ਫ਼ਿਲਮ ‘ਮਰਜਾਣੇ’ ਦਾ ਐਕਸ਼ਨ ਨਾਲ ਭਰਪੂਰ ਨਵਾਂ ਟੀਜ਼ਰ ਹੋਇਆ ਜਾਰੀ, ਵੇਖੋ ਵੀਡੀਓ

written by Shaminder | November 29, 2021

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ । ਸਿੱਪੀ ਗਿੱਲ (Sippy Gill) ਦੀ ਫ਼ਿਲਮ ‘ਮਰਜਾਣੇ’ (Marjaney) ਦੀ ਦਰਸ਼ਕ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ । ਇਹ ਫ਼ਿਲਮ 10  ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਟੀਜ਼ਰ ਰਿਲੀਜ਼ ਕੀਤੇ ਜਾ ਰਹੇ ਹਨ । ਮਰਜਾਣੇ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ (PTC Globe Moviez)  ਵੱਲੋਂ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਫ਼ਿਲਮ ਦੇ ਦਮਦਾਰ ਡਾਇਲੌਗਸ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ ।

Sippy Gill image From instagram

ਹੋਰ ਪੜ੍ਹੋ : ਇਸ ਖੇਤਰ ‘ਚ ਕਰਮਜੀਤ ਅਨਮੋਲ ਦੇ ਪੁੱਤਰ ਨੇ ਹਾਸਲ ਕੀਤਾ ਦੂਜਾ ਸਥਾਨ, ਅਦਾਕਾਰ ਨੇ ਆਪਣੇ ਪੁੱਤਰ ਦੇ ਨਾਲ ਤਸਵੀਰ ਕੀਤੀ ਸਾਂਝੀ

ਕੁਝ ਸਕਿੰਟ ਦੇ ਇਸ ਟੀਜ਼ਰ ‘ਚ ਸਿੱਪੀ ਗਿੱਲ ਦੀ ਦਮਦਾਰ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ । ਇਸ ਟੀਜ਼ਰ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਿੱਪੀ ਗਿੱਲ ‘ਜੱਦੀ ਸਰਦਾਰ’ ਫ਼ਿਲਮ ‘ਚ ਨਜ਼ਰ ਆਏ ਸੀ । ਇਸ ਫ਼ਿਲਮ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਟੀਜ਼ਰ ਤੋਂ ਪਤਾ ਚੱਲ ਰਿਹਾ ਹੈ ਇਹ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ।

Sippy Gill, image From instagram

ਫ਼ਿਲਮ ਦੀ ਕਹਾਣੀ ਅਮਰਦੀਪ ਸਿੰਘ ਗਿੱਲ ਵੱਲੋਂ ਲਿਖੀ ਗਈ ਹੈ ਅਤੇ ਡਾਇਰੈਕਸ਼ਨ ਵੀ ਉਨ੍ਹਾਂ ਨੇ ਖੁਦ ਹੀ ਕੀਤੀ ਹੈ । ਫ਼ਿਲਮ ‘ਚ ਸਿੱਪੀ ਗਿੱਲ ਤੋਂ ਇਲਾਵਾ ਅਦਾਕਾਰਾ ਪ੍ਰੀਤ ਕਮਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਪ੍ਰੀਤ ਭੁੱਲਰ ਆਦਿ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ,ਸਰਬਪਾਲ ਸਿੰਘ ਤੇ ਅਮ੍ਰਿੰਤਪਾਲ ਸਿੰਘ ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਜਸਪ੍ਰੀਤ ਕੌਰ। ਮਰਜਾਣੇ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ  ਵੱਲੋਂ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਇਹ ਫ਼ਿਲਮ 10  ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

 

View this post on Instagram

 

A post shared by PTC Punjabi (@ptcpunjabi)

 

You may also like