ਸਿੱਧੂ ਮੂਸੇਵਾਲਾ ਦੇ ਪਿੰਡ ਮੇਲੇ ਵਰਗਾ ਮਾਹੌਲ, ਸਿੱਧੂ ਮੂਸੇਵਾਲਾ ਦੀ ਤਸਵੀਰਾਂ ਦੀਆਂ ਲੱਗੀਆਂ ਦੁਕਾਨਾਂ
ਜਿੰਨੀ ਸ਼ੌਹਰਤ ਉਹ ਕਮਾ ਕੇ ਗਿਆ ਹੈ, ਸ਼ਾਇਦ ਹੀ ਏਨੀਂ ਘੱਟ ਉਮਰ ‘ਚ ਕਿਸੇ ਹੋਰ ਕਲਾਕਾਰ ਨੇ ਕਮਾਈ ਹੋਵੇ ।ਉਸ ਦੇ ਨਾਂਅ ਅਤੇ ਤਸਵੀਰਾਂ ਲੋਕਾਂ ਨੇ ਆਪਣੇ ਟਿਊਵੈੱਲਾਂ, ਦੁਕਾਨਾਂ, ਰੈਸਟੋਰੈਂਟਾਂ ‘ਤੇ ਲਗਾਈਆਂ ਹੋਈਆਂ ਹਨ।
ਸਿੱਧੂ ਮੂਸੇਵਾਲਾ ਦੇ ਪਿੰਡ ਮੇਲੇ ਵਰਗਾ ਮਾਹੌਲ, ਸਿੱਧੂ ਮੂਸੇਵਾਲਾ ਦੀ ਤਸਵੀਰਾਂ ਦੀਆਂ ਲੱਗੀਆਂ ਦੁਕਾਨਾਂ
ਸਿੱਧੂ ਮੂਸੇਵਾਲਾ (Sidhu Moose wala) ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ । ਪਰ ਜਿੰਨੀ ਸ਼ੌਹਰਤ ਉਹ ਕਮਾ ਕੇ ਗਿਆ ਹੈ, ਸ਼ਾਇਦ ਹੀ ਏਨੀਂ ਘੱਟ ਉਮਰ ‘ਚ ਕਿਸੇ ਹੋਰ ਕਲਾਕਾਰ ਨੇ ਕਮਾਈ ਹੋਵੇ ।ਉਸ ਦੇ ਨਾਂਅ ਅਤੇ ਤਸਵੀਰਾਂ ਲੋਕਾਂ ਨੇ ਆਪਣੇ ਟਿਊਵੈੱਲਾਂ, ਦੁਕਾਨਾਂ, ਰੈਸਟੋਰੈਂਟਾਂ ‘ਤੇ ਲਗਾਈਆਂ ਹੋਈਆਂ ਹਨ। ਵਾਕਏ ਹੀ ਸਿੱਧੂ ਮੂਸੇਵਾਲਾ ਦਾ ਨਾਂਅ ਹਰ ਥਾਂ ‘ਤੇ ਚੱਲਦਾ ਹੈ ।ਹਾਲ ਹੀ ‘ਚ ਰਿਲੀਜ਼ ਹੋਏ ਇਸ ਗੀਤ ਦੀਆਂ ਲਾਈਨਾਂ ਸੱਚ ਸਾਬਿਤ ਹੋ ਰਹੀਆਂ ਹਨ ।

ਸਿੱਧੂ ਮੂਸੇਵਾਲਾ ਦੇ ਪਿੰਡ ‘ਚ ਮੇਲੇ ਵਰਗਾ ਮਾਹੌਲ
ਅਦਾਕਾਰ ਦਰਸ਼ਨ ਔਲਖ (Darshan Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਮਰਹੂਮ ਗਾਇਕ ਦੀ ਹਵੇਲੀ ਹੈ ਅਤੇ ਦੂਜੇ ਪਾਸੇ ਕੁਝ ਲੋਕਾਂ ਨੇ ਰੋਡ ‘ਤੇ ਫੜੀਨੁਮਾਂ ਦੁਕਾਨਾਂ ਲਗਾ ਲਈਆਂ ਹਨ । ਜਿਸ ‘ਚ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਿਕ ਰਹੀਆਂ ਹਨ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਜਿਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਦਾ ਸੀ, ਉਸ ਦੀ ਵੀ ਵਿਕਰੀ ਵੱਡੇ ਪੱਧਰ ‘ਤੇ ਹੋ ਰਹੀ ਹੈ ।

ਪਿੰਡ ‘ਚ ਮੇਲੇ ਵਰਗਾ ਮਾਹੌਲ
ਪਿੰਡ ਮੂਸੇਵਾਲ ‘ਚ ਮੇਲੇ ਵਰਗਾ ਮਾਹੌਲ ਹੈ । ਉਸ ਦੇ ਪ੍ਰਸ਼ੰਸਕ ਅਤੇ ਚਾਹੁਣ ਵਾਲੇ ਲਗਾਤਾਰ ਉਸ ਦੇ ਪਿੰਡ ਪਹੁੰਚ ਰਹੇ ਹਨ ।ਦਰਸ਼ਨ ਔਲਖ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਵੇਲੀ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਦੇ ਲਈ ਪਹੁੰਚੇ ਹੋਏ ਹਨ ।ਇਸ ਤੋਂ ਇਲਾਵਾ ਕੁਝ ਲੋਕ ਇਸ ਵੀਡੀਓ ‘ਚ ਸਿੱਧੂ ਦੀ ਹਵੇਲੀ ਦੀਆਂ ਤਸਵੀਰਾਂ ਵੀ ਖਿੱਚਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਗੀਤ ‘ਮੇਰਾ ਨਾਂਅ’ ਨੇ ਤੋੜੇ ਰਿਕਾਰਡ
ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂਅ’ ਰਿਲੀਜ਼ ਹੋਇਆ ਹੈ । ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਇਸ ਗੀਤ ਦੀ ਕਾਮਯਾਬੀ ਤੋਂ ਬਾਅਦ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਸੀ । ਸਿੱਧੂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਪੰਜ- ਛੇ ਸਾਲ ਤੱਕ ਆਪਣੇ ਪੁੱਤਰ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ । ਉਹ ਹਰ ਛੇ ਮਹੀਨੇ ਬਾਅਦ ਉਸ ਦੇ ਅਨਰਿਲੀਜ਼ ਗੀਤਾਂ ਨੂੰ ਰਿਲੀਜ਼ ਕਰਨਗੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
