‘ਵੇ ਹਾਣੀਆਂ’ ਗੀਤ ਦਾ ਵੀਡੀਓ ਰਿਲੀਜ਼, ਸਰਗੁਨ ਮਹਿਤਾ ਪਤੀ ਦੇ ਨਾਲ ਆਈ ਨਜ਼ਰ
ਸਰਗੁਨ ਮਹਿਤਾ (Sargun Mehta)ਅਤੇ ਰਵੀ ਦੁਬੇ ‘ਤੇ ਫ਼ਿਲਮਾਇਆ ਗੀਤ ‘ਵੇ ਹਾਣੀਆਂ’ ਦਾ ਵੀਡੀਓ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਦੋਵਾਂ ਦੇ ਵੈਡਿੰਗ ਵੀਡੀਓ ਨੂੰ ਦਰਸਾਇਆ ਗਿਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਕੱਕੜ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਰਗੁਨ ਮਹਿਤਾ ਤੇ ਰਵੀ ਦੁਬੇ ‘ਤੇ ਫ਼ਿਲਮਾਇਆ ਗਿਆ ਹੈ ਅਤੇ ਵੀਡੀਓ ‘ਚ ਜੋ ਕੁਝ ਵੀ ਦਿਖਾਈ ਦੇ ਰਿਹਾ ਹੈ ਉਹ ਇਸ ਜੋੜੀ ਦੇ ਵਿਆਹ ਦਾ ਹੈ।
ਕਿਉਂਕਿ ਸਰਗੁਨ ਮਹਿਤਾ ਤੇ ਰਵੀ ਦੁਬੇ ਪਿਛਲੇ ਕਈ ਦਿਨਾਂ ਤੋਂ ਆਪਣੇ ਫੈਨਸ ਨੂੰ ਪੁੱਛ ਰਹੇ ਸਨ ਕਿ ਉਹ ਆਪਣੇ ਵਿਆਹ ਦਾ ਵੀਡੀਓ ਸਾਂਝਾ ਕਰਨ ਜਾਂ ਨਹੀਂ । ਕਿਉਂਕਿ ਉਨ੍ਹਾਂ ਦਾ ਵਿਆਹ ਬਿਨ੍ਹਾਂ ਕਿਸੇ ਪ੍ਰੀ ਵੈਡਿੰਗ ਤੋਂ ਹੋਇਆ ਸੀ। ਕਿਉਂਕਿ ਉਸ ਵੇਲੇ ਪ੍ਰੀ ਵੈਡਿੰਗ ਦਾ ਏਨਾਂ ਜ਼ਿਆਦਾ ਚਲਨ ਨਹੀਂ ਸੀ। ਜਿਸ ਤੋਂ ਬਾਅਦ ਦੋਵਾਂ ਨੇ ਇੱਕ ਗੀਤ ‘ਚ ਆਪਣੇ ਵੈਡਿੰਗ ਵਾਲੇ ਵੀਡੀਓ ਨੂੰ ਸਾਂਝਾ ਕੀਤਾ ਹੈ।
ਸਰਗੁਨ ਮਹਿਤਾ ਦਾ ਵਰਕ ਫ੍ਰੰਟ
ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਅਦਾਕਾਰਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬਤੌਰ ਟੀਵੀ ਅਦਾਕਾਰਾ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਪੰਜਾਬੀ ਫ਼ਿਲਮਾਂ ‘ਚ ਵੀ ਪੈਰ ਰੱਖਿਆ ਅਤੇ ਉਸ ਨੇ ਫ਼ਿਲਮ ਅੰਗਰੇਜ, ਸੁਰਖੀ ਬਿੰਦੀ,ਕਿਸਮਤ, ਝੱਲੇ, ਲਾਹੌਰੀਏ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ।
ਹੋਰ ਪੜ੍ਹੋ
- PTC PUNJABI