ਬਾਬਾ ਗੁਲਾਬ ਸਿੰਘ ਦੀ ਆਵਾਜ਼ ‘ਚ ਸਮਾਜ ਦੀ ਸਚਾਈ ਨੂੰ ਬਿਆਨ ਕਰਦਾ ਗੀਤ ‘ਕੌੜਾ ਸੱਚ’ ਰਿਲੀਜ਼
ਬਾਬਾ ਗੁਲਾਬ ਸਿੰਘ (Baba Gulab Singh) ਦੀ ਆਵਾਜ਼ ‘ਚ ਗੀਤ ‘ਕੌੜਾ ਸੱਚ’ (Kauda Sach) ਰਿਲੀਜ਼ ਹੋ ਚੁੱਕਿਆ ਹੈ ।ਜੋ ਅਜੋਕੇ ਸਮਾਜ ਦੀ ਸਚਾਈ ਨੂੰ ਬਿਆਨ ਕਰ ਰਿਹਾ ਹੈ । ਅੱਜ ਸਮਾਜ ਲਗਾਤਾਰ ਪਤਿਤਪੁਣੇ ਵੱਲ ਵਧ ਰਿਹਾ ਹੈ । ਆਪਣੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਤੋਂ ਟੁੱਟਦਾ ਜਾ ਰਿਹਾ ਹੈ । ਨਾ ਤਾਂ ਕਿਸੇ ਨੂੰ ਆਪਣੀ ਇੱਜ਼ਤ ਦਾ ਖਿਆਲ ਰਿਹਾ ਹੈ ਅਤੇ ਨਾ ਹੀ ਵੱਡੇ ਛੋਟੇ ਦਾ ਲਿਹਾਜ਼। ਜਿਸ ਕਾਰਨ ਲੋਕ ਆਪਣੇ ਵਿਰਸੇ ਦੇ ਨਾਲੋਂ ਟੁੱਟਦੇ ਜਾ ਰਹੇ ਹਨ ।ਇਸ ਗੀਤ ‘ਚ ਇਹੀ ਸਭ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਗੀਤ ਦੇ ਬੋਲ ਗੁਰਜੰਟ ਸਿੰਘ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਅਮਦਾਦ ਅਲੀ ਨੇ ।
ਗੀਤ ‘ਚ ਬਾਬਾ ਗੁਲਾਬ ਸਿੰਘ ਨੇ ਬਹੁਤ ਗੀ ਵਧੀਆ ਸੁਨੇਹਾ ਦਿੱਤਾ ਹੈ ਕਿ ਕਿਸ ਤਰ੍ਹਾਂ ਅੱੱਜ ਪੰਜਾਬ ਦੇ ਲੋਕ ਜੋ ਆਪਣੀ ਮਿਹਨਤ ਦੇ ਲਈ ਜਾਣੇ ਜਾਂਦੇ ਸਨ,ਪਰ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ‘ਚ ਜਾ ਕੇ ਕੰਮ ਦੀ ਭਾਲ ਕਰਦੇ ਹਨ ਅਤੇ ਲੋਕਾਂ ਦੇ ਤਰਲੇ ਮਿੰਨਤਾਂ ਕਰਦੇ ਹਨ। ਪਰ ਆਪਣੇ ਪੰਜਾਬ ‘ਚ ਪ੍ਰਦੇਸੀ ਮਜ਼ਦੂਰਾਂ ਨੇ ਕਬਜ਼ੇ ਕੀਤੇ ਹੋਏ ਹਨ ।
ਪੰਜਾਬੀ ਸੱਭਿਆਚਾਰ ਨੂੰ ਢਾਹ ਲਾਉਂਦੀ ਤਸਵੀਰ
ਇਸ ਗੀਤ ‘ਚ ਪੰਜਾਬੀ ਪਹਿਰਾਵੇ ਦੀ ਹੋ ਰਹੀ ਅਣਵੇਖੀ ਅਤੇ ਮੁਟਿਆਰਾਂ ਵੱਲੋਂ ਛੋਟੇ ਕੱਪੜੇ ਪਾਉਣ ਨੂੰ ਲੈ ਕੇ ਵੀ ਵਿਅੰਗ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਜੋ ਪੰਜਾਬਣਾਂ ਆਪਣੇ ਸਿਰ ਤੋਂ ਚੁੰਨੀ ਨਹੀਂ ਸੀ ਲਹਿਣ ਦਿੰਦੀਆਂ ਉਨ੍ਹਾਂ ਦੇ ਸਿਰਾਂ ਤੋਂ ਚੁੰਨੀਆਂ ਗਾਇਬ ਹੋ ਰਹੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਅਧਨੰਗੇ ਜਿਸਮ ਵਿਖਾਉਣਾ ਕਈ ਵੱਡੇ ਘਰਾਣਿਆਂ ਦੀਆਂ ਕੁੜੀਆਂ ਆਪਣੀ ਸ਼ਾਨ ਸਮਝਦੀਆਂ ਹਨ ।ਇਸ ਤੋਂ ਇਲਾਵਾ ਸਮਾਜ ਦੇ ਹੋਰ ਕਈ ਮੁੱਦਿਆਂ ਨੂੰ ਵੀ ਇਸ ਗੀਤ ‘ਚ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
- PTC PUNJABI