ਫ਼ਿਲਮ 'ਮਸਤਾਨੇ' ਦਾ ਪਹਿਲਾ ਗੀਤ 'ਸ਼ਹਿਜ਼ਾਦਾ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਗੀਤ

ਤਰਸੇਮ ਜੱਸੜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਮਸਤਾਨੇ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫ਼ਿਲਮ 'ਮਸਤਾਨੇ' ਦਾ ਪਹਿਲਾ ਗੀਤ 'ਸ਼ਹਿਜ਼ਾਦਾ' ਨੂੰ ਰਿਲੀਜ਼ ਕੀਤਾ ਹੈ। ਇਹ ਗੀਤ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Written by  Pushp Raj   |  August 21st 2023 10:40 AM  |  Updated: August 21st 2023 10:40 AM

ਫ਼ਿਲਮ 'ਮਸਤਾਨੇ' ਦਾ ਪਹਿਲਾ ਗੀਤ 'ਸ਼ਹਿਜ਼ਾਦਾ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਗੀਤ

Mastaney first song Shehzada: ਮਸ਼ਹੂਰ ਪੰਜਾਬੀ ਅਦਾਕਾਰ ਤਰਸੇਮ ਜੱਸੜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਮਸਤਾਨੇ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫ਼ਿਲਮ 'ਮਸਤਾਨੇ' ਦਾ ਪਹਿਲਾ ਗੀਤ 'ਸ਼ਹਿਜ਼ਾਦਾ' ਨੂੰ ਰਿਲੀਜ਼ ਕੀਤਾ ਹੈ। ਇਹ ਗੀਤ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। 

ਫ਼ਿਲਮ 'ਮਸਤਾਨੇ' ਦੇ ਪਹਲੇ ਗੀਤ 'ਸ਼ਹਿਜ਼ਾਦਾ' ਬਾਰੇ ਗੱਲ ਕੀਤੀ ਜਾਏ ਤਾਂ ਇਹ ਗੀਤ ਕੰਵਰ ਗਰੇਵਾਲ, ਕੁਲਬੀਰ ਝਿੰਜਰ, ਅੰਮ੍ਰਿਤ ਮਾਨ, ਤਰਸੇਮ ਜੱਸੜ ਤੇ ਪਵਿੱਤਰ ਲਸੋਈ ਦੀ ਮਨਮੋਹਕ ਤੇ ਦਿਲ ਛੂਹ ਲੈਣ ਵਾਲੀ ਆਵਾਜ਼ 'ਚ ਗਾਇਆ ਗਿਆ ਹੈ, ਜੋ ਇਕ ਅਭੁੱਲ ਸੰਗੀਤਕ ਅਨੁਭਵ ਦਾ ਵਾਅਦਾ ਕਰਦਾ ਹੈ।

ਇਹ ਫ਼ਿਲਮ ਸ਼ਰਨ ਆਰਟ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। 'ਮਸਤਾਨੇ' ਦਾ ਟ੍ਰੇਲਰ ਪ੍ਰਤਿਭਾਸ਼ਾਲੀ ਟੀਮ ਵਲੋਂ ਬਣਾਈ ਗਈ ਅਸਾਧਾਰਨ ਦੁਨੀਆ ਦੀ ਇਕ ਝਲਕ ਪੇਸ਼ ਕਰਦਾ ਹੈ, ਜਿਸ 'ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਸ਼ਾਮਲ ਹਨ। ਫ਼ਿਲਮ ਦੁਨੀਆ ਭਰ 'ਚ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਤਰਸੇਮ ਜੱਸੜ ਵਲੋਂ ਲਿਖੇ ਗਏ ਬੋਲ 'ਮਸਤਾਨੇ’ ਦੇ ਆਲੇ-ਦੁਆਲੇ ਦੇ ਉਤਸ਼ਾਹ ਨੂੰ ਵਧਾਉਂਦਿਆਂ ਫ਼ਿਲਮ ਦੇ ਬਿਰਤਾਂਤ ਨੂੰ ਦਰਸਾਉਂਦੇ ਹਨ। ‘ਸ਼ਹਿਜ਼ਾਦਾ’ ਇਕ ਅਸਾਧਾਰਨ ਸੰਗੀਤਕ ਸਾਹਸ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜੋ ਫ਼ਿਲਮ ਦੇ ਥੀਮ ਨੂੰ ਪੂਰੀ ਤਰ੍ਹਾਂ ਪੂਰਕ ਕਰਦਾ ਹੈ।

ਹੋਰ ਪੜ੍ਹੋ: Wedding Bells : ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਜਲਦ ਲੈਣਗੇ ਸੱਤ ਫੇਰੇ, ਸਤੰਬਰ ਦੀ ਇਸ ਤਰੀਕ ਨੂੰ ਹੋਵੇਗਾ ਵਿਆਹ

ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਵਲੋਂ ਪੇਸ਼ ਕੀਤੀ ਗਈ 'ਮਸਤਾਨੇ' ਇਕ ਸਹਿਯੋਗੀ ਪ੍ਰਾਜੈਕਟ ਹੈ, ਜੋ ਮਨਪ੍ਰੀਤ ਜੌਹਲ ਵਲੋਂ ਆਸ਼ੂ ਮੁਨੀਸ਼ ਸਾਹਨੀ ਤੇ ਕਰਮਜੀਤ ਸਿੰਘ ਜੌਹਲ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network