ਐਲਵਿਸ਼ ਯਾਦਵ ਦੇ ਗੀਤ ‘ਬਾਵਲੀ’ ਦਾ ਟੀਜ਼ਰ ਸੋਸ਼ਲ ਮੀਡੀਆ ‘ਤੇ ਛਾਇਆ

ਐਲਵਿਸ਼ ਯਾਦਵ ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ । ੳੇੁਨ੍ਹਾਂ ਦੇ ਨਵੇਂ ਗੀਤ ਦਾ ਟੀਜ਼ਰ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ‘ਬਾਵਲੀ’ ਟਾਈਟਲ ਹੇਠ ਆਏ ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਫੈਨਸ ਕਾਫੀ ਉਤਸ਼ਾਹਿਤ ਹਨ ਅਤੇ ਫੈਨਸ ਬੇਸਬਰੀ ਦੇ ਨਾਲ ਇਸ ਦੇ ਪੂਰੇ ਗੀਤ ਦੀ ਉਡੀਕ ਕਰ ਰਹੇ ਹਨ ।

Written by  Shaminder   |  September 11th 2023 01:59 PM  |  Updated: September 11th 2023 02:05 PM

ਐਲਵਿਸ਼ ਯਾਦਵ ਦੇ ਗੀਤ ‘ਬਾਵਲੀ’ ਦਾ ਟੀਜ਼ਰ ਸੋਸ਼ਲ ਮੀਡੀਆ ‘ਤੇ ਛਾਇਆ

ਐਲਵਿਸ਼ ਯਾਦਵ (Elvish Yadav) ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ । ੳੇੁਨ੍ਹਾਂ ਦੇ ਨਵੇਂ ਗੀਤ ਦਾ ਟੀਜ਼ਰ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ‘ਬਾਵਲੀ’ ਟਾਈਟਲ ਹੇਠ ਆਏ ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਫੈਨਸ ਕਾਫੀ ਉਤਸ਼ਾਹਿਤ ਹਨ ਅਤੇ ਫੈਨਸ ਬੇਸਬਰੀ ਦੇ ਨਾਲ ਇਸ ਦੇ ਪੂਰੇ ਗੀਤ ਦੀ ਉਡੀਕ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਟੀਜ਼ਰ ਛਾਇਆ ਹੋਇਆ ਹੈ । 

ਹੋਰ ਪੜ੍ਹੋ  :  ਰਘਵੀਰ ਬੋਲੀ ਆਪਣੇ ਪਿਤਾ ਦੀ ਬਰਸੀ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਕਿਹਾ ‘ਤੁਹਾਡੀ ਬਰਸੀ ‘ਤੇ ਤੁਹਾਡੇ ਤੇ ਬੀਬੀ ਦੇ ਆਸ਼ੀਵਾਦ ਦੇ ਨਾਲ ਨਵੇਂ ਘਰ ਦੀ ਨੀਂਹ ਰੱਖਣ ਲੱਗਾ ਹਾਂ’

ਇਸ ਗੀਤ ‘ਚ ਗਾਇਕ ਸੂਟ ਬੂਟ ਪਾਏ ਹੋਏ ਦਿਖਾਈ ਦੇ ਰਹੇ ਹਨ ਅਤੇ ਹਰਿਆਣਵੀਂ ਭਾਸ਼ਾ ‘ਚ ਆਏ ਇਸ ਗੀਤ ਦੇ ਬੋਲ ਵੀ ਬਹੁਤ ਖੂਬਸੂਰਤੀ ਦੇ ਨਾਲ ਲਿਖੇ ਗਏ ਹਨ । ਗੀਤ ਦੀ ਸ਼ੁਰੂਆਤ ਇਨ੍ਹਾਂ ਬੋਲਾਂ ਦੇ ਨਾਲ ਹੁੰਦੀ ਹੈ…ਤੂੰ ਸੋਚੀ ਤੁਝੇ ਗਾੜੀ ਮੇਂ ਘੁਮਾਉਂਗਾ, ਪੈਸੇ ਉੜਾਉਂਗਾ, ਤੇਰੇ ਨਖਰੇ ਉਠਾਊਂਗਾ…ਤੇਰੀ ਚਾਲ ਮੇਂ ਮੈਂ ਆਊਂਗਾ। ਛੋਰੀ ਬਾਵਲੀ ਹੋ ਗਈ ਹੈ ਕੇ’।ਇਸ ਗੀਤ ਦੇ ਟੀਜ਼ਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।  

 

 ਬਿੱਗ ਬੌਸ ਓਟੀਟੀ ਦੇ ਜੇਤੂ ਹਨ ਐਲਵਿਸ਼ ਯਾਦਵ 

  ਐਲਵਿਸ਼ ਯਾਦਵ ਬਿੱਗ ਬੌਸ ਓਟੀਟੀ-2 ਦੇ ਜੇਤੂ ਹਨ । ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਕ੍ਰੇਜ਼ ਖਤਮ ਨਹੀਂ ਹੋਇਆ ਹੈ । ਉਹ ਲਗਾਤਾਰ ਚਰਚਾ ‘ਚ ਹਨ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਵੀਡੀਓ ਐਲਬਮ ਵੀ ਕੀਤੇ ਹਨ । ਜਿਸ ‘ਚ ਅਦਾਕਾਰੀ ਅਤੇ ਡਾਂਸ ਕਰਦੇ ਹੋਏ ਨਜ਼ਰ ਆਏ ਸਨ । ਪਰ ਓਟੀਟੀ ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਖੂਬ ਚਰਚਾ ਹੋ ਰਹੀ ਹੈ ।

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network