KBC-15: ਪੰਜਾਬ ਦੇ ਜਸਕਰਨ ਸਿੰਘ ਨੇ ਜਿੱਤੇ 1 ਕਰੋੜ, ਕੀ 7 ਕਰੋੜ ਜਿੱਤ ਕੇ ਰਚੇਗਾ ਨਵਾਂ ਇਤਿਹਾਸ ?

ਸੋਨੀ ਟੀ.ਵੀ ਦੇ ਕੁਇਜ਼ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਸੀਜ਼ਨ 15 ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਪੰਜਾਬ ਦੇ ਖਾਲੜਾ ਪਿੰਡ ਦਾ ਰਹਿਣ ਵਾਲਾ 21 ਸਾਲਾ ਜਸਕਰਨ ਸਿੰਘ KBC 15 ਦਾ ਪਹਿਲਾ ਕਰੋੜਪਤੀ ਬਣ ਗਿਆ ਹੈ। ਹੁਣ ਉਹ 7 ਕਰੋੜ ਰੁਪਏ ਦੇ ਸਵਾਲ ਲਈ ਤਿਆਰੀ ਕਰ ਰਿਹਾ ਹੈ।

Reported by: PTC Punjabi Desk | Edited by: Pushp Raj  |  September 01st 2023 04:00 PM |  Updated: September 01st 2023 04:00 PM

KBC-15: ਪੰਜਾਬ ਦੇ ਜਸਕਰਨ ਸਿੰਘ ਨੇ ਜਿੱਤੇ 1 ਕਰੋੜ, ਕੀ 7 ਕਰੋੜ ਜਿੱਤ ਕੇ ਰਚੇਗਾ ਨਵਾਂ ਇਤਿਹਾਸ ?

KBC-15  first crorepati Jaskaran Singh : ਕੌਣ ਬਣੇਗਾ ਕਰੋੜਪਤੀ ਸੀਜ਼ਨ 15 ਦੇ ਸ਼ੁਰੂ ਹੋਣ ਦੇ 20 ਦਿਨਾਂ ਬਾਅਦ ਹੀ ਸ਼ੋਅ ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਇਸ ਸ਼ੋਅ ਦੇ ਨਵੇਂ ਪ੍ਰੋਮੋ 'ਚ ਅਸੀਂ ਦੇਖ ਸਕਦੇ ਹਾਂ ਕਿ ਸਿਰਫ਼ 21 ਸਾਲ ਦੇ ਜਸਕਰਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ 1 ਕਰੋੜ ਰੁਪਏ ਆਪਣੇ ਨਾਂ ਕਰ ਲਏ ਹਨ।

ਸੋਨੀ ਟੀ.ਵੀ ਦੇ ਕੁਇਜ਼ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਸੀਜ਼ਨ 15 ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਪੰਜਾਬ ਦੇ ਖਾਲੜਾ ਪਿੰਡ ਦਾ ਰਹਿਣ ਵਾਲਾ 21 ਸਾਲਾ ਜਸਕਰਨ ਸਿੰਘ KBC 15 ਦਾ ਪਹਿਲਾ ਕਰੋੜਪਤੀ ਬਣ ਗਿਆ ਹੈ।

ਇੰਨ੍ਹਾਂ ਹੀ ਨਹੀਂ ਇਕ ਦਿਨ ਆਈ.ਏ.ਐੱਸ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲਾ ਇਹ ਪ੍ਰਤੀਯੋਗੀ ਜਲਦੀ ਹੀ 7 ਕਰੋੜ ਰੁਪਏ ਲਈ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਨਜ਼ਰ ਆਵੇਗਾ। ਸੋਨੀ ਟੀ.ਵੀ ਨੇ ਹਾਲ ਹੀ ਵਿੱਚ ਪ੍ਰੋਮੋ ਦੇ ਨਾਲ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਜਸਕਰਨ ਦੇ ਕਰੋੜਪਤੀ ਬਣਨ ਦੀ ਇੱਕ ਝਲਕ ਸਾਂਝੀ ਕੀਤੀ ਹੈ।

ਚੈਨਲ ਦੁਆਰਾ ਸ਼ੇਅਰ ਕੀਤੇ ਗਏ ਨਵੇਂ ਪ੍ਰੋਮੋ ਵਿੱਚ ਸ਼ੋਅ ਦੇ ਹੋਸਟ ਬਿੱਗ ਬੀ ਅਮਿਤਾਭ ਬੱਚਨ ਵਲੋਂ ਜਸਕਰਨ ਸਿੰਘ ਦੀ ਪਿੱਠ ਥਾਪੜਦਿਆਂ ਅਤੇ 1 ਕਰੋੜ ਰੁਪਏ ਜਿੱਤ 'ਤੇ ਵਧਾਈ ਦਿੰਦਿਆ ਵੇਖ ਸਕਦੇ ਹਾਂ। 

ਪਹਿਲੀ ਕਮਾਈ ਇੱਕ ਕਰੋੜ ਰੁਪਏ

ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਖਾਲੜਾ ਵਿੱਚ ਰਹਿਣ ਵਾਲਾ ਜਸਕਰਨ ਸਿਵਲ ਸਰਵਿਸਿਜ਼ ਯਾਨੀ ਯੂ.ਪੀ.ਐੱਸ.ਸੀ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਪਹਿਲੀ ਵਾਰ ਇਹ ਪ੍ਰੀਖਿਆ ਦੇਣ ਜਾ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ KBC ਵਿੱਚ ਜਸਕਰਨ ਦੀ 1 ਕਰੋੜ ਰੁਪਏ ਜਿੱਤਣਾ ਉਸਦੀ ਪਹਿਲੀ ਕਮਾਈ ਹੈ। ਜਸਕਰਨ ਦਾ ਪਿੰਡ ਉਸ ਦੇ ਕਾਲਜ ਤੋਂ ਚਾਰ ਘੰਟੇ ਦੀ ਦੂਰੀ 'ਤੇ ਹੈ, ਜਿਸ ਕਾਰਨ ਉਸ ਦੇ ਪਿੰਡ ਦੇ ਬਹੁਤੇ ਲੋਕ ਗ੍ਰੈਜੂਏਟ ਨਹੀਂ ਹੋ ਸਕੇ। 

ਮਹਿਜ਼ 20 ਦਿਨਾਂ ਵਿੱਚ ਮਿਲਿਆ ਪਹਿਲਾ ਕਰੋੜਪਤੀ

ਪ੍ਰੋਮੋ ਦੇ ਅੰਤ ਵਿੱਚ ਅਸੀਂ 'ਕੌਣ ਬਣੇਗਾ ਕਰੋੜਪਤੀ' ਦੇ ਮੇਜ਼ਬਾਨ ਅਮਿਤਾਭ ਬੱਚਨ ਨੂੰ ਜਸਕਰਨ ਨੂੰ 7 ਕਰੋੜ ਰੁਪਏ ਦਾ ਸਵਾਲ ਪੁੱਛਦੇ ਹੋਏ ਦੇਖ ਸਕਦੇ ਹਾਂ। ਹਾਲਾਂਕਿ ਇਹ ਜਾਣਨ ਲਈ ਕਿ ਜਸਕਰਨ 7 ਕਰੋੜ ਰੁਪਏ ਦੇ ਸਵਾਲ ਦਾ ਜਵਾਬ ਦੇਣ ਵਿੱਚ ਸਮਰੱਥ ਹੈ ਜਾਂ ਨਹੀਂ, ਦਰਸ਼ਕਾਂ ਨੂੰ 4 ਅਤੇ 5 ਸਤੰਬਰ ਨੂੰ ਅਗਲਾ ਐਪੀਸੋਡ ਦੇਖਣਾ ਹੋਵੇਗਾ।

ਹੋਰ ਪੜ੍ਹੋ: Sidhu Moosewala: ਸਿੱਧੂ ਮੂਸੇਵਾਲਾ ਦੇ ਬੁੱਤ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਵੇਖ ਕੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਵੀਡੀਓ ਵੇਖ ਕੇ ਹੋ ਜਾਵੋਗੇ ਭਾਵੁਕ

ਤੁਹਾਨੂੰ ਦੱਸ ਦੇਈਏ KBC 15 ਇਸ ਸਾਲ 14 ਅਗਸਤ ਤੋਂ ਪ੍ਰਸਾਰਿਤ ਹੋ ਰਿਹਾ ਹੈ।  ਜਸਕਰਨ ਤੋਂ ਇਲਾਵਾ ਹੁਣ ਤੱਕ ਇਸ ਸ਼ੋਅ 'ਚ 2 ਪ੍ਰਤੀਭਾਗੀ 1 ਕਰੋੜ ਰੁਪਏ ਤੱਕ ਦੇ ਸਵਾਲ ਤੱਕ ਪਹੁੰਚ ਚੁੱਕੇ ਸਨ ਪਰ ਦੋਵਾਂ ਨੇ 50 ਲੱਖ ਰੁਪਏ ਲੈ ਕੇ ਸ਼ੋਅ ਛੱਡਣ ਦਾ ਫ਼ੈਸਲਾ ਕੀਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network