'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਨਵਾਂ ਗੀਤ 'ਛੋਟੂ ਮੋਟੂ' ਹੋਇਆ ਰਿਲੀਜ਼, ਹਨੀ ਸਿੰਘ ਨਾਲ ਨਰਸਰੀ ਰਾਈਮਸ 'ਤੇ ਸਲਮਾਨ ਖ਼ਾਨ ਨੇ ਕੀਤਾ ਜ਼ਬਰਦਸਤ ਡਾਂਸ

ਸਲਮਾਨ ਖ਼ਾਨ ਸਟਾਰਰ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਰਿਲੀਜ਼ ਹੋਣ ਤੋਂ ਠੀਕ ਪਹਿਲਾਂ ਇਸ ਫ਼ਿਲਮ ਦਾ ਨਵਾਂ ਗੀਤ 'ਛੋਟੂ ਮੋਟੂ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਸਲਮਾਨ ਖ਼ਾਨ ਤੇ ਫ਼ਿਲਮ ਦੀ ਪੂਰੀ ਕਾਸਟ ਹਨੀ ਸਿੰਘ ਦੇ ਨਾਲ ਨਰਸਰੀ ਰਾਈਮਸ 'ਤੇ ਡਾਂਸ ਕਰਦੀ ਹੋਈ ਨਜ਼ਰ ਆਈ।

Written by  Pushp Raj   |  April 19th 2023 03:12 PM  |  Updated: April 19th 2023 03:12 PM

'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਨਵਾਂ ਗੀਤ 'ਛੋਟੂ ਮੋਟੂ' ਹੋਇਆ ਰਿਲੀਜ਼, ਹਨੀ ਸਿੰਘ ਨਾਲ ਨਰਸਰੀ ਰਾਈਮਸ 'ਤੇ ਸਲਮਾਨ ਖ਼ਾਨ ਨੇ ਕੀਤਾ ਜ਼ਬਰਦਸਤ ਡਾਂਸ

KKBKKJ Song Lets Dance Chotu Motu: ਸਲਮਾਨ ਖ਼ਾਨ  ਦੀ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਦੇ ਰਿਲੀਜ਼ ਹੋਣ 'ਚ ਕੁਝ ਹੀ ਸਮਾਂ ਬਚਿਆ ਹੈ। ਇਹ ਫ਼ਿਲਮ 21 ਅਪ੍ਰੈਲ ਨੂੰ ਈਦ ਦੇ ਮੌਕੇ 'ਤੇ ਵੱਡੇ ਪਰਦੇ 'ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹੁਣ ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲ ਹੀ 'ਚ ਇਸ ਉਤਸ਼ਾਹ ਨੂੰ ਵਧਾਉਂਦੇ ਹੋਏ ਨਿਰਮਾਤਾਵਾਂ ਨੇ ਫ਼ਿਲਮ ਦਾ ਗੀਤ 'ਓ ਬੱਲੇ ਬੱਲੇ' ਰਿਲੀਜ਼ ਕੀਤਾ, ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਵੀ ਮਿਲਿਆ। ਇਸ ਦੇ ਨਾਲ ਹੀ ਹੁਣ ਰਿਲੀਜ਼ ਤੋਂ ਮਹਿਜ਼  ਠੀਕ ਪਹਿਲਾਂ ਭਾਈਜਾਨ ਦੀ ਫ਼ਿਲਮ 'ਲੈਟਸ ਡਾਂਸ ਛੋਟੂ ਮੋਟੂ' ਨਾਂਅ ਦਾ ਇੱਕ ਹੋਰ ਗੀਤ ਰਿਲੀਜ਼ ਹੋ ਗਿਆ ਹੈ।

ਇਸ ਗੀਤ ਨੂੰ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਖਾਸ ਅੰਦਾਜ਼ 'ਚ ਗਾਇਆ ਹੈ, ਇਸ ਗੀਤ 'ਚ ਸਲਮਾਨ ਖ਼ਾਨ  ਦੇ ਨਾਲ ਰੈਪਰ ਨੇ ਵੀ ਮਿਕਸ ਵਾਕ ਕੀਤਾ ਹੈ। 'ਕਿਸ ਕਾ ਭਾਈ ਕਿਸੀ ਕੀ ਜਾਨ' ਦੇ ਗੀਤ 'ਲੈਟਸ ਡਾਂਸ ਛੋਟੂ-ਮੋਟੂ' 'ਚ ਭਾਈਜਾਨ ਅਤੇ ਪੂਜਾ ਹੇਗੜੇ ਤੋਂ ਇਲਾਵਾ ਫ਼ਿਲਮ ਦੀ ਪੂਰੀ ਸਟਾਰ ਕਾਸਟ ਜ਼ਬਰਦਸਤ ਡਾਂਸ ਸਟੈਪ ਕਰਦੀ ਨਜ਼ਰ ਆ ਰਹੀ ਹੈ। ਗੀਤ 'ਚ ਹਨੀ ਸਿੰਘ ਦੇ ਸਾਊਥ ਇੰਡੀਅਨ ਲੁੱਕ ਨੇ ਵੀ ਧਮਾਲ ਮਚਾ ਦਿੱਤੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ KKBKKJ ਦੇ ਗੀਤਾਂ 'ਨਈਓ ਲਗਦਾ', 'ਬਿੱਲੀ ਬਿੱਲੀ', 'ਜੀ ਰਹੇ ਹੈ ਹਮ', 'ਬਟੂਕਅੰਮਾ' ਅਤੇ 'ਯੰਤਮਾ' ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲ ਚੁੱਕਾ ਹੈ। ਇਸ ਦੇ ਨਾਲ ਹੀ ਹੁਣ 'ਓ ਬੱਲੇ ਬੱਲੇ' ਅਤੇ 'ਲੈਟਸ ਡਾਂਸ ਛੋਟੂ ਮੋਟੂ' ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦੇ ਲਗਭਗ ਸਾਰੇ ਗੀਤ ਹੀ ਸਾਹਮਣੇ ਆ ਚੁੱਕੇ ਹਨ। 

ਹੋਰ ਪੜ੍ਹੋ:  World Liver day ਮੌਕੇ ਜਾਣੋ ਕਿਸ ਬਿਮਾਰੀ ਦੇ ਚੱਲਦੇ ਅਮਿਤਾਭ ਬੱਚਨ ਦਾ 75% ਲਿਵਰ ਹੋਇਆ ਖ਼ਰਾਬ

ਜੇਕਰ ਫਿਲਮ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ  ਅਤੇ ਪੂਜਾ ਹੇਗੜੇ ਤੋਂ ਇਲਾਵਾ KKBKKJ ਸਿਤਾਰੇ ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਭੂਮਿਕਾ ਚਾਵਲਾ, ਵਿਜੇਂਦਰ ਸਿੰਘ, ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ ਸਮੇਤ ਕਈ ਸਿਤਾਰੇ ਨਜ਼ਰ ਆਉਣ ਵਾਲੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network