ਅੱਜ ਹੈ ਪ੍ਰਸਿੱਧ ਗੀਤਕਾਰ ਵਿਜੇ ਧੰਮੀ ਦਾ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਅੱਜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਵਿਜੇ ਧੰਮੀ ਦਾ ਜਨਮ ਦਿਨ ਹੈ । ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਵੱਡੇ ਗਾਇਕਾਂ ਨੇ ਉਨ੍ਹਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ।

Written by  Shaminder   |  November 14th 2023 12:19 PM  |  Updated: November 14th 2023 12:23 PM

ਅੱਜ ਹੈ ਪ੍ਰਸਿੱਧ ਗੀਤਕਾਰ ਵਿਜੇ ਧੰਮੀ ਦਾ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਅੱਜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਵਿਜੇ ਧੰਮੀ (Vijay Dhammi) ਦਾ ਜਨਮ ਦਿਨ ਹੈ । ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਵੱਡੇ ਗਾਇਕਾਂ ਨੇ ਉਨ੍ਹਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ।ਉਨ੍ਹਾਂ ਨੇ ਜਲੰਧਰ ਦੇ ਪਿੰਡ ਹੇਅਰਾਂ ‘ਚ ਆਪਣੀ ਪੜ੍ਹਾਈ ਕੀਤੀ ਅਤੇ ਫਿਰ ਛੇਵੀਂ ਜਮਾਤ ਉਨ੍ਹਾਂ ਨੇ ਗੋਲਡਨ ਸਟਾਰ ਮਲਕੀਤ ਸਿੰਘ ਦੇ ਪਿੰਡ ‘ਚ ਕੀਤੀ । ਕਿਉਂਕਿ ਉਨ੍ਹਾਂ ਦੇ ਪਿੰਡ ਦਾ ਸਕੂਲ ਪੰਜਵੀਂ ਤੱਕ ਹੀ ਸੀ ।

ਹੋਰ ਪੜ੍ਹੋ : ਨਿਸ਼ਾ ਬਾਨੋ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਜਿਸ ਤੋਂ ਬਾਅਦ ਉਨ੍ਹਾਂ ਨੇ ਲਾਇਲਪੁਰ ਖਾਲਸਾ ਕਾਲਜ ‘ਚ ਆਪਣੀ ਪੜ੍ਹਾਈ ਪੂਰੀ ਕੀਤੀ ।ਕਾਲਜ ਸਮੇਂ ਹੀ ਉਨ੍ਹਾਂ ਨੂੰ ਲਿਖਣ ਦਾ ਸ਼ੌਂਕ ਸੀ। ‘ਸੋਹਣੀਏ ਨੀ ਤੇਰੇ ਨੈਣਾਂ ਦੀ ਸ਼ਰਾਬ ‘ਚ’ ਸੀ ।ਇਹ ਗੀਤ ਮਲਕੀਤ ਸਿੰਘ ਨੇ ਕਈ ਫੰਕਸ਼ਨਾਂ ‘ਤੇ ਗਾਉਂਦੇ ਹੁੰਦੇ ਸਨ ਜਦੋਂ ਇਹ ਗੀਤ ਕਿਸੇ ਪ੍ਰੋਗਰਾਮ ‘ਚ ਪੂਰਨ ਸ਼ਾਹ ਕੋਟੀ ਨੇ ਸੁਣਿਆ ਅਤੇ ਨੋਟਿਸ ਕੀਤਾ ਅਤੇ ਫਿਰ ਵਿਜੇ ਧੰਮੀ ਨੂੰ ਆਪਣੇ ਪਿੰਡ ਅਬਾਦਪੁਰ ‘ਚ ਬੁਲਾਇਆ । 

 ਜਿਸ ਤੋਂ ਬਾਅਦ ਵਿਜੇ ਧੰਮੀ ਪੂਰਨ ਸ਼ਾਹ ਕੋਟੀ ਦੇ ਕੋਲ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਨਾਲ ਚਲੇ ਗਏ।  ਪੂਰਨ ਸ਼ਾਹ ਕੋਟੀ ਨੇ ਵਿਜੇ ਨੂੰ ਕਿਹਾ ਕਿ ਉਹ ਇਸ ਗੀਤ ਨੂੰ ਹੰਸ ਰਾਜ ਹੰਸ ਦੀ ਆਵਾਜ਼ ‘ਚ ਰਿਕਾਰਡ ਕਰਨਾ ਚਾਹੁੰਦੇ ਹਨ । ਇਹ ਗੱਲ ਸੁਣ ਕੇ ਵਿਹਜੇ ਪੱਬਾਂ ਭਾਰ ਹੋ ਗਏ ਅਤੇ ਬਾਅਦ ‘ਚ ਇਸੇ ਗੀਤ ਦੇ ਨਾਲ ਉਨ੍ਹਾਂ ਨੂੰ ਇੰਡਸਟਰੀ ‘ਚ ਇੱਕ ਗੀਤਕਾਰ ਵਜੋਂ ਪਛਾਣ ਮਿਲੀ ।

    

 ਜੱਗ ਜਿਉਂਦਿਆਂ ਦੇ ਮੇਲੇ ਰਿਹਾ ਸੁਪਰ ਹਿੱਟ  

ਵਿਜੇ ਧੰਮੀ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਕਈ ਹਿੱਟ ਗਾਇਕਾਂ ਨੇ ਗਾਇਆ । ਉਨ੍ਹਾਂ ਨੇ ਹੁਣ ਤੱਕ ਅਨੇਕਾਂ ਹੀ ਗੀਤ ਲਿਖੇ ਨੇ ਪਰ 1993 ਅਤੇ  1995 ਦੇ ਦਰਮਿਆਨ ਲਿਖੇ ਗਏ ਉਨ੍ਹਾਂ ਦੇ ਹਿੱਟ ਗੀਤ ‘ਜੱਗ ਜਿਉਂਦਿਆਂ ਦੇ ਮੇਲੇ’ ਬਾਰੇ ਉਨ੍ਹਾਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਇਸ ਗੀਤ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਏਨਾ ਹਿੱਟ ਹੋਇਆ ਸੀ ਕਿ ਇਹ ਗੀਤ  ਉਨ੍ਹਾਂ ਦਾ ਅਤੇ ਹਰਭਜਨ ਮਾਨ ਸਿਰਨਾਵਾਂ ਬਣ ਗਿਆ ਸੀ ।

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network