰੀ ਮੇਰੀ', ਵੀਡੀਓ ਵੇਖ ਦਰਸ਼ਕਾਂ ਨੂੰ ਯਾਦ ਆਇਆ ਓਲਡ ਕਲਾਸਿਕ ਰੋਮਾਂਸ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿੱਥੇ 'Coachella' 'ਚ ਆਪਣੀ ਪਰਫਾਰਮੈਂਸ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਉਹ ਆਪਣੀ ਫ਼ਿਲਮ 'ਜੋੜੀ' ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫ਼ਿਲਮ 'ਚ ਉਨ੍ਹਾਂ ਨਾਲ ਨਿਮਰਤ ਖਹਿਰਾ ਨਜ਼ਰ ਆਵੇਗੀ। ਇਸ ਫ਼ਿਲਮ ਦਾ ਗੀਤ 'ਜੋੜੀ ਤੇਰੀ ਮੇਰੀ' ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।

Written by  Pushp Raj   |  April 26th 2023 11:30 AM  |  Updated: April 26th 2023 11:30 AM

ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਤੋਂ ਰਿਲੀਜ਼ ਹੋਇਆ ਗੀਤ 'ਜੋੜੀ ਤੇਰੀ ਮੇਰੀ', ਵੀਡੀਓ ਵੇਖ ਦਰਸ਼ਕਾਂ ਨੂੰ ਯਾਦ ਆਇਆ ਓਲਡ ਕਲਾਸਿਕ ਰੋਮਾਂਸ

Song  ‘Jodi Teri Meri’ release: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜਾਦੂ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਦਿਲਜੀਤ ਨੇ 'Coachella' 'ਚ ਆਪਣੀ ਪਰਫਾਰਮੈਂਸ ਦੇ ਕੇ ਇਤਿਹਾਸ ਰੱਚ ਦਿੱਤਾ ਹੈ, ਉੱਥੇ ਹੀ ਦੂ ਪਾਸੇ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਜੋੜੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਇਸ ਫ਼ਿਲਮ ਦਾ ਟਾਈਟਲ ਗੀਤ ਜੋੜੀ ਤੇਰੀ ਮੇਰੀ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਦਿਲਜੀਤ ਤੇ ਨਿਮਰਤ ਖਹਿਰਾ ਦੀ ਮੋਸਟ ਅਵੇਟਿਡ ਇਹ ਫ਼ਿਲਮ 'ਜੋੜੀ' ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।  ਇਸ ਦਾ ਸਭ ਤੋਂ ਵੱਡਾ ਕਾਰਨ ਹੈ ਫ਼ਿਲਮ ਦੇ ਗੀਤਾਂ 'ਚ ਵਿਖਾਏ ਗਏ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪੁਰਾਣ ਦ੍ਰਿਸ਼, ਜੋ ਕਿ ਹਰ ਕਿਸੇ ਨੂੰ ਫ਼ਿਲਮ ਵੇਖਣ ਲਈ ਉਤਸ਼ਾਹਿਤ ਕਰ ਰਹੇ ਹਨ। 

 ਹਾਲ ਹੀ ਵਿੱਚ ਫ਼ਿਲਮ ਤੋਂ ਰਿਲੀਜ਼ ਹੋਏ ਗੀਤ 'ਜੋੜੀ ਤੇਰੀ ਮੇਰੀ' ਬਾਰੇ ਗੱਲ ਕਰੀਏ ਤਾਂ ਇਹ ਇੱਕ ਕਲਾਸਿਕ ਰੋਮਾਂਟਿਕ ਟ੍ਰੈਕ ਹੈ ਜੋ ਆਪਣੇ ਸੰਗੀਤ, ਬੋਲ ਅਤੇ ਗਾਇਕੀ ਨਾਲ ਨੋਸਟਾਲਜਿਕ ਵਾਈਬਸ ਦਿੰਦਾ ਹੈ। ਬੈਕਗ੍ਰਾਊਂਡ ਸੰਗੀਤ ਦੇਣ ਲਈ ਕਲਾਸੀਕਲ ਯੰਤਰਾਂ ਦੀ ਵਰਤੋਂ ਕੀਤੀ ਗਈ ਹੈ ਜੋ ਕੰਨਾਂ ਨੂੰ ਸਕੂਨ ਦੇ ਰਹੇ ਹਨ। ਇਹ ਖੂਬਸੂਰਤ ਰੋਮਾਂਟਿਕ ਟਰੈਕ ਹੈ

ਇਹ ਸ਼ਾਨਦਾਰ ਗੀਤ ਨੂੰ ਫ਼ਿਲਮ ਦੇ ਲੀਡ ਰੋਲ ਕਲਾਕਾਰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨੇ ਗਾਇਆ ਹੈ। ਇਸ ਦੇ ਬੋਲ ਰਾਜ ਰਣਜੋਧ ਨੋ ਲਿਖੇ ਹਨ,ਜਦੋਂਕਿ ਸੰਗੀਤ ਟਰੂ ਸਕੂਲ ਨੇ ਦਿੱਤਾ ਹੈ। ਗੀਤ ਵਿੱਚ ਦਿਲਜੀਤ ਤੇ ਨਿਮਰਤ ਮੁੱਖ ਭੂਮਿਕਾਵਾਂ ਵਿੱਚ ਹਨ।

ਹੋਰ ਪੜ੍ਹੋ: Sidnaaz viral video:ਈਦ ਤੋਂ ਬਾਅਦ ਵਾਇਰਲ ਹੋਈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਪੁਰਾਣੀ ਵੀਡੀਓ, ਸਿਡਨਾਜ਼ ਦੀ ਜੋੜੀ ਵੇਖ ਭਾਵੁਕ ਹੋਏ ਫੈਨਜ਼ 

ਫ਼ਿਲਮ ਜੋੜੀ ਕਾਰਜ ਗਿੱਲ ਤੇ ਦਲਜੀਤ ਥਿੰਦ ਨੇ ਰਿਦਮ ਬੁਆਏਜ਼ ਐਂਟਰਟੇਨਮੈਂਟ ਅਤੇ ਥਿੰਦ ਮੋਸ਼ਨ ਫਿਲਮਜ਼ ਰਾਹੀਂ ਕੀਤਾ ਗਿਆ ਹੈ। ਫ਼ਿਲਮ ਅੰਬਰਦੀਪ ਸਿੰਘ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫ਼ਿਲਮ 5 ਮਈ 2023 ਨੂੰ ਆਪਣੀ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network