ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਮੌਕੇ ‘ਤੇ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ, ਦਾਨਵੀਰ ਸਿੰਘ ਦੀ ਹੋਈ ਦਸਤਾਰਬੰਦੀ
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਹੋਏ ਇਸ ਸਮਾਗਮ ‘ਚ ਪੰਜਾਬੀ ਮਿਊਜ਼ਿਕ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ ।
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਮੌਕੇ ‘ਤੇ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ, ਦਾਨਵੀਰ ਸਿੰਘ ਦੀ ਹੋਈ ਦਸਤਾਰਬੰਦੀ
ਕੁਲਵਿੰਦਰ ਕੈਲੀ (Kulwinder Kally) ਅਤੇ ਗੁਰਲੇਜ ਅਖਤਰ (Gurlej Akhtar) ਨੇ ਨਵਾਂ ਘਰ ਬਣਵਾਇਆ ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਦੇ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ‘ਚ ਹੋਏ ਇਸ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਅਰਮਾਨ ਮਲਿਕ ਨੇ ਦਿਖਾਇਆ ਪਹਿਲੀ ਵਾਰ ਆਪਣੇ ਬੇਟੇ ਦਾ ਚਿਹਰਾ, ਨਵ-ਜਨਮੇ ਪੁੱਤ ਨੂੰ ਲੈ ਕੇ ਪਰਿਵਾਰ ਪੱਬਾਂ ਭਾਰ
ਸਮਾਰੋਹ ‘ਚ ਵੱਡੀ ਗਿਣਤੀ ‘ਚ ਪਹੁੰਚੀਆਂ ਕਈ ਹਸਤੀਆਂ
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਹੋਏ ਇਸ ਸਮਾਗਮ ‘ਚ ਪੰਜਾਬੀ ਮਿਊਜ਼ਿਕ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ । ਜਿਸ ‘ਚ ਅਮਰ ਨੂਰੀ, ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਮਾਨ ਸਣੇ ਕਈ ਹਸਤੀਆਂ ਮੌਜੂਦ ਰਹੀਆਂ ।

ਦਾਨਵੀਰ ਸਿੰਘ ਦੀ ਹੋਈ ਦਸਤਾਰਬੰਦੀ
ਇਸ ਮੌਕੇ ‘ਤੇ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਪੁੱਤਰ ਦਾਨਵੀਰ ਸਿੰਘ ਦੀ ਦਸਤਾਰਬੰਦੀ ਵੀ ਹੋਈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਦਾਨਵੀਰ ਸਿੰਘ ਨੂੰ ਦਸਤਾਰ ਬੰਨੀ ਗਈ । ਇਸ ਮੌਕੇ ਆਪਣੀ ਨਵੀਂ ਧੀ ਨੂੰ ਲੈ ਕੇ ਵੀ ਪੂਰਾ ਪਰਿਵਾਰ ਪੱਬਾਂ ਭਾਰ ਨਜ਼ਰ ਆਇਆ ।

ਦੱਸ ਦਈਏ ਕਿ ਬੀਤੇ ਦਿਨੀਂ ਗੁਰਲੇਜ ਅਖਤਰ ਦੀ ਭੈਣ ਜੈਸਮੀਨ ਅਖਤਰ ਦਾ ਵੀ ਵਿਆਹ ਸੀ । ਇਸ ਵਿਆਹ ਸਮਾਰੋਹ ਤੋਂ ਬਾਅਦ ਹੁਣ ਗਾਇਕਾ ਦੇ ਘਰ ਇੱਕ ਹੋਰ ਖੁਸ਼ ਖ਼ਬਰੀ ਆਈ ਹੈ ।

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਦਿੱਤੇ ਕਈ ਹਿੱਟ ਗੀਤ
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ। ਇਸ ਜੋੜੀ ਨੇ ਇੱਕਠਿਆਂ ਵੀ ਕਈ ਗੀਤ ਕੱਢੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
