ਫਿਲਮ ਨੀਂ ਮੈਂ ਸੱਸ ਕੁਟਨੀ-2 ਦਾ ਇਹ ਗੀਤ ਦਰਸ਼ਕਾਂ ਨੂੰ ਵੋਟਾਂ ਪਾਊਣ ਲਈ ਕਰ ਰਿਹਾ ਹੈ ਜਾਗਰੂਕ, ਵੇਖੋ ਵੀਡੀਓ

ਮਸ਼ਹੂਰ ਗਾਇਕ ਮਹਿਤਾਬ ਵਿਰਕ ਮੁੜ ਇੱਕ ਵਾਰ ਫਿਰ ਤੋਂ ਦਰਸ਼ਕਾਂ ਲਈ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜੀ ਹਾਂ ਪਰਿਵਾਰਕ ਮਨੋਰੰਜਨ ਵਾਲੀ ਇਹ ਨਵੀਂ ਫਿਲਮ 'ਨੀ ਮੈਂ ਸੱਸ ਕੁਟਨੀ 2' ਦਾ ਦੂਜਾ ਭਾਗ ਹੋਵੇਗਾ। ਹੁਣ ਇਸ ਫਿਲਮ ਦਾ ਨਵਾਂ ਗੀਤ ਵੋਟਾਂ ਰਿਲੀਜ਼ ਹੋਇਆ ਹੈ ਜੋ ਕਿ ਲੋਕਾਂ ਨੂੰ ਵੋਟ ਪਾਉਣ ਦੀ ਤਾਕਤ ਬਾਰੇ ਜਾਗਰੂਕ ਕੀਤਾ ਗਿਆ ਹੈ।

Written by  Pushp Raj   |  May 20th 2024 04:34 PM  |  Updated: May 20th 2024 04:34 PM

ਫਿਲਮ ਨੀਂ ਮੈਂ ਸੱਸ ਕੁਟਨੀ-2 ਦਾ ਇਹ ਗੀਤ ਦਰਸ਼ਕਾਂ ਨੂੰ ਵੋਟਾਂ ਪਾਊਣ ਲਈ ਕਰ ਰਿਹਾ ਹੈ ਜਾਗਰੂਕ, ਵੇਖੋ ਵੀਡੀਓ

Film Ni main Saas Kutni 2 Song : ਮਸ਼ਹੂਰ ਗਾਇਕ ਮਹਿਤਾਬ ਵਿਰਕ ਮੁੜ ਇੱਕ ਵਾਰ ਫਿਰ ਤੋਂ ਦਰਸ਼ਕਾਂ ਲਈ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜੀ ਹਾਂ ਪਰਿਵਾਰਕ ਮਨੋਰੰਜਨ ਵਾਲੀ ਇਹ ਨਵੀਂ  ਫਿਲਮ 'ਨੀ ਮੈਂ ਸੱਸ ਕੁਟਨੀ 2' ਦਾ ਦੂਜਾ ਭਾਗ ਹੋਵੇਗਾ। ਹੁਣ ਇਸ ਫਿਲਮ ਦਾ ਨਵਾਂ ਗੀਤ ਵੋਟਾਂ ਰਿਲੀਜ਼ ਹੋਇਆ ਹੈ ਜੋ ਕਿ ਲੋਕਾਂ ਨੂੰ ਵੋਟ ਪਾਉਣ ਦੀ ਤਾਕਤ ਬਾਰੇ ਜਾਗਰੂਕ ਕੀਤਾ ਗਿਆ ਹੈ। 

ਦੱਸ ਦਈਏ ਕਿ ਮਹਿਤਾਬ ਵਿਰਕ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਇਸ ਫਿਲਮ ਦਾ ਗੀਤ 'ਵੋਟਾਂ' ਰਿਲੀਜ਼ ਹੋਇਆ ਹੈ ਜੋ ਕਿ ਨੂੰਹ ਤੇ ਸੱਸ ਵਿਚਾਲੇ ਜਾਰੀ ਚੋਣਾਂ ਦੀ ਜੰਗ ਨੂੰ ਦਰਸਾਉਂਦਾ ਹੈ। ਇਹ ਗੀਤ ਲੋਕਾਂ ਨੂੰ ਵੋਟਿੰਗ ਦੀ ਤਾਕਤ ਬਾਰੇ ਦਰਸ਼ਕਾਂ ਨੂੰ ਜਾਗਰੂਕ ਕਰਦਾ ਹੈ। 

ਇਸ ਬਾਰੇ ਗਾਇਕ ਤੇ ਅਦਾਕਾਰ ਮਹਿਤਾਬ ਵਿਰਕ ਨੇ ਪੋਸਟ ਵੀ ਸਾਂਝੀ ਕੀਤੀ ਹੈ। ਇਸ ਸਬੰਧੀ ਵੀਡੀਓ ਸਾਂਝੀ ਕਰਦਿਆਂ ਮਹਿਤਾਬ ਨੇ ਲਿਖਿਆ, 'ਸੱਸ (ਚੱਕਲਾ) ਬਨਾਮ ਨੂੰਹ (ਵੇਲਣਾ) !ਤੁਹਾਡੀ ਵੋਟ ਕਿਹਦੇ ਨਾਲ ਹੈ? ਵੇਖਣ ਲਈ ਹੋ ਜਾਓ ਤਿਆਰ “ਨੀ ਮੈਂ ਸੱਸ ਕੁੱਟਣੀ 2” June 7 ਨੂੰ ਸਿਨੇਮਾ ਘਰਾਂ ਚ! SASS (Chakkla) v/s NOOH (Vellna) ! Tuhadi vote kide naal hai? Dekhan layi ho jaao tyaar “Ni Main Sass Kuttni 2” on 7th June in theatres near you! Vottan - Song Out Now"

ਇਸ ਗੀਤ ਦੇ ਵਿੱਚ ਤੁਸੀਂ ਫਿਲਮ ਦੇ ਸਾਰੇ ਹੀ ਕਲਾਕਾਰਾਂ ਨੂੰ ਸੱਸ ਤੇ ਨੂੰਹ ਵਿੱਚ ਚੋਣ ਪ੍ਰਚਾਰ ਕਰਦਿਆਂ ਦਿਖਾਇਆ ਗਿਆ ਹੈ। ਫੈਨਜ਼ ਇਸ ਗੀਤ ਨੂੰ ਦੇਖ ਕੇ ਕਾਫੀ ਖੁਸ਼ ਹਨ। ਇਹ ਗੀਤ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। 

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ ਦੌਰਾਨ ਮਨ ਤੇ ਦਿਮਾਗ ਦੀ ਸ਼ਾਂਤੀ ਲਈ ਫੈਨਜ਼ ਨੂੰ ਦਿੱਤੀ ਖਾਸ ਸਲਾਹ, ਜਾਣੋ ਗਾਇਕ ਨੇ ਕੀ ਕਿਹਾ 

ਮਹਿਤਾਬ ਵਿਰਕ ਤੋਂ ਇਲਾਵਾ ਇਸ ਫਿਲਮ ਵਿੱਚ ਨਿਸ਼ਾ ਬਾਨੋ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਸਣੇ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਹਾਲ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network