Rubina Dilaik: ਟੀਵੀ ਦੀ 'ਛੋਟੀ ਬਹੂ' ਫੇਮ ਅਦਾਕਾਰਾ ਰੁਬੀਨਾ ਦਿਲੈਕ ਦਾ ਹੋਇਆ ਐਕਸੀਡੈਂਟ, ਵਾਇਰਲ ਹੋਇਆਂ ਤਸਵੀਰਾਂ
ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲੈਕ ਦਾ ਐਕਸੀਡੈਂਟ ਹੋ ਗਿਆ ਹੈ। ਅਦਾਕਾਰਾ ਦੇ ਪਤੀ ਤੇ ਟੀਵੀ ਦੇ ਮਸ਼ਹੂਰ ਅਦਾਕਾਰ ਅਭਿਨਵ ਸ਼ੁਕਲਾ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਹੈ। ਇਸ ਦੇ ਨਾਲ-ਨਾਲ ਅਦਾਕਾਰ ਹੋਰਨਾਂ ਲੋਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾਂ ਕਰਨ ਵਾਲਿਆਂ ਤੋਂ ਬੱਚ ਕੇ ਰਹਿਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।
Rubina Dilaik: ਟੀਵੀ ਦੀ 'ਛੋਟੀ ਬਹੂ' ਫੇਮ ਅਦਾਕਾਰਾ ਰੁਬੀਨਾ ਦਿਲੈਕ ਦਾ ਹੋਇਆ ਐਕਸੀਡੈਂਟ, ਵਾਇਰਲ ਹੋਇਆਂ ਤਸਵੀਰਾਂ
Rubina Dilaik accident news: 'ਛੋਟੀ ਬਹੂ' ਫੇਮ ਅਦਾਕਾਰਾ ਰੁਬੀਨਾ ਦਿਲੈਕ ਦਾ ਐਕਸੀਡੈਂਟ ਹੋ ਗਿਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਦੇ ਪਤੀ ਅਭਿਨਵ ਸ਼ੁਕਲਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਹਾਲਾਂਕਿ ਅਦਾਕਾਰ ਅਜੇ ਜ਼ੇਰੇ ਇਲਾਜ ਹੈ।
_2e68db2cd00b417749fdf50ca7e8e9e2_1280X720.webp)
ਅਭਿਨਵ ਸ਼ੁਕਲਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਰੁਬੀਨਾ ਦਿਲੈਕ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ ਨੂੰ ਵਾਪਰੀ ਸੀ। ਅਭਿਨਵ ਨੇ ਹਾਦਸੇ ਤੋਂ ਅਦਾਕਾਰਾ ਦੀ ਕਾਰ ਦੀ ਸੋਸ਼ਲ ਮੀਡੀਆ 'ਤੇ ਕਈਆਂ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।
ਪਤੀ ਅਭਿਨਵ ਸ਼ੁਕਲਾ ਨੇ ਦਿੱਤੀ ਜਾਣਕਾਰੀ
ਅਭਿਨਵ ਨੇ ਟਵੀਟ ਕਰਕੇ ਕਿਹਾ ਕਿ ਇਹ ਸਾਡੇ ਨਾਲ ਹੋਇਆ, ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਬੇਵਕੂਫਾਂ ਤੋਂ ਸਾਵਧਾਨ ਰਹੋ ਜੋ ਫੋਨ 'ਤੇ ਰਹਿੰਦੇ ਹਨ ਅਤੇ ਟ੍ਰੈਫਿਕ ਲਾਈਟਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਜਿਆਦਾ ਉਹ ਲੋਕ ਇਸ ਨੂੰ ਹੋਰ ਵਧਾਵਾ ਦਿੰਦੇ ਨੇ ਜੋ ਉੱਥੇ ਖੜ੍ਹੇ ਹੋ ਕੇ ਮੁਸਕਰਾ ਰਹੇ ਹੁੰਦੇ ਹਨ। ਹੋਰ ਵੇਰਵੇ ਬਾਅਦ ਵਿੱਚ ਦਵਾਂਗੇ। ਰੁਬੀਨਾ ਕਾਰ ਵਿੱਚ ਸੀ ਅਤੇ ਉਹ ਠੀਕ ਹੈ। ਉਸ ਨੂੰ ਮੈਡੀਕਲ ਲਈ ਲੈ ਕੇ ਜਾ ਰਿਹਾ ਹਾਂ। ਅਭਿਨਵ ਨੇ ਮੁੰਬਈ ਟ੍ਰੈਫਿਕ ਪੁਲਿਸ ਅਤੇ ਮੁੰਬਈ ਪੁਲਿਸ ਨੂੰ ਟੈਗ ਕਰਕੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। @MTPHereToHelp @MumbaiPolice request you to take strict action ! @RubiDilaik
Happened to us, can happen to you. Beware of idiots on the phone jumping traffic lights. To top it up standing there smiling. More details later. Rubina was in car she is fine, taking her for medical. @MTPHereToHelp @MumbaiPolice request you to take strict action ! @RubiDilaik pic.twitter.com/mOT5FPs4Vo
— Abhinav Shukla (@ashukla09) June 10, 2023
ਅਭਿਨਵ ਦੇ ਇਸ ਟਵੀਟ ਉੱਤੇ ਮੁੰਬਈ ਟ੍ਰੈਫਿਕ ਪੁਲਿਸ ਨੇ ਟਵਿੱਟਰ 'ਤੇ ਜਵਾਬ ਦਿੱਤਾ, "ਘਟਨਾ ਦੀ ਰਿਪੋਰਟ ਉਸ ਸਥਾਨ ਦੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਕਰੋ ਜਿੱਥੇ ਇਹ ਘਟਨਾ ਵਾਪਰੀ ਸੀ।"

ਫੈਨਜ਼ ਨੇ ਪ੍ਰਗਟਾਈ ਚਿੰਤਾ
ਅਦਾਕਾਰਾ ਨਾਲ ਵਾਪਰੇ ਹਾਦਸੇ ਦੀ ਖ਼ਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਫੈਨਜ਼ ਦੋਹਾਂ ਲਈ ਦੁਆਵਾਂ ਕਰਦੇ ਤੇ ਅਦਾਕਾਰਾ ਦੇ ਜਲਦ ਸਿਹਤਯਾਬ ਹੋਣ ਦੀ ਪ੍ਰਰਾਥਨਾ ਕਰਦੇ ਹੋਏ ਨਜ਼ਰ ਆਏ। ਫੈਨਜ਼ ਨੇ ਕਮੈਂਟ ਕਰਕੇ ਇਸ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
