ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਮਸਤੀ ਕਰਦੇ ਹੋਏ ਵੀਡੀਓ ਹੋਈ ਵਾਇਰਲ, ਕੈਪਸ਼ਨ ਖਿੱਚਿਆ ਫੈਨਜ਼ ਦਾ ਧਿਆਨ
ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ 'ਚ ਉਹ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਹਾਂ ਦੀ ਇਸ ਵੀਡੀਓ ਤੇ ਪੋਸਟ ਦੀ ਕੈਪਸ਼ਨ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿਚਿਆ।
ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਮਸਤੀ ਕਰਦੇ ਹੋਏ ਵੀਡੀਓ ਹੋਈ ਵਾਇਰਲ, ਕੈਪਸ਼ਨ ਖਿੱਚਿਆ ਫੈਨਜ਼ ਦਾ ਧਿਆਨ
Guru Randhawa -Shehnaaz Gill Viral Video: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਸਟਾਰ ਹਨ। ਸੋਸ਼ਲ ਮੀਡੀਆ 'ਤੇ ਦੋਹਾਂ ਦੀ ਹੀ ਵੱਡੀ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ।

ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਦੋਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਇੱਕ ਦੂਜੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਆਪਣੀ ਪੋਸਟ 'ਤੇ ਖ਼ਾਸ ਕੈਪਸ਼ਨ ਵੀ ਦਿੱਤਾ। ਗੁਰੂ ਰੰਧਾਵਾ ਨੇ ਲਿਖਿਆ, "ਮਿਸਿੰਗ ਮਾਈ ਨੌਟ ਸੋ ਕ੍ਰੇਜ਼ੀ ਫ੍ਰੈਂਡ਼ @shehnaazgill 🙈। " ਸ਼ਹਿਨਾਜ਼ ਗਿੱਲ ਨੂੰ ਲੈ ਕੇ ਗੁਰੂ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਪਾਗਲ ਦੋਸਤ ਸ਼ਹਿਨਾਜ਼ ਗਿੱਲ ਦੀ ਯਾਦ ਆ ਰਹੀ ਹੈ ਤੇ ਉਹ ਬਹੁਤ ਮਿਸ ਕਰ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਰੰਧਾਵਾ ਕਿਸੇ ਹੋਰ ਪਾਸੇ ਵੇਖ ਰਹੇ ਹਨ, ਇਨ੍ਹੇ 'ਚ ਸ਼ਹਿਨਾਜ਼ ਕੈਮਰਾ ਆਨ ਕਰ ਕੈਮਰੇ 'ਚ ਵੇਖਦੀ ਹੋਈ ਨਜ਼ਰ ਆਉਂਦੀ ਹੈ। ਜਿਵੇਂ ਹੀ ਗੁਰੂ ਦੀ ਨਜ਼ਰ ਕੈਮਰੇ ਵੱਲ ਪੈਂਦੀ ਹੈ ਤਾਂ ਉਹ ਸ਼ਹਿਨਾਜ਼ ਨੂੰ ਕਹਿੰਦੇ ਹਨ ਕਿ ਕਰ ਰਹੇ ਯਾਰ ਇਹ ਤੁਸੀਂ, ਕੈਮਰੇ 'ਤੇ ਲਾਈਵ ਸਟ੍ਰੀਮਿੰਗ ਵੇਖ ਕੇ ਗੁਰੂ ਕਹਿੰਦੇ ਨੇ ' hi Guys'। ਇਹ ਵੇਖ ਕੇ ਸ਼ਹਿਨਾਜ਼ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪੈਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਜ਼ਿਆਦਾ ਸੋਹਣੀ ਹਾਂ ਹੁਣ ਤੁਸੀਂ ਮੇਰੀ ਤਾਰੀਫ ਕਰੋ। "

ਇਹ ਵੀਡੀਓ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਬੀਤੇ ਦਿਨੀਂ ਰਿਲੀਜ਼ ਹੋਏ ਗੀਤ 'ਮੂਨਲਾਈਟ' ਦੇ ਵੀਡੀਓ 'ਚ ਇਕੱਠੇ ਨਜ਼ਰ ਆਏ ਸੀ। ਇਹ ਗੀਤ ਕਾਫੀ ਟਰੈਂਡਿੰਗ 'ਚ ਰਿਹਾ ਤੇ ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
