ਸਾਰਾ ਅਲੀ ਖ਼ਾਨ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਬਚਪਨ ‘ਚ ਮਾਪਿਆਂ ਦੀ ਤਲਾਕ ਕਾਰਨ ਪ੍ਰੇਸ਼ਾਨੀਆਂ ਦਾ ਕਰਨਾ ਪਿਆ ਸੀ ਸਾਹਮਣਾ

written by Shaminder | August 12, 2022

ਅਦਾਕਾਰਾ ਸਾਰਾ ਅਲੀ ਖ਼ਾਨ (Sara Ali Khan) ਦਾ ਅੱਜ ਜਨਮਦਿਨ (Birthday) ਹੈ । ਉਸ ਦੇ ਜਨਮ ਦਿਨ ‘ਤੇ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਨ । ਸਾਰਾ ਅਲੀ ਖ਼ਾਨ  12 ਅਗਸਤ 1995 ਨੂੰ ਮੁੰਬਈ ‘ਚ ਪੈਦਾ ਹੋਈ । ਸਾਰਾ ਆਲੀ ਖ਼ਾਨ ਕਦੇ ਸਰੀਰ ਤੋਂ ਭਾਰੀ ਭਰਕਮ ਹੁੰਦੀ ਸੀ ।

new sara ali khan pics

ਹੋਰ ਪੜ੍ਹੋ : ਲੰਡਨ ‘ਚ ਭਰਾ ਇਬਰਾਹਿਮ ਨਾਲ ਛੁੱਟੀਆਂ ਦਾ ਆਨੰਦ ਲੈ ਰਹੀ ਸਾਰਾ ਅਲੀ ਖ਼ਾਨ, ਦੋਸਤਾਂ ਨਾਲ ਮਸਤੀ ਕਰਨ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਪਰ ਉਸ ਨੇ ਅਦਾਕਾਰੀ ਦੇ ਖੇਤਰ ‘ਚ ਆਉਣ ਦੇ ਲਈ ਜਿੰਮ ‘ਚ ਖੂਬ ਪਸੀਨਾ ਵਹਾਇਆ ਅਤੇ ਹੁਣ ਉਹ ਹਰ ਦੂਜੀ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦਿੰਦੀ ਹੈ । ਸਾਰਾ ਅਲੀ ਖ਼ਾਨ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਧੀ ਹੈ । ਉਸ ਦਾ ਇੱਕ ਛੋਟਾ ਭਰਾ ਵੀ ਹੈ , ਜਿਸ ਦਾ ਨਾਮ ਇਬ੍ਰਾਹੀਮ ਹੈ ।

new sara ali khan pics

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਸਾਰਾ ਅਲੀ ਖ਼ਾਨ, ਕਿਹਾ ‘ਇਹ ਬਹੁਤ ਦਿਲ ਤੋੜਨ ਵਾਲੀ ਘਟਨਾ ਹੈ’

ਸਾਰਾ ਬਹੁਤ ਛੋਟੀ ਹੁੰਦੀ ਸੀ ਜਦੋਂ ਉਸ ਦੇ ਮਾਪਿਆਂ ਨੇ ਵਿਆਹ ਤੋਂ 13  ਸਾਲ ਬਾਅਦ ਤਲਾਕ ਲੈ ਲਿਆ ਸੀ । ਪਰ ਇਸ ਤਲਾਕ ਦਾ ਉਸ ‘ਤੇ ਬੁਰਾ ਅਸਰ ਪਿਆ ਅਤੇ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ । ਸਾਰਾ ਅਲੀ ਖ਼ਾਨ ਨੇ ਦੱਸਿਆ ਸੀ ਕਿ ਉਸ ਨੂੰ 9 ਸਾਲ ਦੀ ਉਮਾਰ ‘ਚ ਹੀ ਪਤਾ ਲੱਗ ਗਿਆ ਸੀ ਕਿ ਉਸ ਦੇ ਮਾਪੇ ਇੱਕਠੇ ਰਹਿ ਕੇ ਖੁਸ਼ ਨਹੀਂ ਹਨ ।

sara ali khan wished happy father's day to saif ali khan

ਪਰ ਜਦੋਂ ਦੋਵੇਂ ਵੱਖ ਹੋਏ ਤਾਂ ਦੋਵੇਂ ਕਾਫੀ ਉਤਸ਼ਾਹਿਤ ਸਨ । ਸਾਰਾ ਅੱਜ ਕੱਲ੍ਹ ਆਪਣੀ ਮਾਂ ਦੇ ਨਾਲ ਅਕਸਰ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਕੁਝ ਦਿਨ ਪਹਿਲਾਂ ਹੀ ਉਹ ਆਪਣੀ ਮਾਂ ਦੇ ਨਾਲ ਕਸ਼ਮੀਰ ਵੀ ਘੁੰਮਣ ਗਈ ਸੀ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Sara Ali Khan (@saraalikhan95)

You may also like