ਕੋਚੈਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, Tory Lanez ਨਾਲ ਗਾਏ ਗੀਤ ‘Chauffeur’ ਨੇ IIMA ‘ਚ ਜਿੱਤਿਆ ਅਵਾਰਡ
ਕੋਚੈਲਾ ਫੈਸਟੀਵਲ 'ਚ ਪੇਸ਼ਕਾਰੀ ਦੇ ਕੇ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ। ਕੋਚੈਲਾ 'ਚ ਪੇਸ਼ਕਾਰੀ ਦੇਣ ਵਾਲੇ ਦਿਲਜੀਤ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਹੁਣ ਕੋਚੈਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇਕ ਹੋਰ ਪ੍ਰਸਿੱਧੀ ਖੱਟ ਲਈ ਹੈ। ਦਿਲਜੀਤ ਦੋਸਾਂਝ ਦੇ Tory Lanez ਨਾਲ ਗਾਏ ਗੀਤ ‘Chauffeurਨੇ IIMA ‘ਚ ਅਵਾਰਡ ਜਿੱਤਿਆ ਹੈ।
ਕੋਚੈਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, Tory Lanez ਨਾਲ ਗਾਏ ਗੀਤ ‘Chauffeur’ ਨੇ IIMA ‘ਚ ਜਿੱਤਿਆ ਅਵਾਰਡ
Diljit Dosanjh and ft Tory Lanez song 'Chauffeur' Wins IIMA Award: ਇੱਕ ਪਾਸੇ ਜਿੱਥੇ ਪੰਜਾਬੀ ਸਿੰਗਰ Diljit Dosanjh ਇਸ ਸਮੇਂ ਸੁਰਖੀਆਂ ‘ਚ ਛਾਏ ਹੋਏ ਹਨ। ਉਨ੍ਹਾਂ ਦੇ Coachella ਇਵੈਂਟ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਦਿਲਜੀਤ ਨੂੰ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਬਣੇ ਰਹਿਣ ਦਾ ਖਾਸ ਮੌਕਾ ਮਿਲ ਗਿਆ ਹੈ। ਦੱਸ ਦਈਏ ਕਿ ਦਿਲਜੀਤ ਨੇ ਕੋਚੈਲਾ ਲਾਈਵ ਪਰਫਾਰਮੈਂਸ ‘ਤੇ ਆਪਣੇ ਜੋਸ਼ ਅਤੇ ਵੋਕਲ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਕੋਚੈਲਾ ਫੈਸਟੀਵਲ 'ਚ ਪੇਸ਼ਕਾਰੀ ਦੇ ਕੇ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ। ਕੋਚੈਲਾ 'ਚ ਪੇਸ਼ਕਾਰੀ ਦੇਣ ਵਾਲੇ ਦਿਲਜੀਤ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਹੁਣ ਕੋਚੈਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇਕ ਹੋਰ ਪ੍ਰਸਿੱਧੀ ਖੱਟ ਲਈ ਹੈ। ਦਿਲਜੀਤ ਦੋਸਾਂਝ ਦੇ ਇੱਕ ਗੀਤ ‘Chauffeur’ ਨੇ IIMA ‘ਚ ਅਵਾਰਡ ਜਿੱਤਿਆ ਹੈ।
ਦਿਲਜੀਤ ਕੋਚੇਲਾ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਕੇ ਇਤਿਹਾਸ ਰਚ ਦਿੱਤਾ। ਹੁਣ ਪੰਜਾਬੀ ਇੰਡਸਟਰੀ ਦੇ ਇਸ ਗਾਇਕ ਨੇ IIMA ‘ਚ ਬੇਸਟ ਕੋਲੈਬ੍ਰੇਸ਼ਨ ਲਈ ਜਿਊਰੀਜ਼ ਚੁਆਇਸ ਅਵਾਰਡ ਜਿੱਤ ਕੇ ਇੱਕ ਹੋਰ ਉਪਲਬਧੀ ਹਾਸਿਲ ਕਰ ਲਈ ਹੈ।
ਜੀ ਹਾਂ, ਦਿਲਜੀਤ ਦੋਸਾਂਝ ਦੇ ਵੱਡੇ ਹਿੱਟ ਗੀਤ “ਚੌਫਰ” ਨੇ ਮੇਟਾ ਦੇ ਸਹਿਯੋਗ ਨਾਲ ਹੰਗਾਮਾ ਵਲੋਂ ਕਰਵਾਏ ਗਏ ਇੰਡੀਅਨ ਇੰਡੀਪੈਂਡੈਂਟ ਮਿਊਜ਼ਿਕ ਅਵਾਰਡਸ (IIMA) ‘ਚ ਬੇਸਟ ਕੋਲੌਬ੍ਰੇਸ਼ਨ ਲਈ ਜਿਊਰੀਜ਼ ਚੁਆਇਸ ਅਵਾਰਡ ਜਿੱਤਿਆ। ਦੱਸ ਦਈਏ ਕਿ ਇਹ ਦਿਲਜੀਤ ਦੋਸਾਂਝ ਦਾ ਕੈਨੇਡੀਅਨ ਕਲਾਕਾਰ ਟੋਰੀ ਲੈਨਜ਼ ਨਾਲ ਪਹਿਲਾ ਟਰੈਕ ਸੀ।
ਚੌਫਰ ਨੇ ਇੰਟਰਨੈਸ਼ਨਲ-ਪੰਜਾਬੀ ਟ੍ਰੀਟ ਨਾਲ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਫੈਨਸ ਨੇ ਕੈਨੇਡੀਅਨ ਰੈਪਰ ਟੋਰੀ ਲੈਨੇਜ਼ ਨਾਲ ਉਸ ਦੇ ਸਾਥ ਨੂੰ ਖੂਬ ਪਸੰਦ ਕੀਤਾ। ਗਾਣੇ ਦੀ ਕੌਮਪੋਜਿਸ਼ਨ ਦਿਲਜੀਤ ਤੇ ਮਿਊਜ਼ਿਕਲ ਕਲਾਕਾਰ Ikky ਦਾ ਸਹਿਯੋਗੀ ਇਕੱਠਿਆਂ ਦਾ ਕੰਮ ਸੀ। ਇਸ ਤੋਂ ਇਲਾਵਾ ਗਾਣੇ ਦੇ ਬੋਲ ਜੰਗਦੀਪ ਸਿੰਘ ਢਿੱਲੋਂ ਤੇ ਸੈਂਡਰ ਸਵਿਸਬਰਗ ਨੇ ਦਿੱਤੇ।

ਹੋਰ ਪੜ੍ਹੋ: ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਗ੍ਰਿਫ਼ਤਾਰ, ਨਵੀਆਂ ਮਾਡਲਾਂ ਤੋਂ ਕਰਵਾਉਂਦੀ ਸੀ ਗੰਦਾ ਕੰਮ, FIR ਹੋਈ ਦਰਜ
ਵਰਕ ਫਰੰਟ ਦੀ ਗੱਲ ਕਰੀਏ ਤਾਂ ਫੈਨਸ ਜਲਦ ਹੀ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ “Jodi”ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਦਿਲਜੀਤ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਦੀ ਫ਼ਿਲਮ ‘ਚ ਪਰੀਣੀਤੀ ਚੋਪੜਾ ਨਾਲ ਵੀ ਨਜ਼ਰ ਆਉਣਗੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
