ਸਨੀ ਮਾਲਟਨ ਗੀਤ'ਸਾਨ ਜੱਟ' ਰਾਹੀਂ ਦੇਣਗੇ ਦੋਸਤ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਜਾਣੋ ਕਦੋਂ ਰਿਲੀਜ਼ ਹੋਵੇਗਾ ਇਹ ਗੀਤ

ਪੰਜਾਬੀ ਗਾਇਕ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਨਾਲ ਇੱਕ ਵੱਡੀ ਖਬਰ ਸਾਂਝੀ ਕੀਤੀ ਹੈ। ਸੰਨੀ ਮਾਲਟਨ ਆਪਣਾ ਅਗਲਾ ਗੀਤ 'ਸਾਨ ਜੱਟ' ਸਿੱਧੂ ਮੂਸੇਵਾਲਾ ਦੇ ਜਨਮਦਿਨ ਯਾਨੀ ਕਿ 11 ਜੂਨ ਨੂੰ ਰਿਲੀਜ਼ ਕਰਨਗੇ।

Written by  Pushp Raj   |  May 05th 2023 04:40 PM  |  Updated: May 05th 2023 04:40 PM

ਸਨੀ ਮਾਲਟਨ ਗੀਤ'ਸਾਨ ਜੱਟ' ਰਾਹੀਂ ਦੇਣਗੇ ਦੋਸਤ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਜਾਣੋ ਕਦੋਂ ਰਿਲੀਜ਼ ਹੋਵੇਗਾ ਇਹ ਗੀਤ

Sunny Malton pay tribute Sidhu Moose Wala with 'Saan Jatt': ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਦਾ ਸਮਾਂ ਪੂਰਾ ਹੋਣ ਵਾਲਾ ਹੈ। ਇਸ ਦੇ ਨਾਲ ਹੀ ਗਾਇਕ ਦਾ ਜਨਮਦਿਨ ਵੀ ਆਉਣ ਵਾਲਾ ਹੈ। ਸਿੱਧੂ ਮੂਸੇਵਾਲਾ ਦੇ ਦੋਸਤ ਗਾਇਕ ਸੰਨੀ ਮਾਲਟਨ ਇਸ ਮੌਕੇ ਮਰਹੂਮ ਗਾਇਕ ਲਈ ਇੱਕ ਗੀਤ ਰਿਲੀਜ ਕਰਨ ਜਾ ਰਹੇ ਹਨ ਤੇ ਇਸ ਦਾ ਪੋਸਟਰ ਵੀ ਉਨ੍ਹਾਂ ਨੇ ਅੱਜ ਰਿਲੀਜ਼ ਕਰ ਦਿੱਤਾ ਹੈ । 

 ਪੰਜਾਬੀ ਗਾਇਕ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਨਾਲ  ਇੱਕ ਵੱਡੀ ਖਬਰ ਸਾਂਝੀ ਕੀਤੀ ਹੈ। ਸੰਨੀ ਮਾਲਟਨ ਆਪਣਾ ਅਗਲਾ ਗੀਤ 'ਸਾਨ ਜੱਟ' ਸਿੱਧੂ ਮੂਸੇਵਾਲਾ ਦੇ ਜਨਮਦਿਨ ਯਾਨੀ ਕਿ 11 ਜੂਨ ਨੂੰ ਰਿਲੀਜ਼ ਕਰਨਗੇ।

ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੰਨੀ ਮਾਲਟਨ ਨੇ ਲਿਖਿਆ, 11 ਜੂਨ। ਮੇਰੇ ਭਰਾ ਲਈ ਜਨਮਦਿਨ ਦਾ ਤੋਹਫਾ। @sidhu-moosewala ਇਸ ਦੇ ਨਾਲ ਹੀ ਗਾਇਕ ਨੇ ਗੀਤ ਦਾ ਪਹਿਲਾ ਪੋਸਟਰ ਵੀ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਮਰਹੂਮ ਗਾਇਕ ਦੀ ਤਸਵੀਰ  ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ: ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਪਤੀ ਨਾਲ ਕਰਵਾਇਆ ਮੈਟਿਰਨਿਟੀ ਫੋਟੋਸ਼ੂਟ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

ਸੰਨੀ ਮਾਲਟਨ ਨੂੰ ਅਕਸਰ ਮੀਡੀਆ 'ਚ ਆ ਕੇ  ਸਿੱਧੂ ਮੂਸੇਵਾਲਾ ਬਾਰੇ ਗੱਲਾਂ ਕਰਦੇ ਤੇ ਉਨ੍ਹਾਂ ਦੇ ਕਤਲ ਮਾਮਲੇ 'ਚ ਇਨਸਾਫ ਦਵਾਉਣ ਬਾਰੇ ਆਵਾਜ਼ ਬੁਲੰਦ ਕਰਦੇ ਹੋਏ ਵੇਖਿਆ ਗਿਆ ਹੈ।ਸੰਨੀ ਮਾਲਟ ਨੇ ਆਪਣੇ ਹਾਲ ਹੀ 'ਚ ਰਿਲੀਜ਼ ਕੀਤੇ ਗਏ ਨਵੇਂ 'ਵੀ ਮੇਡ ਇਟ' 'ਚ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ ਹੈ, ਜੋ ਕਿ ਪਰਮੀਸ਼ ਵਰਮਾ ਨਾਲ ਹੈ।

- PTC PUNJABI

Popular Posts

LIVE CHANNELS
DOWNLOAD APP

© 2023 PTC Punjabi. All Rights Reserved.
Powered by PTC Network