ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਫ਼ਿਲਮ 'ਜੋੜੀ' ਦਾ ਖ਼ੂਬਸੂਰਤ ਗੀਤ 'ਮੇਰੀ ਕਲਮ ਨਾ ਬੋਲੇ' ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿੱਥੇ 'Coachella' 'ਚ ਆਪਣੀ ਪਰਫਾਰਮੈਂਸ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਉਹ ਆਪਣੀ ਫ਼ਿਲਮ 'ਜੋੜੀ' ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫ਼ਿਲਮ 'ਚ ਉਨ੍ਹਾਂ ਨਾਲ ਨਿਮਰਤ ਖਹਿਰਾ ਨਜ਼ਰ ਆਵੇਗੀ। ਇਸ ਫ਼ਿਲਮ ਦਾ ਗੀਤ 'ਮੇਰੀ ਕਲਮ ਨਾਂ ਬੋਲੇ' ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।

Reported by: PTC Punjabi Desk | Edited by: Pushp Raj  |  April 29th 2023 04:45 PM |  Updated: April 29th 2023 04:45 PM

ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਫ਼ਿਲਮ 'ਜੋੜੀ' ਦਾ ਖ਼ੂਬਸੂਰਤ ਗੀਤ 'ਮੇਰੀ ਕਲਮ ਨਾ ਬੋਲੇ' ਹੋਇਆ ਰਿਲੀਜ਼, ਵੇਖੋ ਵੀਡੀਓ

Song 'Meri Kalam Na Bole' release: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜਾਦੂ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਦਿਲਜੀਤ ਨੇ 'Coachella' 'ਚ ਆਪਣੀ ਪਰਫਾਰਮੈਂਸ ਦੇ ਕੇ ਇਤਿਹਾਸ ਰੱਚ ਦਿੱਤਾ ਹੈ, ਉੱਥੇ ਹੀ ਦੂ ਪਾਸੇ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਜੋੜੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਇਸ ਫ਼ਿਲਮ ਦਾ ਨਵਾਂ ਗੀਤ 'ਮੇਰੀ ਕਲਮ ਨਾ ਬੋਲੇ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਦਿਲਜੀਤ ਤੇ ਨਿਮਰਤ ਖਹਿਰਾ ਦੀ ਮੋਸਟ ਅਵੇਟਿਡ ਇਹ ਫ਼ਿਲਮ 'ਜੋੜੀ' ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।  ਇਸ ਦਾ ਸਭ ਤੋਂ ਵੱਡਾ ਕਾਰਨ ਹੈ ਫ਼ਿਲਮ ਦੇ ਗੀਤਾਂ 'ਚ ਵਿਖਾਏ ਗਏ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪੁਰਾਣਾ ਦ੍ਰਿਸ਼, ਜੋ ਕਿ ਹਰ ਕਿਸੇ ਨੂੰ ਫ਼ਿਲਮ ਵੇਖਣ ਲਈ ਉਤਸ਼ਾਹਿਤ ਕਰ ਰਹੇ ਹਨ। 

ਹੁਣ ਇਸ ਫ਼ਿਲਮ ਦਾ ਨਵਾਂ ਗੀਤ 'ਮੇਰੀ ਕਲਮ ਨਾ ਬੋਲੇ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਖ਼ੁਦ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟ ਵੱਲੋਂ ਲਿਖੇ ਗਏ ਹਨ ਤੇ ਇਸ ਗੀਤ ਨੂੰ ਸੰਗੀਤ ਟੂਰ ਸਕੂਲ ਨੇ ਦਿੱਤਾ ਹੈ। ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ਪੁਰਾਣੇ ਸਮੇਂ ਦੀ ਪੰਜਾਬੀ ਗਾਇਕੀ ਦੀ ਝਲਕ ਦਰਸਾਉਂਦਾ ਹੈ। 

ਹੋਰ ਪੜ੍ਹੋ: Nooran Sisters: ਵਿਵਾਦਾਂ ਵਿਚਾਲੇ ਸੂਫੀ ਗਾਇਕਾ ਜੋਤੀ ਨੂਰਾ ਨੇ ਭੈਣ ਸੁਲਤਾਨਾ ਨਾਲ ਕੀਤਾ ਪਰਫਾਰਮ, UK 'ਚ ਪਰਫਾਰਮੈਂਸ ਰਾਹੀਂ ਪਾਈ ਧਮਾਲ

ਫ਼ਿਲਮ ਜੋੜੀ ਕਾਰਜ ਗਿੱਲ ਤੇ ਦਲਜੀਤ ਥਿੰਦ ਨੇ ਰਿਦਮ ਬੁਆਏਜ਼ ਐਂਟਰਟੇਨਮੈਂਟ ਅਤੇ ਥਿੰਦ ਮੋਸ਼ਨ ਫਿਲਮਜ਼ ਰਾਹੀਂ ਕੀਤਾ ਗਿਆ ਹੈ। ਫ਼ਿਲਮ ਅੰਬਰਦੀਪ ਸਿੰਘ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫ਼ਿਲਮ 5 ਮਈ 2023 ਨੂੰ ਆਪਣੀ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network