Dream Girl 2: 81 ਸਾਲ ਦੀ ਉਮਰ 'ਚ ਜਤਿੰਦਰ ਨੂੰ ਹੋਇਆ ਡਰੀਮ ਗਰਲ ਪੂਜਾ ਨਾਲ ਪਿਆਰ , ਦੇਖੋ ਫਨੀ ਵੀਡੀਓ
ਦਿੱਗਜ ਅਦਾਕਾਰ ਜਤਿੰਦਰ (Jeetendra ) ਅੱਜ 81 ਸਾਲ ਦੇ ਹੋ ਗਏ ਹਨ। ਉਹ ਫਿਲਮੀ ਦੁਨੀਆ ਤੋਂ ਦੂਰ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਹਾਲਾਂਕਿ ਅਦਾਕਾਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਦਿਲਕਸ਼ ਅਭਿਨੇਤਾ ਜਤਿੰਦਰ ਇਸ ਉਮਰ 'ਚ ਵੀ ਕਾਫੀ ਹੈਂਡਸਮ ਲੱਗ ਰਹੇ ਹਨ। ਹਾਲ ਹੀ 'ਚ ਜਤਿੰਦਰ ਨੂੰ ਮੁੜ ਡਰੀਮ ਗਰਲ (Dream Girl 2) ਪੂਜਾ ਨਾਲ ਪਿਆਰ ਹੋ ਗਿਆ ਹੈ, ਜੋ ਉਨ੍ਹਾਂ ਨੇ ਫੋਨ ਕਾਲ ਰਾਹੀਂ ਦਰਸਾਇਆ ਹੈ।
Dream Girl 2: 81 ਸਾਲ ਦੀ ਉਮਰ 'ਚ ਜਤਿੰਦਰ ਨੂੰ ਹੋਇਆ ਡਰੀਮ ਗਰਲ ਪੂਜਾ ਨਾਲ ਪਿਆਰ , ਦੇਖੋ ਫਨੀ ਵੀਡੀਓ
Jeetendra promotes Dream Girl 2: ਬਾਲੀਵੁੱਡ ਦੇ ਦਿੱਗਜ ਅਦਾਕਾਰ ਜਤਿੰਦਰ (Jeetendra ) ਅੱਜ 81 ਸਾਲ ਦੇ ਹੋ ਗਏ ਹਨ। ਉਹ ਫਿਲਮੀ ਦੁਨੀਆ ਤੋਂ ਦੂਰ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਹਾਲਾਂਕਿ ਅਦਾਕਾਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਦਿਲਕਸ਼ ਅਭਿਨੇਤਾ ਜਤਿੰਦਰ ਇਸ ਉਮਰ 'ਚ ਵੀ ਕਾਫੀ ਹੈਂਡਸਮ ਲੱਗ ਰਹੇ ਹਨ। ਹਾਲ ਹੀ 'ਚ ਜਤਿੰਦਰ ਨੂੰ ਮੁੜ ਡਰੀਮ ਗਰਲ (Dream Girl 2) ਪੂਜਾ ਨਾਲ ਪਿਆਰ ਹੋ ਗਿਆ ਹੈ, ਜੋ ਉਨ੍ਹਾਂ ਨੇ ਫੋਨ ਕਾਲ ਰਾਹੀਂ ਦਰਸਾਇਆ ਹੈ।
![]()
ਜਤਿੰਦਰ ਨੇ ਆਪਣੇ ਕਰੀਅਰ 'ਚ ਕਰੋੜਾਂ ਕੁੜੀਆਂ ਦੇ ਦਿਲਾਂ 'ਤੇ ਰਾਜ ਕੀਤਾ ਸੀ। ਵੱਡੇ ਪਰਦੇ 'ਤੇ, ਅਦਾਕਾਰ ਨੇ ਦਿਲ ਨੂੰ ਧੜਕਣ ਵਾਲੇ ਪ੍ਰੇਮੀ ਦਾ ਕਿਰਦਾਰ ਨਿਭਾਇਆ ਹੈ। ਫਿਲਹਾਲ ਜਤਿੰਦਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਡਰੀਮ ਗਰਲ ਨਾਲ ਫਲਰਟ ਕਰਦੇ ਨਜ਼ਰ ਆ ਰਹੇ ਹਨ। ਇਸ ਉਮਰ ਵਿੱਚ ਵੀ ਜਤਿੰਦਰ ਨੂੰ ਪਿਆਰ ਦੇ ਰੰਗ 'ਚ ਰੰਗੇ ਹੋਏ ਵੇਖਿਆ ਜਾ ਸਕਦਾ ਹੈ।
ਦਰਅਸਲ, ਜਤਿੰਦਰ ਦਾ ਇਹ ਵੀਡੀਓ ਉਨ੍ਹਾਂ ਦੀ ਬੇਟੀ ਏਕਤਾ ਕਪੂਰ ਦੇ ਪ੍ਰੋਡਕਸ਼ਨ ਬੈਨਰ ਹੇਠ ਬਣੀ ਫਿਲਮ ਡਰੀਮ ਗਰਲ 2 ਨਾਲ ਸਬੰਧਤ ਹੈ। ਦਿੱਗਜ ਅਦਾਕਾਰ ਨਵੇਕਲੇ ਅੰਦਾਜ਼ ਵਿੱਚ ਫਿਲਮ ਦਾ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦੇ ਅਦਾਕਾਰ ਆਯੁਸ਼ਮਾਨ ਖੁਰਾਨਾ ਜੋ ਪੂਜਾ ਦਾ ਕਿਰਦਾਰ ਨਿਭਾਅ ਰਹੇ ਹਨ, ਨਾਲ ਫੋਨ 'ਤੇ ਗੱਲ ਕਰ ਰਹੇ ਹਨ। ਜਤਿੰਦਰ ਦਾ ਫਲਰਟ ਕਰਨ ਦਾ ਹੁਨਰ ਪੂਜਾ ਦੇ ਸਾਹਮਣੇ ਕੰਮ ਨਹੀਂ ਕਰਦਾ ਅਤੇ ਉਹ ਉਨ੍ਹਾਂ ਨੂੰ ਚਾਚਾ ਕਹਿ ਕੇ ਬੁਲਾਉਂਦੀ ਹੈ। ਇਹ ਵੀਡੀਓ ਬਹੁਤ ਮਜ਼ਾਕੀਆ ਹੈ ਤੇ ਫੈਨਜ਼ ਇਸ ਨੂੰ ਖੂਬ ਪਸੰਦ ਕਰ ਰਹੇ ਹਨ।
ਡਰੀਮ ਗਰਲ 2 ਦੀ ਗੱਲ ਕਰੀਏ ਤਾਂ ਇਸ ਦੀ ਨਿਰਮਾਤਾ ਏਕਤਾ ਕਪੂਰ ਹੈ। ਹਾਲ ਹੀ 'ਚ ਏਕਤਾ ਫਿਲਮ ਦੀ ਸਫਲਤਾ ਲਈ ਅਜਮੇਰ ਦੇ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਵੀ ਗਈ ਸੀ। ਏਕਤਾ ਨੇ ਗਰੀਬ ਨਵਾਜ਼ 'ਤੇ ਚਾਦਰ ਚੜ੍ਹਾਈ ਅਤੇ ਡਰੀਮ ਗਰਲ-2 ਦੀ ਸਫਲਤਾ ਲਈ ਅਰਦਾਸ ਕੀਤੀ।
ਹੋਰ ਪੜ੍ਹੋ: Pankaj Tripathi: ਪੰਕਜ ਤ੍ਰਿਪਾਠੀ ਤੇ ਟੁੱਟਿਆ ਦੁੱਖਾਂ ਦਾ ਪਹਾੜ, ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ
ਡਰੀਮ ਗਰਲ 2 ਇਸ ਮਹੀਨੇ 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਆਯੁਸ਼ਮਾਨ ਖੁਰਾਨਾ, ਅਨਨਿਆ ਪਾਂਡੇ ਦੇ ਨਾਲ-ਨਾਲ ਪਰੇਸ਼ ਰਾਵਲ, ਰਾਜਪਾਲ ਯਾਦਵ, ਵਿਜੇ ਰਾਜ ਵਰਗੇ ਕਈ ਸ਼ਾਨਦਾਰ ਕਲਾਕਾਰ ਹਨ। ਇਹ ਫਿਲਮ ਸਾਲ 2019 'ਚ ਆਈ 'ਡ੍ਰੀਮ ਗਰਲ' ਦਾ ਸੀਕਵਲ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
