ਕੰਵਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਨੀ ਜਿੰਦੇ’ ਹਰ ਕਿਸੇ ਨੂੰ ਕਰ ਰਿਹਾ ਭਾਵੁਕ, ਪ੍ਰਦੇਸੀਆਂ ਦੀ ਪੀੜ ਨੂੰ ਬਿਆਨ ਕਰਦਾ ਹੈ ਗੀਤ

ਪੰਜਾਬੀ ਇੰਡਸਟਰੀ ‘ਚ ਰੋਮਾਂਟਿਕ ਕਾਮੇਡੀ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ‘ਚ ਵੱਖਰੇ ਵਿਸ਼ੇ ‘ਤੇ ਫ਼ਿਲਮਾਂ ਬਣ ਰਹੀਆਂ ਹਨ । ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ‘ਚੱਲ ਜਿੰਦੀਏ’ ਫ਼ਿਲਮ ਵੀ ਵੱਖਰੇ ਵਿਸ਼ੇ ‘ਤੇ ਬਣੀ ਹੈ । ਇਸ ਫ਼ਿਲਮ ‘ਚ ਘਰ ਤੋਂ ਦੂਰ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

Written by  Shaminder   |  April 15th 2023 10:41 AM  |  Updated: April 15th 2023 11:32 AM

ਕੰਵਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਨੀ ਜਿੰਦੇ’ ਹਰ ਕਿਸੇ ਨੂੰ ਕਰ ਰਿਹਾ ਭਾਵੁਕ, ਪ੍ਰਦੇਸੀਆਂ ਦੀ ਪੀੜ ਨੂੰ ਬਿਆਨ ਕਰਦਾ ਹੈ ਗੀਤ

ਕੰਵਰ ਗਰੇਵਾਲ (Kanwar Grewal) ਦੀ ਆਵਾਜ਼ ‘ਚ ਨਵਾਂ ਗੀਤ ‘ਨੀ ਜਿੰਦੇ’ (Ni Jinde) ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਹਰਿੰਦਰ ਕੌਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੁਰਮੋਹ ਨੇ । ਗੀਤ ਨੂੰ ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ ਅਤੇ ਨੀਰੂ ਬਾਜਵਾ ‘ਤੇ ਫ਼ਿਲਮਾਇਆ ਗਿਆ ਹੈ ।ਇਹ ਗੀਤ ਸੈਡ ਸੌਂਗ ਹੈ, ਜਿਸ ‘ਚ ਵਿਦੇਸ਼ਾਂ ‘ਚ ਵੱਸਦੇ ਲੋਕਾਂ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੇ ਨਾਲ ਕੰਮ ਕਰਨਾ ਚਾਹੁੰਦੇ ਸਨ ਜੈਜ਼ੀ ਬੀ, ਪਰ ਗਾਇਕ ਦੀ ਇੱਛਾ ਰਹਿ ਗਈ ਅਧੂਰੀ

ਫ਼ਿਲਮ ‘ਚੱਲ ਜਿੰਦੀਏ’ 7 ਅਪ੍ਰੈਲ ਨੂੰ ਹੋਈ ਰਿਲੀਜ਼

ਫ਼ਿਲਮ ‘ਚੱਲ ਜਿੰਦੀਏ’ ਸੱਤ ਅਪ੍ਰੈਲ ਨੂੰ ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ ‘ਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ ਸਣੇ ਹੋਰ ਕਈ ਕਲਾਕਾਰ ਹਨ । ਫ਼ਿਲਮ ਨੂੰ ਸਿਨੇਮਾਂ ਘਰਾਂ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। 

ਪੰਜਾਬੀ ਇੰਡਸਟਰੀ ‘ਚ ਵੱਖਰੇ ਵਿਸ਼ੇ ‘ਤੇ ਬਣ ਰਹੀਆਂ ਫ਼ਿਲਮਾਂ 

ਪੰਜਾਬੀ ਇੰਡਸਟਰੀ ‘ਚ ਰੋਮਾਂਟਿਕ ਕਾਮੇਡੀ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ‘ਚ ਵੱਖਰੇ ਵਿਸ਼ੇ ‘ਤੇ ਫ਼ਿਲਮਾਂ ਬਣ ਰਹੀਆਂ ਹਨ । ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ‘ਚੱਲ ਜਿੰਦੀਏ’ ਫ਼ਿਲਮ ਵੀ ਵੱਖਰੇ ਵਿਸ਼ੇ ‘ਤੇ ਬਣੀ ਹੈ । ਇਸ ਫ਼ਿਲਮ ‘ਚ ਘਰ ਤੋਂ ਦੂਰ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਚੰਗੇ ਭਵਿੱਖ ਆਪਣੇ ਪਰਿਵਾਰ ਨੂੰ ਵਧੀਆ ਸੁੱਖ ਸਹੂਲਤਾਂ ਦੇਣ ਦੇ ਲਈ ਘਰ ਦੇ ਮੈਂਬਰ ਵਿਦੇਸ਼ਾਂ ਦਾ ਰੁਖ ਕਰਦੇ ਹਨ । ਪਰ ਉੱਥੇ ਜਾ ਕੇ ਕਈ ਵਾਰ ਅਣਸੁਖਾਵੀਆਂ ਸਥਿਤੀਆਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਹੈ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network