ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦਾ ਟਾਈਟਲ ਟ੍ਰੈਕ ਦਰਸ਼ਕਾਂ ਨੂੰ ਆ ਰਿਹਾ ਪਸੰਦ, ਵੇਖੋ ਵੀਡੀਓ

‘ਸੁਰਖ਼ੀ ਬਿੰਦੀ’ ਤੋਂ ਬਾਅਦ ਹੁਣ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੀ ਜੋੜੀ ਮੁੜ ਤੋਂ ਇੱਕਠਿਆਂ ਨਜ਼ਰ ਆਉਣ ਵਾਲੀ ਹੈ ।

Written by  Shaminder   |  March 16th 2023 04:39 PM  |  Updated: March 16th 2023 04:39 PM

ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦਾ ਟਾਈਟਲ ਟ੍ਰੈਕ ਦਰਸ਼ਕਾਂ ਨੂੰ ਆ ਰਿਹਾ ਪਸੰਦ, ਵੇਖੋ ਵੀਡੀਓ

ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ (Nigah Marda Ayi Ve) ਦਾ ਟਾਈਟਲ ਟ੍ਰੈਕ ਗੁਰਨਾਮ ਭੁੱਲਰ (Gurnam Bhullar)ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ ।  ਇਸ ਗੀਤ ਦੇ ਬੋਲ ਖੁਦ ਗੁਰਨਾਮ ਭੁੱਲਰ ਨੇ ਲਿਖੇ ਹਨ ਅਤੇ ਇਸ ਗੀਤ ਨੂੰ ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ‘ਤੇ ਫ਼ਿਲਮਾਇਆ ਗਿਆ ਹੈ । ਇਹ ਗੀਤ ਸੈਡ ਸੌਂਗ ਜੌਨਰ ਦਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਕਿਹਾ ਮੀਡੀਆ ‘ਚ ਨਾਂ ਆਉਂਦੀ ਸਿੱਧੂ ਦੀ ਸਿਕਓਰਿਟੀ ਹਟਾਉਣ ਦੀ ਖ਼ਬਰ ਤਾਂ ਸ਼ਾਇਦ ਕੁਝ ਹੋਰ ਦਿਨ ਜਿਉਂ ਲੈਂਦਾ ਸਾਡਾ ਪੁੱਤ

ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਜੋੜੀ ਮਚਾਏਗੀ ਧਮਾਲ

ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ਇੱਕ ਵਾਰ ਮੁੜ ਤੋਂ ਆਪਣੀ ਇਸ ਫ਼ਿਲਮ ਦੇ ਜ਼ਰੀਏ ਦਰਸ਼ਕਾਂ ਦੇ ਨਾਲ ਰੁਬਰੂ ਹੋਣਗੇ । ਇਸ ਤੋਂ ਪਹਿਲਾਂ ਇਹ ਜੋੜੀ ਫ਼ਿਲਮ ‘ਸੁਰਖੀ ਬਿੰਦੀ’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਵੀ ਦੋਵਾਂ ਦੀ ਲਵ ਸਟੋਰੀ ਵੇਖਣ ਨੂੰ ਮਿਲੇਗੀ । 

ਹੋਰ ਪੜ੍ਹੋ :  ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੂੰ ਹੋਇਆ ਕਿਡਨੀ ਇਨਫੈਕਸ਼ਨ, ਹਸਪਤਾਲ ‘ਚ ਚੱਲ ਰਿਹਾ ਇਲਾਜ

ਸਰਗੁਨ ਮਹਿਤਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ

 ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ । ਜਿਸ ‘ਚ ਅੰਗਰੇਜ, ਸੌਂਕਣ ਸੌਂਕਣੇ, ਕਿਸਮਤ, ਸੁਰਖੀ ਬਿੰਦੀ ਸ਼ਾਮਿਲ ਹਨ । ਇਸ ਤੋਂ ਇਲਾਵਾ ਉਹ ਬਤੌਰ ਮਾਡਲ ਵੀ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਜਿਸ ‘ਚ ਮਨਿੰਦਰ ਬੁੱਟਰ ਦੇ ਨਾਲ ‘ਲਾਰੇ’, ਹਾਰਡੀ ਸੰਧੂ ਦੇ ਨਾਲ ‘ਯਾਰ ਮੇਰਾ ਤਿੱਤਲੀਆਂ ਵਰਗਾ’ ‘ਚ ਨਜ਼ਰ ਆ ਚੁੱਕੀ ਹੈ । 

ਗੁਰਨਾਮ ਭੁੱਲਰ ਨੇ ਬਤੌਰ ਗਾਇਕ ਕੀਤੀ ਸੀ ਸ਼ੁਰੂਆਤ 

ਗੁਰਨਾਮ ਭੁੱਲਰ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । 

  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network