ਰਣਜੀਤ ਬਾਵਾ ਦਾ ਨਵਾਂ ਗੀਤ ‘ਦਲੀਪ ਸਿੰਘ’ ਸੋਸ਼ਲ ਮੀਡੀਆ 'ਤੇ ਹੋ ਰਿਹਾ ਹੈ ਟ੍ਰੈਂਡ , ਜਾਣੋ ਕੌਣ ਸੀ ਸਿਖਾਂ ਦੇ ਆਖ਼ਰੀ ਰਾਜਾ ਜਿਨ੍ਹਾਂ 'ਤੇ ਬਣਾਇਆ ਗਿਆ ਹੈ ਇਹ ਗੀਤ
Ranjit Bawa Song onLast Sikh Maharaja Duleep Singh : ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਹਾਲ ਹੀ 'ਚ ਆਪਣਾ ਨਵਾਂ ਗੀਤ ‘ਦਲੀਪ ਸਿੰਘ’ ( Maharaja Duleep Singh )ਰਿਲੀਜ਼ ਕੀਤਾ ਹੈ। ਇਹ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ , ਪਰ ਕੀ ਤੁਸੀਂ ਜਾਣਦੇ ਹੋ ਕਿ ਸਿੱਖਾਂ ਦੇ ਉਹ ਆਖ਼ਰੀ ਰਾਜਾ ਕੌਣ ਸਨ, ਜਿਨ੍ਹਾਂ ਦੀ ਜ਼ਿੰਦਗੀ 'ਤੇ ਬਣਾਇਆ ਗਿਆ ਹੈ ਇਹ ਗੀਤ।
ਰਣਜੀਤ ਬਾਵਾ ਦੇ ਇਸ ਗੀਤ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦਾ ਇਹ ਗੀਤ ਦਲੀਪ ਸਿੰਘ ਇੱਕ ਬੇਹੱਦ ਹੀ ਦਰਦ ਤੇ ਕਈ ਈਮੋਸ਼ਨਸ ਨਾਲ ਭਰਿਆ ਹੋਇਆ ਹੈ। ਜੋ ਸਿੱਖਾਂ ਦੇ ਆਖ਼ਰੀ ਰਾਜਾ ਦਲੀਪ ਸਿੰਘ ਦੀ ਯਾਦ ਦਵਾਉਂਦਾ ਹੈ।
ਗਾਇਕ ਰਣਜੀਤ ਬਾਵਾ ਦਾ ਕਹਿਣਾ ਹੈ ਕਿ ਇਹ ਮਹਿਜ਼ ਇੱਕ ਗੀਤ ਹੀ ਨਹੀਂ ਸਗੋਂ ਹਰ ਪੰਜਾਬੀ ਦਾ ਇੱਕ ਅਜਿਹਾ ਸੁਫਨਾ ਹੈ ਜੋ ਕਿ ਅਧੂਰਾ ਰਹਿ ਗਿਆ। ਇਸ ਗੀਤ ‘ਚ ਮਹਾਰਾਜਾ ਦਲੀਪ ਸਿੰਘ ਦਾ ਗੁਣਗਾਣ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਕੋਣ ਸਨ ਸਿੱਖਾਂ ਦੇ ਆਖ਼ਰੀ ਰਾਜਾ ਦਲੀਪ ਸਿੰਘ
''ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖ਼ੂਨੀ ਘਟਨਾਵਾਂ ਵਿੱਚ ਰਾਜਗੱਦੀ ਦੇ ਵਾਰਿਸ ਦਲੀਪ ਸਿੰਘ ਉੱਥੋਂ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਹੋਏ ਤਾਂ ਉਹ ਮਹਾਰਾਣੀ ਜਿੰਦਾ ਦੀ ਬਦੌਲਤ ਸੰਭਵ ਹੋਇਆ।'' ''ਮਹਾਰਾਣੀ ਜਿੰਦਾ ਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਨਾ ਸਿਰਫ਼ ਜਿਊਂਦਾ ਰੱਖਿਆ ਸਗੋਂ ਪੰਜਾਬ ਦੀ ਰਾਜਗੱਦੀ ਹਾਸਲ ਕਰਨ ਲਈ ਇੱਕ ਸ਼ੇਰਨੀ ਵਾਂਗ ਲੜਾਈ ਲੜੀ।''
ਸਿੱਖ ਰਾਜ ਦਾ ਆਖ਼ਰੀ ਰਾਜਾ ਮਹਾਰਾਜਾ ਦਲੀਪ ਸਿੰਘ ਹੋਇਆ ਹੈ ਜਿਸ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੇ ਘਰ ਅਤੇ ਮਹਾਰਾਣੀ ਜਿੰਦ ਕੌਰ ਦੀ ਕੁਖੌਂ 4 ਸਤੰਬਰ 1838 ਨੂੰ ਲਾਹੌਰ ਵਿਖੇ ਹੋਇਆ।ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਦੋ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦੇਹਾਂਤ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਵੰਸ ਵਿਚੋਂ ਜਦ ਮਹਾਰਾਜਾ ਸ਼ੇਰ ਸਿੰਘ ਤਖ਼ਤ ਤੇ ਬੈਠਾ ਤਾਂ ਉਸ ਨੂੰ ਲਹਿਣਾ ਸਿੰਘ ਤੇ ਉਸ ਦੇ ਭਤੀਜੇ ਅਜੀਤ ਸਿੰਘ ਨੇ ਉਸ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਧਿਆਨ ਸਿੰਘ ਡੋਗਰੇ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਤਾਂ ਕੇ ਉਹ ਨਵੇ ਰਾਜੇ ਦਾ ਵਜ਼ੀਰ ਨਾ ਬਣ ਜਾਵੇ।ਲਹਿਣਾ ਸਿੰਘ ਨੇ ਮਹਾਰਾਣੀ ਜਿੰਦ ਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਕੇ 16 ਸਤੰਬਰ 1843 ਨੂੰ ਤਖ਼ਤ ਤੇ ਬਿਠਾ ਦਿੱਤਾ।ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ ਪੰਜ ਸਾਲ ਗਿਆਰਾਂ ਦਿਨ ਦੀ ਸੀ।
ਗਿਆਨੀ ਗੁਰਮੁਖ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖੂਨ ਦੀ ਉਂਗਲ ਲਬੇੜ ਕੇ ਮਹਾਰਾਜਾ ਦਲੀਪ ਸਿੰਘ ਦੇ ਮੱਥੇ ਤੇ ਲਾ ਕੇ ਨਵਾਂ ਮਹਾਰਾਜਾ ਹੋਣ ਦੀ ਰਸਮ ਨਿਭਾਈ।ਮਹਾਰਾਜੀ ਜਿੰਦ ਕੌਰ ਨੂੰ ਰਾਜੇ ਦੀ ਸਰਪ੍ਰਸਤ ਲਗਾ ਦਿੱਤਾ।ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ।ਹੀਰਾ ਸਿੰਘ ਨੇ ਆਪਣੇ ਪਿਤਾ ਧਿਆਨ ਸਿੰਘ ਡੋਗਰੇ ਦਾ ਬਦਲਾ ਲੈਣ ਲਈ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।ਫਿਰ ਹੀਰਾ ਸਿੰਘ ਨੇ ਲਹਿਣਾ ਸਿੰਘ ਦੇ ਖੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾਈ ਤੇ ਆਪ ਵਜ਼ੀਰ ਬਣ ਗਿਆ।
ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜੇ ਦੀ ਸਰਪ੍ਰਸਤ ਲਾਇਆ ਗਿਆ। ਮਹਾਰਾਣੀ ਜਿੰਦ ਕੌਰ ਆਪਣੇ ਬੇਟੇ ਦੇ ਦੋ ਵਾਰ ਲੱਗੇ ਖੂਨ ਦੇ ਟਿਕਿਆ ਤੋਂ ਚਿੰਤਤ ਸੀ।10 ਫ਼ਰਵਰੀ 1846 ਨੂੰ ਸਤਿਲੁਜ ਦਰਿਆ ਦੇ ਕੰਢੇ ਤੇ ਹੋਈ ਸਭਰਾਵਾਂ ਦੀ ਲੜ੍ਹਾਈ ਸਿੱਖਾਂ ਅਤੇ ਅੰਗਰੇਜ਼ਾਂ ਦੀ ਆਖਰੀ ਲੜ੍ਹਾਈ ਸੀ। ਇਹ ਲੜ੍ਹਾਈ ਡੋਗਰਿਆਂ ਦੀਆਂ ਬਦਨੀਤ ਚਾਲਾਂ ਕਾਰਨ ਸਿੱਖ ਹਾਰ ਗਏ ਅਤੇ ਸਿੱਖ ਰਾਜ ਦਾ ਸੂਰਜ ਸਦਾ ਲਈ ਅਸਤ ਹੋ ਗਿਆ ਸੀ।12 ਦਸੰਬਰ 1846 ਨੂੰ ਮਹਾਰਾਣੀ ਜਿੰਦ ਕੌਰ ਦੀ ਸਰਕਾਰੀ ਕੰਮਾਂ ਵਿਚ ਦਖ਼ਲ ਅੰਦਾਜੀ ਬੰਦ ਕਰ ਦਿੱਤੀ ਗਈ।ਮਹਾਰਾਣੀ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨੰਜਰਬੰਦ ਕਰ ਦਿੱਤਾ ਗਿਆ।ਉਸ ਨੂੰ 19 ਅਗਸਤ 1847 ਨੂੰ ਸ਼ੇਖੂਪੁਰਾ ਕਿਲ੍ਹੂੇ ਵਿਚ ਕੈਦ ਕਰ ਦਿੱਤਾ ਗਿਆ ਫਿਰ 16 ਮਈ 1848 ਨੂੰ ਕੈਦੀ ਦੇ ਤੌਰ 'ਤੇ ਪੰਜਾਬ ਤੋਂ ਬਨਾਰਸ ਭੇਜ ਦਿੱਤਾ ਗਿਆ ਇੱਥੋਂ 4 ਅਪ੍ਰੈਲ 1849 ਨੂੰ ਉਤਰ ਪ੍ਰਦੇਸ ਦੇ ਚਿਨਾਰ ਕਿਲ੍ਹੇ ਵਿਚ ਭੇਜ ਦਿੱਤੀ।ਦੂਜਾ ਐਗਲੋ-ਸਿੱਖ ਯੁੱਧ 1848-49 ਵਿਚ ਹੋਇਆ।10 ਮਾਰਚ 1849 ਨੂੰ ਸਿੱਖਾਂ ਨੇ ਹਥਿਆਰ ਸੁਟ ਦਿੱਤੇ। ਅੰਗਰੇਜ਼ਾਂ ਨੇ ਪੰਜਾਬ 'ਤੇ ਪੂਰਾ ਕਬਜ਼ਾ ਕਰ ਲਿਆ।12 ਸਾਲ ਦੇ ਦਲੀਪ ਸਿੰਘ ਤੋਂ(ਸੰਧੀਆਂ ਤੇ ਦਸਤਖ਼ਤ ਕਰਵਾ ਕੇ ਉਸ ਨੂੰ ਰਾਜ ਗੱਦੀ ਤੋਂ ਹਟਾ ਦਿੱਤਾ।ਲਾਰਡ ਡਲਹੌਜ਼ੀ ਜਿਸ ਨੇ ਗਵਰਨਰ ਜਨਰਲ ਬਣ ਕੇ ਅੱਠ ਸਾਲ ਰਾਜ ਕੀਤਾ ਉਸ ਨੇ ਮਹਾਰਾਜਾ ਦਲੀਪ ਸਿੰਘ ਤੋਂ ਕੋਹੇਨੂਰ ਹੀਰਾ,ਗਹਿਣੇ ਅਤੇ ਤੋਸ਼ੇਖਾਨੇ ਦਾ ਹੋਰ ਕੀਮਤੀ ਸਮਾਨ ਆਪਣੇ ਕਬਜ਼ੇ ਵਿਚ ਕਰ ਲਿਆ।ਸੰਨ 1950 ਵਿਚ ਕੋਹੇਨੂਰ ਹੀਰਾ ਮਹਾਰਾਣੀ ਮਲਕਾ ਵਿਕਟੋਰੀਆ ਦੇ ਹਵਾਲੇ ਕਰ ਕੇ ਉਸ ਦੇ ਤਾਜ ਵਿਚ ਜੜ ਦਿੱਤਾ ਜਿਸ ਨੂੰ ਮਹਾਰਾਣੀ ਪਹਿਨਦੀ ਸੀ।ਹੁਣ ਇਹ ਕੋਹੇਨੂਰ ਹੀਰਾ ਲੰਡਨ ਦੇ ਟਾਵਰ ਆਫ਼ ਲੰਡਨ ਅਜਾਇਬ ਘਰ ਵਿੱਚ ਪਿਆ ਹੈ।
21 ਮਈ 1880 ਨੂੰ ਦਲੀਪ ਸਿੰਘ ਨੇ ਅਦਾ ਡਗਲਸ ਵੈਦਰਿਲ ਨਾਲ ਵਿਆਹ ਕਰਵਾ ਲਿਆ।ਵੈਦਰਿਲ ਨੇ 25 ਅਕਤੂਰ 1889 ਨੂੰ ਇਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਰਾਜ ਕੁਮਾਰੀ ਅਦਾ ਇਰੀਨ ਹੈਲਨ ਬਰਲ ਦਲੀਪ ਸਿੰਘ ਰੱਖਿਆ ਗਿਆ।ਇਸ ਦੀ ਕੁਖੋਂ ਤਿੰਨ ਬੱਚਿਆਂ ਨੇ ਜਨਮ ਲਿਆ।ਉਹ ਦਲੀਪ ਸਿੰਘ ਦੀ ਮੌਤ ਤੋਂ ਕਾਫੀ ਸਮੇਂ ਬਾਅਦ ਤੱਕ ਜਿਊਂਦੀ ਰਹੀ।ਦਲੀਪ ਸਿੰਘ ਦੇ ਦੋ ਵਿਆਹ ਹੋਏੇ ਸਨ ਉਸ ਦੇ ਘਰ ਨੌ ਬੱਚਿਆਂ ਨੇ ਜਨਮ ਲਿਆ।ਉਸ ਦੇ ਚਾਰ ਬੇਟੇ ਸਨ ਜਿੰਨਾਂ ਵਿਚੋਂ ਦੋ ਬਚਪਨ ਵਿਚ ਹੀ ਮਰ ਗਏ।
ਪੰਜ ਲੜਕੀਆਂ ਸਨ ਜਿੰਨਾਂ ਵਿਚੋਂ ਚਾਰ ਵਿਆਹੀਈਆਂ ਹੋਈਆਂ ਸਨ ਪਰ ਰੱਬ ਦੇ ਰੰਗ ਦਲੀਪ ਸਿੰਘ ਦੀ ਅੋਲਾਦ ਦੇ ਘਰ ਕਿਸੇ ਵੀ ਬੱਚੇ ਨੇ ਜਨਮ ਨਾ ਲਿਆ।ਸਾਰੇ ਹੀ ਈਸਾਈ ਧਰਮ ਨਾਲ ਸਬੰਧਤ ਸਨ।ਉਹਨਾਂ ਦੇ ਇਸ ਦੁਨੀਆਂ ਤੋਂ ਜਾਣ ਨਾਲ ਦਲੀਪ ਸਿੰਘ ਦੀ ਵੰਸ ਦਾ ਅੰਤ ਹੋ ਗਿਆ।ਮਹਾਰਾਜਾ ਦਲੀਪ ਸਿੰਘ ਨੂੰ ਪੈਰਿਸ ਵਿਚ 1890 ਦੇ ਸ਼ੁਰੂ ਵਿਚ ਅਧਰੰਗ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਦਾ ਖੱਬਾ ਪਾਸਾ ਮਾਰਿਆ ਗਿਆ।ਉਸ ਦਾ ਬੇਟਾ ਪ੍ਰਿੰਸ ਵਿਕਟਰ ਦਲੀਪ ਸਿੰਘ ਇੰਗਲੈਂਡ ਤੋਂ ਉਸ ਨੂੰ ਦੋ ਵਾਰ ਮਿਲ ਆਇਆ ਸੀ।ਮਹਾਰਾਜਾ ਦਲੀਪ ਸਿੰਘ 22 ਅਕਤੂਬਰ 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ 'ਚ ਪਚਵੰਜਾ ਸਾਲ ਦੀ ਉਮਰ 'ਚ ਦਮ ਤੋੜ ਗਿਆ।
- PTC PUNJABI