ਬੀ ਪਰਾਕ ਦੀ ਆਵਾਜ਼ ‘ਚ ਨਵਾਂ ਗੀਤ ‘ਕਯਾ ਲੋਗੇ ਤੁਮ’ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਅਕਸ਼ੇ ਅਤੇ ਅਮਾਇਰਾ ਦਾ ਅੰਦਾਜ਼

ਗੀਤ ‘ਚ ਇੱਕ ਕੁੜੀ ਦੀ ਬੇਵਫਾਈ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਪ੍ਰੇਮੀ ਨੂੰ ਧੋਖਾ ਦੇ ਕੇ ਕਿਸੇ ਹੋਰ ਦੇ ਨਾਲ ਪਿਆਰ ਦੀਆਂ ਪੀਂਘਾ ਚੜ੍ਹਾਉਂਦੀ ਹੈ ।

Written by  Shaminder   |  May 16th 2023 12:07 PM  |  Updated: May 16th 2023 12:07 PM

ਬੀ ਪਰਾਕ ਦੀ ਆਵਾਜ਼ ‘ਚ ਨਵਾਂ ਗੀਤ ‘ਕਯਾ ਲੋਗੇ ਤੁਮ’ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਅਕਸ਼ੇ ਅਤੇ ਅਮਾਇਰਾ ਦਾ ਅੰਦਾਜ਼

ਬੀ ਪਰਾਕ (B Praak) ਦੀ ਆਵਾਜ਼ ‘ਚ ਨਵਾਂ ਗੀਤ ‘ਕਯਾ ਲੋਗੇ ਤੁਮ’ (Kya Loge Tum) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਜਾਨੀ ਨੇ ਲਿਖੇ ਹਨ ਅਤੇ ਫੀਚਰਿੰਗ ‘ਚ ਅਕਸ਼ੇ ਕੁਮਾਰ ਅਤੇ ਅਮਾਇਰਾ ਦਸਤੂਰ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਕੁੜੀ ਦੀ ਬੇਵਫਾਈ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਪ੍ਰੇਮੀ ਨੂੰ ਧੋਖਾ ਦੇ ਕੇ ਕਿਸੇ ਹੋਰ ਦੇ ਨਾਲ ਪਿਆਰ ਦੀਆਂ ਪੀਂਘਾ ਚੜ੍ਹਾਉਂਦੀ ਹੈ ।

ਹੋਰ ਪੜ੍ਹੋ  : ਭਰਾ ਅਤੇ ਮਾਂ ਦੇ ਦਿਹਾਂਤ ਤੋਂ ਬਾਅਦ ਮਾਡਲ ਕਮਲ ਚੀਮਾ ਦੇ ਪਿਤਾ ਜੀ ਦਾ ਵੀ ਹੋਇਆ ਦਿਹਾਂਤ, ਘਰ ‘ਚ ਇੱਕਲੀ ਰਹਿ ਗਈ ਮਾਡਲ

ਇਸ ਗੀਤ ‘ਚ ਅਜੋਕੇ ਸਮੇਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅੱਜ ਕੱਲ੍ਹ ਲੋਕ ਸੁਹੱਪਣ, ਅਮੀਰੀ ਵੱਲ ਵੇਖ ਕੇ ਆਕ੍ਰਸ਼ਿਤ ਹੋ ਕੇ ਆਪਣੇ ਪਿਆਰ ਨੂੰ ਛੱਡ ਕੇ ਹੋਰਨਾਂ ਦੇ ਵੱਲ ਆਕ੍ਰਿਸ਼ਤ ਹੋ ਜਾਂਦੇ ਹਨ । ਪਰ ਇਹ ਇਸ਼ਕ ਮਿਜ਼ਾਜ਼ੀ ਜ਼ਿਆਦਾ ਦੇਰ ਨਹੀਂ ਚੱਲਦਾ । ਸੱਚਾ ਪਿਆਰ ਕਿਸੇ-ਕਿਸੇ ਨੂੰ ਹੀ ਨਸੀਬ ਹੁੰਦਾ ਹੈ ।

ਫਿਰ ਭਾਵੇਂ ਅਸੀਂ ਲੱਖ ਕੋਸ਼ਿਸ਼ਾਂ ਕਰ ਲਈਏ ਸੱਚੇ ਬਣਨ ਦੀਆਂ । ਪਰ ਜਦੋਂ ਇੱਕ ਵਾਰ ਦੋ ਦਿਲਾਂ ਦੇ ਪਿਆਰ ਰੂਪੀ ਡੋਰ ‘ਚ ਗੰਢਾਂ ਪੈ ਜਾਂਦੀਆਂ ਹਨ ਤਾਂ ਉਹ ਚਾਹੁਣ ‘ਤੇ ਵੀ ਖੋਲ੍ਹੀਆਂ ਨਹੀਂ ਜਾ ਸਕਦੀਆਂ । ਕਿਉਂਕਿ ਇਹ ਗੰਢਾਂ ਹੋਰ ਪੀਡੀਆਂ ਹੋ ਜਾਂਦੀਆਂ ਹਨ ਅਤੇ ਸਾਡੇ ਤੋਂ ਸਾਡਾ ਪਿਆਰ ਹਮੇਸ਼ਾ ਦੇ ਲਈ ਖੁੱਸ ਜਾਂਦਾ ਹੈ । 

ਇਸ ਤੋਂ ਪਹਿਲਾਂ ਅਕਸ਼ੇ ਦੇ ਨਾਲ ਬੀ ਪਰਾਕ ਦੇ ‘ਫ਼ਿਲਹਾਲ’ ਗੀਤ ਨੇ ਮਚਾਈ ਸੀ ਧਮਾਲ 

ਬੀ ਪਰਾਕ ਦੀ ਆਵਾਜ਼ ਇੱਕ ਵਾਰ ਫਿਰ ਸਰੋਤਿਆਂ ਦਾ ਦਿਲ ਜਿੱਤ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੀ ਪਰਾਕ ਦੀ ਆਵਾਜ਼ ਅਤੇ ਅਕਸ਼ੇ ਕੁਮਾਰ ਅਤੇ ਨੁਪੂਰ ਸੈਨਨ ਦੀ ਜੋੜੀ ਨੂੰ ‘ਫ਼ਿਲਹਾਲ’ ਗੀਤ ‘ਚ ਫੀਚਰ ਕੀਤਾ ਗਿਆ ਸੀ । ਇਹ ਗੀਤ ਸੁਪਰ ਹਿੱਟ ਸਾਬਿਤ ਹੋਇਆ ਸੀ । ਇਸ ਗੀਤ ਦੀ ਕਾਮਯਾਬੀ ਨੂੰ ਵੇਖਦੇ ਹੋਏ ‘ਫ਼ਿਲਹਾਲ-੨’ ਵੀ ਰਿਲੀਜ਼ ਕੀਤਾ ਗਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network