Advertisment

ਸਾਊਥ ਸਟਾਰ ਯਸ਼ ਨੇ ਕਰੰਟ ਕਾਰਨ ਮਾਰੇ ਗਏ ਫੈਨਜ਼ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਸਾਊਥ ਫਿਲਮਾਂ ਦੇ ਮਸ਼ਹੂਰ ਸੁਪਰਸਟਾਰ ਯਸ਼ ਨੇ ਹਾਲ ਹੀ 'ਚ ਆਪਣਾ 38 ਵਾਂ ਜਨਮਦਿਨ ਮਨਾਇਆ, ਪਰ ਇਸ ਮੌਕੇ ਉਨ੍ਹਾਂ ਦੇ 3 ਫੈਨਜ਼ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਤੇ ਕੁੱਝ ਜ਼ਖਮੀ ਹੋ ਗਏ। ਜਿਸ ਮਗਰੋਂ ਅਦਾਕਾਰ ਮ੍ਰਿਤਕ ਫੈਨਜ਼ ਦੇ ਪਰਿਵਾਰ ਵਾਲਿਆਂ ਦਾ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ।

author-image
By Pushp Raj
New Update
Yash

Yash meets families of Died Fans

Listen to this article
0.75x 1x 1.5x
00:00 / 00:00
Advertisment

Yash meets families of Died Fans: ਸਾਊਥ ਫਿਲਮਾਂ ਦੇ ਮਸ਼ਹੂਰ ਸੁਪਰਸਟਾਰ ਯਸ਼ ਨੇ ਹਾਲ ਹੀ 'ਚ ਆਪਣਾ 38 ਵਾਂ ਜਨਮਦਿਨ ਮਨਾਇਆ, ਪਰ ਇਸ ਮੌਕੇ ਉਨ੍ਹਾਂ ਦੇ 3 ਫੈਨਜ਼ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਤੇ ਕੁੱਝ ਜ਼ਖਮੀ ਹੋ ਗਏ। ਜਿਸ ਮਗਰੋਂ ਅਦਾਕਾਰ ਮ੍ਰਿਤਕ ਫੈਨਜ਼ ਦੇ ਪਰਿਵਾਰ ਵਾਲਿਆਂ ਦਾ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ।

ਦੱਸ ਦਈਏ ਕਿ ਫਿਲਮ 'ਕੇਜੀਐਫ' (KGF) ਨਾਲ ਵਿਸ਼ਵ ਭਰ 'ਚ ਪ੍ਰਸਿੱਧੀ ਹਾਸਲ ਕਰਨ ਵਾਲੇ ਕੰਨੜ ਅਦਾਕਾਰ ਯਸ਼ (Yash) 8 ਜਨਵਰੀ ਨੂੰ 38 ਸਾਲ ਦੇ ਹੋ ਗਏ ਹਨ, ਪਰ ਅਦਾਕਾਰ ਲਈ ਇਹ ਦਿਨ ਦੁਖਦਾਈ ਰਿਹਾ। ਕਿਉਂਕਿ ਅਦਾਕਾਰ ਦੇ 3 ਫੈਨਜ਼ ਦਾ ਕਰੰਟ ਲੱਗਣ ਦੇ ਚੱਲਦੇ ਦਿਹਾਂਤ ਹੋ ਗਿਆ ਤੇ ਕੁੱਝ ਹੋਰ ਲੋਕ ਜ਼ਖਮੀ ਹੋ ਗਏ। 

Advertisment

ਯਸ਼ ਦੇ ਜਨਮਦਿਨ 'ਤੇ ਉਨ੍ਹਾਂ ਦੇ 3 ਫੈਨਜ਼ ਦੀ ਹੋਈ ਮੌਤ

Advertisment

ਦਰਅਸਸ ਯਸ਼ ਦੇ ਕੁੱਝ ਫੈਨਜ਼ ਉਨ੍ਹਾਂ ਦੇ ਜਨਮਦਿਨ ਮੌਕੇ ਬੈਨਰ ਲਗਾਉਂਦੇ ਹੋਏ ਕਰੰਟ ਦੀ ਲਪੇਟ ਵਿੱਚ ਆ ਗਏ ਸਨ। ਯਸ਼ ਮ੍ਰਿਤਕ ਫੈਨਜ਼ ਦੇ ਪਰਿਵਾਰਾਂ ਨਾਲ ਉਨ੍ਹਾਂ ਦਾ ਦੁਖ ਸਾਂਝਾ ਕਰਨ ਕਰਨਾਟਕ ਦੇ ਗਦਗ ਜ਼ਿਲ੍ਹੇ ਪਹੁੰਚੇ। ਇਸ ਘਟਨਾ 'ਚ ਤਿੰਨ ਲੋਕ ਜ਼ਖਮੀ ਵੀ ਹੋਏ ਹਨ, ਜੋ ਫਿਲਹਾਲ ਹਸਪਤਾਲ 'ਚ ਦਾਖਲ ਹਨ। ਯਸ਼ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਵੀ ਪਹੁੰਚੇ। 

ਇਸ ਮਗਰੋਂ ਅਦਾਕਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਫੈਨਜ਼ ਕੋਲੋਂ ਅਜਿਹੀ ਹਰਕਤ ਨਹੀਂ ਸੀ। ਇਹ ਬੇਹੱਦ ਦੁਖਦ ਘਟਨਾ ਹੈ। ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਕਿਹਾ ਕਿ ਸਾਨੂੰ ਸਭ ਨੂੰ ਆਪੋ ਆਪਣੇ ਪਰਿਵਾਰਾਂ ਲਈ ਜ਼ਿੰਮੇਵਾਰ ਹੋਣ ਦੀ ਲੋੜ ਦੀ ਹੈ। ਉਨ੍ਹਾਂ ਕਿਹਾ ਇਹ ਖ਼ਬਰ ਸੁਨਣ ਮਗਰੋਂ ਉਹ ਆਪਣਾ ਜਨਮਦਿਨ ਨਹੀਂ ਮਨਾ ਸਕੇ।


ਯਸ਼ ਨੇ ਫੈਨਜ਼ ਨੂੰ ਦਿੱਤੀ ਖ਼ਾਸ ਸਲਾਹ

ਯਸ਼ ਨੇ ਕਿਹਾ, "ਜੇਕਰ ਤੁਸੀਂ ਮੈਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋ, ਤੁਸੀਂ ਜਿੱਥੇ ਵੀ ਹੋ, ਇਹ ਮੇਰੇ ਲਈ ਸਭ ਤੋਂ ਵਧੀਆ ਸੰਕੇਤ ਹੈ। ਅਜਿਹੀਆਂ ਦੁਖਦਾਈ ਘਟਨਾਵਾਂ ਮੈਨੂੰ ਮੇਰੇ ਜਨਮਦਿਨ 'ਤੇ ਡਰਾਉਂਦੀਆਂ ਹਨ। ਕਿਰਪਾ ਕਰਕੇ ਆਪਣਾ ਪਿਆਰ ਇੰਝ ਨਾਂ ਦਰਸਾਓ। ਯਸ਼ ਨੇ ਅੱਗੇ ਕਿਹਾ ਕਿ  ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ। ਮੇਰੇ ਬੈਨਰ ਨਾਂ ਲਗਾਓ, ਬਾਈਕ ਦਾ ਪਿੱਛਾ ਨਾ ਕਰੋ ਤੇ ਸੈਲਫੀ ਲੈਣ ਲਈ ਖ਼ਤਰਾ ਨਾ ਉਠਾਓ, ਮੇਰਾ ਇਰਾਦਾ ਮੇਰੇ ਸਾਰੇ ਦਰਸ਼ਕਾਂ ਤੇ ਫੈਨਜ਼ ਲਈ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਜਿਵੇਂ ਮੈਂ ਹਾਂ। ਜੇਕਰ ਤੁਸੀਂ ਮੇਰੇ ਸੱਚੇ ਫੈਨਜ਼ ਚੋਂ ਇੱਕ ਹੋ, ਤਾਂ ਆਪਣਾ ਕੰਮ ਲਗਨ ਨਾਲ ਕਰੋ, ਆਪਣੀ ਜ਼ਿੰਦਗੀ ਆਪਣੇ ਲਈ ਸਮਰਪਿਤ ਕਰੋ ਅਤੇ ਖੁਸ਼ ਅਤੇ ਸਫਲ ਰਹੋ। ਤੁਸੀਂ ਉਹ ਹੋ ਜੋ ਤੁਹਾਡੇ ਪਰਿਵਾਰ ਲਈ ਸਭ ਕੁਝ ਹੈ, ਤੁਹਾਡਾ ਟੀਚਾ ਉਨ੍ਹਾਂ ਦੇ ਮਾਣ ਨੂੰ ਵਧਾਉਣ ਦਾ ਹੋਣਾ ਚਾਹੀਦਾ ਹੈ ਨਾਂ ਕਿ ਉਨ੍ਹਾਂ ਨੂੰ ਦੁਖ ਦੇਣ ਦਾ।

Advertisment

 


ਹੋਰ ਪੜ੍ਹੋ: ਸੋਨੂੰ ਸੂਦ ਨੇ ਆਪਣੇ ਸਿਕਊਰਟੀ ਗਾਰਡ ਦੀ ਵੀਡੀਓ ਕੀਤੀ ਸਾਂਝੀ, ਅਨੋਖੇ ਅੰਦਾਜ਼ ਵਰਕਆਊਟ ਕਰਦਾ ਆਇਆ ਨਜ਼ਰ


ਅਦਾਕਾਰ ਨੇ ਅੱਗੇ ਕਿਹਾ ਕਿ "ਮੈਂ ਆਪਣੇ ਫੈਨਜ਼ ਦੇ ਪਿਆਰ ਦਾ ਪ੍ਰਦਰਸ਼ਨ ਕਰਕੇ ਆਪਣੀ ਪ੍ਰਸਿੱਧੀ ਨੂੰ ਦਿਖਾਉਣਾ ਪਸੰਦ ਨਹੀਂ ਕਰਦਾ। ਮੈਂ ਹਮੇਸ਼ਾ ਆਪਣੇ ਪ੍ਰਦਰਸ਼ਨ ਨੂੰ ਘੱਟ ਤੋਂ ਘੱਟ ਰੱਖਾਂਗਾ, ਭਾਵੇਂ ਮੇਰੇ ਫੈਨਜ਼ ਇਸ ਤੋਂ ਪਰੇਸ਼ਾਨ ਕਿਉਂ ਨਾ ਹੋਣ। ਪਰ ਮੇਰਾ ਇਰਾਦਾ ਕਿਸੇ ਨੂੰ ਨਿਰਾਸ਼ ਕਰਨਾ ਨਹੀਂ ਹੈ। ਤੁਸੀਂ ਮੇਰੀ ਇੱਜ਼ਤ ਕਰਦੇ ਹੋ ਤਾਂ ਆਪਣੇ ਤੇ ਆਪਣੇ ਪਰਿਵਾਰ ਲਈ ਜ਼ਿੰਮੇਵਾਰ ਬਣੋ। ਤੁਹਾਡੇ ਘਰ ਵਿੱਚ ਮਾਤਾ-ਪਿਤਾ ਤੁਹਾਡੀ ਉਡੀਕ ਕਰ ਰਹੇ ਹਨ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment