ਫ਼ਿਲਮ ‘ਬੀਬੀ ਰਜਨੀ’ ਦਾ ਗੀਤ ‘Nagri Nagri’ ਹੋਇਆ ਰਿਲੀਜ਼
ਫ਼ਿਲਮ ਬੀਬੀ ਰਜਨੀ (Bibi Rajni) ਦਾ ਨਵਾਂ ਗੀਤ ‘ਮੈਂ ਮਿੱਟੀ ਦੀ ਪੁਤਲੀ ਰਜਨੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਜੋਤੀ ਨੂਰਾਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਤੇ ਲੇਖਕ ਹਰਮਨਜੀਤ ਸਿੰਘ ਦੇ ਵੱਲੋਂ ਲਿਖੇ ਗਏ ਹਨ ਅਤੇ ਸੰਗੀਤਬੱਧ ਵੀ ਉਨ੍ਹਾਂ ਦੇ ਵੱਲੋਂ ਕੀਤਾ ਗਿਆ ਹੈ। ਮਿਊਜ਼ਿਕ ਐਵੀ ਸਰਾਂ ਦੇ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ‘ਚ ਬੀਬੀ ਰਜਨੀ ਦੀ ਗੁਰੁ ਘਰ ਪ੍ਰਤੀ ਅਪਾਰ ਆਸਥਾ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਗੁਰੁ ਘਰ ਪ੍ਰਤੀ ਅਪਾਰ ਸ਼ਰਧਾ ਦੀ ਬਦੌਲਤ ਬੀਬੀ ਰਜਨੀ ਦਾ ਕੋਹੜੀ ਪਤੀ ਠੀਕ ਹੋ ਜਾਂਦਾ ਹੈ।
ਹੋਰ ਪੜ੍ਹੋ : ਦੀਪ ਢਿੱਲੋਂ ਦੇ ਭਰਾ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਉਹ ਮਹਿਲਾਂ ‘ਚ ਰਹਿਣ ਵਾਲੀ ਹੁੰਦੀ ਹੈ ਪਰ ਜਦੋਂ ਉਸ ਦਾ ਪਿਤਾ ਹੰਕਾਰ ‘ਚ ਆ ਕੇ ਉਸ ਦਾ ਵਿਆਹ ਇੱਕ ਕੋਹੜੀ ਦੇ ਨਾਲ ਕਰ ਦਿੰਦਾ ਹੈ ਤਾਂ ਉਹ ਖੁਸ਼ੀ ਖੁਸ਼ੀ ਉਸ ਦੇ ਨਾਲ ਵਿਆਹ ਕਰਵਾ ਲੈਂਦੀ ਹੈ । ਉਹ ਹਾਲਾਤਾਂ ਅੱਗੇ ਹਾਰ ਨਹੀਂ ਮੰਨਦੀ ਅਤੇ ਗੁਰੁ ਘਰ ਪ੍ਰਤੀ ਅਪਾਰ ਆਸਥਾ ਉਸ ਨੂੰ ਹਰ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਜੂਝਣ ਦੀ ਪ੍ਰੇਰਣਾ ਦਿੰਦੀ ਹੈ।
ਬੀਬੀ ਰਜਨੀ ਕੌਣ ਸਨ
ਬੀਬੀ ਰਜਨੀ ਗੁਰੁ ਰਾਮ ਦਾਸ ਜੀ ਦੇ ਸੇਵਕ ਸਨ । ਜਿਸ ਦੀ ਗੁਰੁ ਘਰ ‘ਚ ਅਪਾਰ ਸ਼ਰਧਾ ਸੀ । ਬੀਬੀ ਰਜਨੀ ‘ਤੇ ਹੀ ਇਸ ਫ਼ਿਲਮ ਦੀ ਕਹਾਣੀ ਅਧਾਰਿਤ ਹੈ। ਜੋ ਸਿੱਖ ਇਤਿਹਾਸ ਦੇ ਅਜਿਹੇ ਪੰਨਿਆਂ ਨੂੰ ਉਜਾਗਰ ਕਰੇਗੀ, ਜੋ ਕਿਤੇ ਨਾ ਕਿਤੇ ਅਣਗੌਲੀ ਹੋਈ ਸੀ ।ਇਸ ਨਾਲ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਦੇ ਬਾਰੇ ਵੀ ਜਾਣਕਾਰੀ ਮਿਲ ਸਕੇਗੀ।
- PTC PUNJABI