ਕੀ ਰੈਪਰ ਬਾਦਸ਼ਾਹ ਇਸ ਕੁੜੀ ਨੂੰ ਕਰ ਰਿਹਾ ਹੈ ਡੇਟ ? ਦੋਹਾਂ ਦੀ ਵੀਡੀਓ ਚਰਚਾ ’ਚ

ਅਦਾਕਾਰਾ ਮ੍ਰਿਣਾਲ ਠਾਕੁਰ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ । ਸੁਰਖੀਆਂ ਵਿੱਚ ਆਉਣ ਦਾ ਕਾਰਨ ਉਹਨਾਂ ਦੀਆਂ ਫ਼ਿਲਮਾਂ ਨਹੀਂ ਬਲਕਿ ਅਦਾਕਾਰਾ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ ਵਿੱਚ ਹੈ । ਦਰਅਸਲ ਦੀਵਾਲੀ ਦੇ ਮੌਕੇ ’ਤੇ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਸੁਰਖੀਆਂ ਬਣ ਰਹੀਆਂ ਹਨ ।

Written by  Shaminder   |  November 14th 2023 12:48 PM  |  Updated: November 14th 2023 01:03 PM

ਕੀ ਰੈਪਰ ਬਾਦਸ਼ਾਹ ਇਸ ਕੁੜੀ ਨੂੰ ਕਰ ਰਿਹਾ ਹੈ ਡੇਟ ? ਦੋਹਾਂ ਦੀ ਵੀਡੀਓ ਚਰਚਾ ’ਚ

ਅਦਾਕਾਰਾ ਮ੍ਰਿਣਾਲ ਠਾਕੁਰ (Mrunal Thakur) ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ । ਸੁਰਖੀਆਂ ਵਿੱਚ ਆਉਣ ਦਾ ਕਾਰਨ ਉਹਨਾਂ ਦੀਆਂ ਫ਼ਿਲਮਾਂ ਨਹੀਂ ਬਲਕਿ ਅਦਾਕਾਰਾ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ ਵਿੱਚ ਹੈ । ਦਰਅਸਲ ਦੀਵਾਲੀ ਦੇ ਮੌਕੇ ’ਤੇ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਸੁਰਖੀਆਂ ਬਣ ਰਹੀਆਂ ਹਨ । ਹਾਲ ਹੀ ਵਿੱਚ ਇੱਕ ਵੈੱਬਸਾਈਟ ਨੇ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਇਸ  ਵੀਡੀਓ ਵਿੱਚ 'ਰੈਪਰ ਕਿੰਗ' ਬਾਦਸ਼ਾਹ ਦੇ ਨਾਲ ਮਰੁਣਾਲ ਠਾਕੁਰ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :  ਅੱਜ ਹੈ ਪ੍ਰਸਿੱਧ ਗੀਤਕਾਰ ਵਿਜੇ ਧੰਮੀ ਦਾ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਵੀਡੀਓ ਵਿੱਚ ਮ੍ਰਿਣਾਲ ਫੁੱਲਾਂ ਦੇ ਸ਼ਿੰਗਾਰ ਦੇ ਨਾਲ ਇੱਕ ਬਹੁਤ ਹੀ ਖੂਬਸੁਰਤ ਡਰੈੱਸ ਵਿੱਚ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਇਹ ਜੋੜੀ ਇੱਕ ਦੂਜੇ ਦੇ ਕਾਫੀ ਕਰੀਬ ਨਜ਼ਰ ਆ ਰਹੀ ਹੈ । ਇਹ ਗਾਇਕ ਅਤੇ ਅਭਿਨੇਤਰੀ ਵਿਚਕਾਰ ਇੱਕ ਪਿਆਰਾ ਪਲ ਸੀ ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ।

ਵੀਡੀਓ ਵਿੱਚ ਬਾਦਸ਼ਾਹ ਅਤੇ ਮ੍ਰਿਣਾਲ ਨੂੰ ਪਿਆਰ ਨਾਲ ਜੱਫੀ ਪਾਉਂਦੇ ਅਤੇ ਫਿਰ ਇੱਕ ਦੂਜੇ ਦਾ ਹੱਥ ਫੜਦੇ ਦੇਖਿਆ ਜਾ ਸਕਦਾ ਹੈ। ਬਾਅਦ ਵਿੱਚ ਬਾਦਸ਼ਾਹ ਨੂੰ ਅਦਾਕਾਰਾ ਮ੍ਰਿਣਾਲ ਦੀ ਕਾਰ ਵਿੱਚ ਬੈਠੇ ਦੇਖਿਆ ਗਿਆ। ਇਸ ਵੀਡੀਓ ਨੂੰ ਦੇਖ ਕੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਕੁਝ ਦਾ ਕਹਿਣਾ ਹੈ ਕਿ ਇਹ ਜੋੜੀ ਇੱਕ ਦੂਜੇ ਨੂੰ ਡੇਟ ਕਰ ਰਹੀ ਹੈ । ਦੱਸ ਦਈਏ ਇਸ ਤੋਂ ਪਹਿਲਾਂ ਰੈਪਰ ਬਾਦਸ਼ਾਹ ਦਾ ਨਾਮ ਪਾਲੀਵੁੱਡ ਦੀ ਅਦਾਕਾਰਾ ਈਸ਼ਾ ਰਿਖੀ ਦੇ ਨਾਲ ਜੁੜਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network