ਦੁਖਦ ਖਬਰ ! ਮਸ਼ਹੂਰ ਮਲਿਆਲਮ ਅਦਾਕਾਰਾ ਦੀ ਸ਼ੱਕੀ ਹਾਲਤ 'ਚ ਮੌਤ, ਚਰਚਾ 'ਚ ਆਈ ਅਦਾਕਾਰਾ ਦੀ ਆਖਰੀ ਇੰਸਟਾ ਪੋਸਟ
ਮਨੋਰੰਜਨ ਜਗਤ ਤੋਂ ਹਾਲ ਹੀ 'ਚ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਮਲਿਆਲਮ ਅਦਾਕਾਰਾ ਅਪਰਨਾ ਨਾਇਰ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਹੈ। 31 ਸਾਲਾ ਅਦਾਕਾਰਾ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦੁਖਦ ਖਬਰ ! ਮਸ਼ਹੂਰ ਮਲਿਆਲਮ ਅਦਾਕਾਰਾ ਦੀ ਸ਼ੱਕੀ ਹਾਲਤ 'ਚ ਮੌਤ, ਚਰਚਾ 'ਚ ਆਈ ਅਦਾਕਾਰਾ ਦੀ ਆਖਰੀ ਇੰਸਟਾ ਪੋਸਟ
Aparna Nair Death: ਮਨੋਰੰਜਨ ਜਗਤ ਤੋਂ ਹਾਲ ਹੀ 'ਚ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਮਲਿਆਲਮ ਅਦਾਕਾਰਾ ਅਪਰਨਾ ਨਾਇਰ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਹੈ। 31 ਸਾਲਾ ਅਦਾਕਾਰਾ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਆਪਣੇ ਦਿਹਾਂਤ ਤੋਂ ਕੁਝ ਘੰਟੇ ਪਹਿਲਾਂ, ਅਪਰਨਾ ਨੇ ਇੰਸਟਾਗ੍ਰਾਮ 'ਤੇ ਆਪਣੀ ਆਖਰੀ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਸਨੇ ਆਪਣੀ ਧੀ 'ਤੇ ਖੂਬ ਪਿਆਰ ਦੀ ਬਰਸਾਤ ਕੀਤੀ ਸੀ। ਫਿਲਹਾਲ ਅਦਾਕਾਰਾ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਪਰਨਾ ਦੇ ਦੇਹਾਂਤ ਨਾਲ ਪਰਿਵਾਰ ਸਮੇਤ ਸਾਰੇ ਪ੍ਰਸ਼ੰਸਕ ਅਤੇ ਸੈਲੇਬਸ ਸਦਮੇ 'ਚ ਹਨ।
ਦੱਸਿਆ ਜਾ ਰਿਹਾ ਹੈ ਕਿ ਅਪਰਨਾ ਵੀਰਵਾਰ ਸ਼ਾਮ ਨੂੰ ਤਿਰੂਵਨੰਤਪੁਰਮ ਸਥਿਤ ਆਪਣੇ ਘਰ 'ਚ ਲਟਕਦੀ ਮਿਲੀ, ਜਿਸ ਤੋਂ ਬਾਅਦ ਅਭਿਨੇਤਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਓਨਮਨੋਰਮਾ ਮੁਤਾਬਕ ਕਰਮਾਨਾ ਪੁਲਿਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।
ਅਪਰਨਾ ਦੀ ਆਖਰੀ ਇੰਸਟਾਗ੍ਰਾਮ ਪੋਸਟ ਹੋ ਰਹੀ ਹੈ ਵਾਇਰਲ
ਇਸ ਦੇ ਨਾਲ ਹੀ ਮੌਤ ਤੋਂ ਪਹਿਲਾਂ ਅਪਰਨਾ ਨਾਇਰ ਨੇ ਆਪਣੀ ਛੋਟੀ ਧੀ ਦੀ ਇੱਕ ਪਿਆਰੀ ਤਸਵੀਰ ਦਾ ਕੋਲਾਜ ਬਣਾ ਕੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਵੀਡੀਓ ਦੇ ਨਾਲ, ਅਦਾਕਾਰਾ ਨੇ ਬੈਕਗ੍ਰਾਉਂਡ ਵਿੱਚ ਇੱਕ ਲੋਰੀ ਵੀ ਪਲੇਅ ਕੀਤੀ। ਇਸ ਵੀਡੀਓ ਨੂੰ ਪੋਸਟ ਕਰਨ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਮੇਰੀ ਉਨੀ, ਪਲੇਫੁਲ ਲਿਟਲ ਵਨ।' ਤੁਹਾਨੂੰ ਦੱਸ ਦੇਈਏ ਕਿ ਮਰਹੂਮ ਅਭਿਨੇਤਰੀ ਦਾ ਇੰਸਟਾਗ੍ਰਾਮ ਅਕਾਊਂਟ ਸਿਰਫ ਉਨ੍ਹਾਂ ਦੇ ਪਤੀ ਅਤੇ ਦੋ ਬੇਟੀਆਂ ਦੀਆਂ ਖੁਸ਼ੀ ਭਰੇ ਸਮੇਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਆਪਣੀ ਤਾਜ਼ਾ ਇੰਸਟਾਗ੍ਰਾਮ ਪੋਸਟ ਵਿੱਚ, ਅਪਰਨਾ ਨੇ ਆਪਣੇ ਪਤੀ ਸੰਜੀਤ ਨੂੰ 'ਮੇਰੀ ਤਾਕਤ' ਕਿਹਾ ਸੀ।
ਹੋਰ ਪੜ੍ਹੋ: KBC-15: ਪੰਜਾਬ ਦੇ ਜਸਕਰਨ ਸਿੰਘ ਨੇ ਜਿੱਤੇ 1 ਕਰੋੜ, ਕੀ 7 ਕਰੋੜ ਜਿੱਤ ਕੇ ਰਚੇਗਾ ਨਵਾਂ ਇਤਿਹਾਸ ?
ਅਪਰਨਾ ਨੇ ਕਈ ਟੀਵੀ ਸੀਰੀਅਲ ਅਤੇ ਫਿਲਮਾਂ ਵਿੱਚ ਕੀਤਾ ਸੀ ਕੰਮ
ਅਪਰਨਾ ਪੀ ਨਾਇਰ ਚੰਦਨਮਾਝਾ, ਆਤਮਸਾਖੀ, ਮੈਥਿਲੀ ਵੇਂਦੁਮ ਵਰੁਮ ਅਤੇ ਦੇਵਸਪਰਸ਼ਮ ਵਰਗੇ ਟੀਵੀ ਸ਼ੋਅ ਲਈ ਜਾਣੀ ਜਾਂਦੀ ਸੀ। ਉਸਨੇ ਮੇਘਾਤੀਰਥਮ, ਮੁਥੁਗਉ, ਅਚਯਾਂ, ਕੋਡਾਥੀ ਸਮਕਸ਼ਮ ਬਾਲਨ ਵਕੀਲ ਅਤੇ ਕਲਕੀ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਅਪਰਨਾ ਆਪਣੇ ਪਿੱਛੇ ਪਤੀ ਅਤੇ ਦੋ ਬੱਚੇ ਛੱਡ ਗਈ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
