ਕਰਵਾ ਚੌਥ ਕਰਕੇ ਮੌਤ ਦੇ ਮੂੰਹ ਵਿੱਚ ਜਾਂਦੇ-ਜਾਂਦੇ ਬਚੇ ਸਨ ਅਦਾਕਾਰ ਜਤਿੰਦਰ, ਪੜ੍ਹੋ ਮਜ਼ੇਦਾਰ ਕਿੱਸਾ

written by Rupinder Kaler | November 09, 2021 04:21pm

ਅਦਾਕਾਰ ਜਤਿੰਦਰ (jitendra) ਨੇ ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਇੱਕ ਪੁਰਾਣੀ ਯਾਦ ਨੂੰ ਸਾਂਝਾ ਕੀਤਾ ਹੈ । ਇਸ ਸ਼ੋਅ ਵਿੱਚ ਉਹਨਾਂ ਨੇ ਦੱਸਿਆ ਕਿ ਕਰਵਾ ਚੌਥ ਦੀ ਵਜ੍ਹਾ ਕਰਕੇ ਉਹਨਾਂ (jitendra)  ਦੀ ਜਾਨ ਬਚੀ ਸੀ । ਉਹਨਾਂ ਨੇ ਦੱਸਿਆ ਕਿ ਇੱਕ ਵਾਰ ਉਹਨਾ ਦੀ ਪਤਨੀ ਸ਼ੋਭਾ ਨੇ ਉਹਨਾਂ ਲਈ ਕਰਵਾ ਚੌਥ ਦਾ ਵਰਤ ਰੱਖਿਆ ਸੀ । ਇਸੇ ਕਰਕੇ ਉਹਨਾਂ ਦੀ ਚੇਨਈ ਜਾਣ ਵਾਲੀ ਫਲਾਈਟ ਮਿਸ ਹੋ ਗਈ ਸੀ । ਜਿਸ ਜਹਾਜ਼ ਤੇ ਉਹਨਾਂ ਨੇ ਉਡਾਣ ਭਰਨੀ ਸੀ ਬਾਅਦ ਵਿੱਚ ਉਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ । ਕਪਿਲ ਦੇ ਸ਼ੋਅ ਵਿੱਚ ਜਤਿੰਦਰ ਨੇ ਜਿਸ ਜਹਾਜ਼ ਹਾਦਸੇ ਦਾ ਜਿਕਰ ਕੀਤਾ ਸੀ ਉਹ ਸਾਲ 1976 ਵਿੱਚ ਹੋਇਆ ਸੀ ।

Pic Courtesy: Instagram

ਹੋਰ ਪੜ੍ਹੋ :

ਕੰਗਨਾ ਰਣੌਤ ਨੇ ਇਸ਼ਾਰੇ ਇਸ਼ਾਰੇ ਵਿੱਚ ਕਿਸਾਨਾਂ ’ਤੇ ਕੀਤੀ ਭੱਦੀ ਟਿੱਪਣੀ, ਕਿਹਾ ‘ਖਾਲਿਸਤਾਨੀਆਂ ਖਿਲਾਫ ਆਵਾਜ਼ ਉਠਾਉਣ ਕਰਕੇ ਮਿਲਿਆ ਪਦਮ ਸ਼੍ਰੀ’

Pic Courtesy: Instagram

ਇਸ ਹਾਦਸੇ ਵਿੱਚ 176 ਲੋਕਾਂ ਦੀ ਮੌਤ ਹੋ ਗਈ ਸੀ । ਉਹਨਾਂ ਨੇ ਕਿਹਾ ਕਿ ‘ਫਲਾਈਟ ਸ਼ਾਮ ਦੇ 7 ਵਜੇ ਦੀ ਸੀ, ਹਵਾਈ ਅੱਡੇ ’ਤੇ ਪਹੁੰਚਣ ਤੇ ਪਤਾ ਲੱਗਾ ਕਿ ਉਡਾਣ ਭਰਨ ਵਿੱਚ ਦੇਰ ਹੋ ਰਹੀ ਹੈ । ਜਹਾਜ਼ ਦੋ ਘੰਟੇ ਲੇਟ ਸੀ । ਮੈਂ ਸ਼ੋਭਾ ਨੂੰ ਪੁੱਛਿਆ ਕਿ ਪੂਜਾ ਹੋ ਗਈ ਹੈ ਤਾਂ ਉਸ ਨੇ ਦੱਸਿਆ ਕਿ ਹਾਲੇ ਚੰਨ ਨਹੀਂ ਨਿਕਲਿਆ । ਮੈਂ ਕਿਹਾ ਕਿ ਮੈਂ ਘਰ ਆ ਜਾਂਦਾ ਹਾਂ ਅਤੇ ਤੇਰੇ ਨਾਲ ਪੂਜਾ ਵਿੱਚ ਸ਼ਾਮਿਲ ਹੁੰਦਾ ਹਾਂ’ । ਜਤਿੰਦਰ ਮੁਤਾਬਿਕ ਉਸ ਦੌਰਾਨ ਉਹ ਆਪਣੇ ਪਾਲੀ ਹਿਲ ਵਾਲੇ ਘਰ ਵਿੱਚ ਰੁਕਿਆ ਸੀ ।

Pic Courtesy: Instagram

ਉਥੋਂ ਉਹਨਾਂ (jitendra)  ਨੂੰ ਹਵਾਈ ਅੱਡਾ ਸਾਫ ਦਿਖਾਈ ਦਿੰਦਾ ਹੈ । ਉਹਨਾਂ ਨੇ ਕਿਹਾ ਕਿ ‘ਮੈਂ ਆਪਣੀ ਬਾਲਕਨੀ ਵਿੱਚ ਖੜਿਆ ਸੀ , ਇਸ ਦੌਰਾਨ ਮੈਂ ਦੇਖਿਆ ਕਿ ਇੱਕ ਉਡਦਾ ਹੋਇਆ ਅੱਗ ਦਾ ਗੋਲਾ ਜਾ ਰਿਹਾ ਹੈ । ਬਾਅਦ ਵਿੱਚ ਪਤਾ ਲੱਗਿਆ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ । ਬਾਅਦ ਵਿਚ ਮੈਨੂੰ ਬਹੁਤ ਫੋਨ ਆਏ ਕਿ ਕਿਤੇ ਮੈਂ ਇਸ ਹਾਦਸੇ ਦਾ ਸ਼ਿਕਾਰ ਤਾਂ ਨਹੀਂ ਹੋਇਆ । ਸਚੁਮੱਚ ਮੈਨੂੰ ਸ਼ੋਭਾ ਦੇ ਕਰਵਾ ਚੌਥ ਨੇ ਬਚਾ ਲਿਆ’ ।

You may also like