Advertisment

Happy Propose Day 2024: ਪ੍ਰਪੋਜ਼ ਡੇਅ `ਤੇ ਇਨ੍ਹਾਂ ਖ਼ਾਸ ਸੰਦੇਸ਼ਾਂ ਨਾਲ ਕਰੋ ਆਪਣੇ ਪਿਆਰ ਦਾ ਇਜ਼ਹਾਰ

8 ਫਰਵਰੀ ਯਾਨੀ ਕਿ ਅੱਜ ਵੈਲੇਨਟਾਈਨ ਵੀਕ ਦਾ ਦੂਜਾ ਦਿਨ ਹੈ। ਇਸ ਦਿਨ ਨੂੰ ਪ੍ਰਪੋਜ਼ ਡੇਅ ਕਿਹਾ ਜਾਂਦਾ ਹੈ। ਇਸ ਦਿਨ ਪ੍ਰੇਮੀ ਇੱਕ ਦੂਜੇ ਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਨ, ਜੇਕਰ ਤੁਸੀਂ ਕਿਸੇ ਨਾਲ ਬਹੁਤ ਪਿਆਰ ਕਰਦੇ ਹੋ ਤੇ ਉਸ ਨੂੰ ਇਹ ਗੱਲ ਦੱਸਣਾ ਚਾਹੁੰਦੇ ਹੋ, ਤਾਂ ਉਸ ਨੂੰ ਖਾਸ ਤਰੀਕੇ ਨਾਲ ਪ੍ਰਪੋਜ਼ ਕਰੋ।

New Update
Happy Propose Day 2024

Happy Propose Day 2024

Listen to this article
00:00 / 00:00
Advertisment

Propose Day 2024 Wishes And Messages: 7 ਫ਼ਰਵਰੀ ਤੋਂ ਵੈਲੇਨਟਾਈਨ ਵੀਕ ਦਾ ਆਗ਼ਾਜ਼ ਹੋ ਚੁੱਕਿਆ ਹੈ। ਇਹ ਪੂਰਾ ਪਿਆਰ ਨੂੰ ਸਮਰਪਿਤ ਹੁੰਦਾ ਹੈ। ਵੈਸੇ ਤਾਂ ਪਿਆਰ ਦਾ ਇਜ਼ਹਾਰ ਕਰਨ ਲਈ ਜਾਂ ਕਿਸੇ ਲਈ ਤੁਹਾਡੇ ਦਿਲ ਵਿੱਚ ਕੀ ਥਾਂ ਹੈ, ਇਹ ਦੱਸਣ ਲਈ ਤੁਹਾਨੂੰ ਕਿਸੇ ਖ਼ਾਸ ਦਿਨ ਦੀ ਜ਼ਰੂਰਤ ਨਹੀਂ। ਸੱਚਾ ਪਿਆਰ ਕਰਨ ਵਾਲਿਆਂ ਲਈ ਤਾਂ ਹਰ ਦਿਨ ਵੈਲੇਨਟਾਈਨ ਡੇਅ ਹੁੰਦਾ ਹੈ। ਫ਼ਿਰ ਵੀ ਅੱਜ ਦੇ ਦਿਨ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਪਾ ਰਹੇ ਹੋ, ਤਾਂ ਪ੍ਰਪੋਜ਼ ਡੇਅ (Propose Day 2024) ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਬੈਸਟ ਦਿਨ ਹੈ।

Advertisment


8 ਫਰਵਰੀ ਨੂੰ ਮਨਾਇਆ ਜਾਂਦਾ ਹੈ ਪ੍ਰਪੋਜ਼ ਡੇਅ


8 ਫਰਵਰੀ ਯਾਨੀ ਕਿ ਅੱਜ ਵੈਲੇਨਟਾਈਨ ਵੀਕ (Valentine week)  ਦਾ ਦੂਜਾ ਦਿਨ ਹੈ। ਇਸ ਦਿਨ ਨੂੰ ਪ੍ਰਪੋਜ਼ ਡੇਅ (Propose Day) ਕਿਹਾ ਜਾਂਦਾ ਹੈ। ਇਸ ਦਿਨ ਪ੍ਰੇਮੀ ਇੱਕ ਦੂਜੇ ਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਨ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ। ਜੇਕਰ ਤੁਸੀਂ ਕਿਸੇ ਨਾਲ ਬਹੁਤ ਪਿਆਰ ਕਰਦੇ ਹੋ ਅਤੇ ਉਸ ਨੂੰ ਇਹ ਗੱਲ ਦੱਸਣਾ ਚਾਹੁੰਦੇ ਹੋ, ਤਾਂ ਬਿਨਾਂ ਦੇਰੀ ਕੀਤੇ ਇਸ ਦਿਨ ਉਸ ਨੂੰ ਪ੍ਰਪੋਜ਼ ਕਰੋ। 

Advertisment

ਆਪਣੇ ਪਾਟਨਰ ਨੂੰ ਇੰਝ ਕਰੋ ਪ੍ਰਪੋਜ਼ 

ਇਸ ਦਿਨ ਤੁਸੀਂ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰ ਸਕਦੇ ਹੋ ਜਾਂ ਖਾਸ ਸੰਦੇਸ਼ਾਂ, ਆਪਣੇ ਵਾਟਸਐਪ ਤੇ ਫੇਸਬੁੱਕ ਸਟੇਟ, ਵੀਡੀਓਜ਼ ਤੇ ਕਾਰਡ ਦੇ ਕੇ ਪ੍ਰਪੋਜ਼ ਕਰ ਸਕਦੇ ਹੋ। ਤੁਸੀਂ ਗੀਤ ਗਾ ਕੇ ਆਪਣੇ ਸਾਥੀ ਨੂੰ ਪ੍ਰਪੋਜ਼ ਕਰ ਸਕਦੇ ਹੋ ਜਾਂ ਕਵਿਤਾ ਸੁਣਾ ਕੇ ਵੀ ਪ੍ਰਪੋਜ਼ ਕਰ ਸਕਦੇ ਹੋ। ਪ੍ਰਪੋਜ਼ ਡੇਅ ਦੇ ਇਸ ਮੌਕੇ 'ਤੇ ਅਸੀਂ ਤੁਹਾਡੇ ਲਈ ਕੁਝ ਖਾਸ ਸੰਦੇਸ਼ ਲੈ ਕੇ ਆਏ ਹਾਂ। ਤੁਸੀਂ ਆਸਾਨੀ ਨਾਲ ਆਪਣੇ ਪਾਰਟਨਰ ਨੂੰ ਭੇਜ ਕੇ ਆਪਣੇ ਦਿਲ ਦੀ ਗੱਲ ਕਹਿ ਸਕਦੇ ਹੋ।

ਇਨ੍ਹਾਂ ਖਾਸ ਸੰਦੇਸ਼ਾਂ ਰਾਹੀਂ ਆਪਣੇ ਪਾਟਨਰ ਨੂੰ ਦੱਸੋ ਆਪਣੇ ਦਿਲ ਦੀ ਗੱਲ 

Advertisment

ਇਸ ਦਿਨ ਨੂੰ ਖ਼ਾਸ ਬਨਾੳੇੁਣ ਲਈ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਪੰਜਾਬੀ ਦੇ ਅਜਿਹੇ ਸੰਦੇਸ਼ ਜਿੰਨਾਂ ਨਾਲ ਤੁਸੀਂ ਨਾ ਸਿਰਫ਼ ਆਪਣੇ ਸਾਥੀ ਦਾ ਦਿਲ ਹੀ ਜਿੱਤੋਗੇ, ਸਗੋਂ ਤੁਹਾਡੇ ਦਿਲ ਦੀ ਗੱਲ ਨੂੰ ਵੱਖਰੇ ਅੰਦਾਜ਼ ਵਿੱਚ ਸੁਨਣ ਜਾਂ ਪੜ੍ਹਨ ਤੋਂ ਬਾਅਦ ਉਹ ਤੁਹਾਨੂੰ ਨਾਂ ਬੋਲ ਹੀ ਨਹੀਂ ਪਾਉਣਗੇ।


"ਜ਼ਿੰਦਗੀ ਲਈ ਜਾਨ ਜ਼ਰੂਰੀ ਹੈ, ਵਫ਼ਾ ਨਿਭਾਉਣ ਲਈ ਪਿਆਰ ਜ਼ਰੂਰੀ ਹੈ।ਦੁਨੀਆ ਨੂੰ ਭਾਵੇਂ ਦੁੱਖ ਹੋਣ ਬਥੇਰੇ, ਪਰ ਮੇਰੀ ਜਾਨ ਦੇ ਚਿਹਰੇ `ਤੇ ਮੁਸਕਾਨ ਜ਼ਰੂਰੀ ਹੈ।"

 "ਚੰਨ੍ਹ ਵੱਲ ਦੇਖ ਕੇ ਫ਼ਰਿਆਦ ਕਰਦੇ ਹਾਂ, ਅਸੀਂ ਜ਼ਿੰਦਗੀ `ਚ ਬੱਸ ਤੇਰਾ ਪਿਆਰ ਮੰਗਦੇ ਹਾਂ। ਭੁੱਲ੍ਹ ਕੇ ਵੀ ਕਦੇ ਮੇਰੇ ਤੋਂ ਦੂਰ ਜਾਵੀਂ ਨਾ, ਅਸੀਂ ਕਿਹੜਾ ਤੇਰੇ ਕੋਲੋਂ ਤੇਰੀ ਜਾਨ ਮੰਗਦੇ ਹਾਂ।"

Advertisment

zz

"ਦੂਰੀਆਂ ਭਾਵੇਂ ਬਹੁਤ ਨੇ, ਪਰ ਇੰਨਾਂ ਸਮਝ ਲਓ। ਕੋਲ ਰਹਿ ਕੇ ਵੀ ਕੋਈ ਰਿਸ਼ਤਾ ਖ਼ਾਸ ਨਹੀਂ ਹੁੰਦਾ। ਤੂੰ ਮੇਰੇ ਦਿਲ ਦੇ ਏਨਾਂ ਕਰੀਬ ਹੈਂ ਕਿ ਦੂਰੀਆਂ ਹੋਣ ਦਾ ਅਹਿਸਾਸ ਨਹੀਂ ਹੁੰਦਾ। Happy Propose Day My Love" 


"ਰੱਬ ਮੇਹਰ ਕਰੇ ਜੇ ਸਾਡੇ `ਤੇ, ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ। ਅਸੀਂ ਹਰ ਪਲ ਤੇਰੇ ਨਾਲ ਰਹੀਏ, ਕਦੇ ਪਿਆਰ ਵਿੱਚ ਦੂਰੀਆਂ ਨਾ ਹੋਣ। Happy Propose Day"

Advertisment

"ਤੇਰਾ ਮੇਰੀ ਜ਼ਿੰਦਗੀ `ਚ ਹੋਣਾ ਖ਼ੁਦਾ ਦੀ ਬਰਕਤ ਹੈ। ਤੂੰ ਮੇਰੀ ਜ਼ਿੰਦਗੀ ਦਾ ਹਸੀਨ ਖ਼ਵਾਬ ਤੇ ਮੇਰੀ ਜੰਨਤ ਹੈਂ। Happy Propose Day My Love"

"ਸਾਫ਼ ਜਿਹੀ ਗੱਲ 2 ਲਫ਼ਜ਼ਾਂ ਵਿੱਚ ਤੈਨੂੰ ਕਰਦੇ ਹਾਂ, ਸਾਡੀ ਫ਼ੀਲਿੰਗ ਨੂੰ ਸਮਝੋ ਜੀ, ਅਸੀਂ ਦਿਲੋਂ ਤੁਹਾਡੇ `ਤੇ ਮਰਦੇ ਹਾਂ। Happy Propose Day My Love" 

Advertisment

 

ਹੋਰ ਪੜ੍ਹੋ: Happy Purpose Day 2024: ਪਹਿਲੀ ਵਾਰ ਡੇਟ ‘ਤੇ ਜਾ ਰਹੇ ਹੋ ਤਾਂ ਭੁੱਲ੍ਹ ਕੇ ਵੀ ਨਾਂ ਕਰੋ ਇਹ ਗਲਤੀਆਂ


"Happy Propose Day ਮੇਰੀ ਜਾਨ, ਹੁਣ ਤੋਂ ਲੈ ਕੇ ਜਦੋਂ ਤੱਕ ਮੇਰੇ ਜਿਸਮ `ਚ ਆਖ਼ਰੀ ਸਾਹ ਹਨ, ਮੈਂ ਤੇਰਾ ਸੀ, ਤੇਰਾ ਹਾਂ, ਤੇ ਤੇਰਾ ਹੀ ਰਹਾਂਗਾ।" "ਤੇਰੇ ਮੇਰੀ ਜ਼ਿੰਦਗੀ `ਚ ਆਉਣ ਤੋਂ ਪਹਿਲਾਂ ਮੈਂ ਸਾਹ ਤਾਂ ਲੈ ਰਿਹਾ ਸੀ,ਪਰ ਜਿਉਣਾ ਮੈਂ ਉਦੋਂ ਸਿੱਖਿਆ ਜਦੋਂ ਤੂੰ ਮੈਨੂੰ ਮਿਲੀ। ਕੀ ਤੂੰ ਜ਼ਿੰਦਗੀ ਭਰ ਮੇਰਾ ਸਾਥ ਨਿਭਾਏਂਗੀ? Happy Propose Day My Love"


ਪ੍ਰਪੋਜ਼ ਡੇਅ ਦੇ ਇਸ ਖਾਸ ਮੌਕੇ ‘ਤੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਕਿੰਨੇ ਖਾਸ ਹੋ। ਸਾਡੇ ਦੋਵਾਂ ਵੱਲੋਂ ਇਕੱਠੇ ਬਿਤਾਇਆ ਇੱਕ-ਇੱਕ ਪਲ ਮੇਰੇ ਲਈ ਕੀ ਮਾਇਣੇ ਰੱਖਦਾ ਹੈ, ਇਸ ਨੂੰ ਅਲਫ਼ਾਜ਼ ਵਿੱਚ ਬਿਆਨ ਕਰਨਾ ਮੁਸ਼ਕਲ ਹੈ। Happy Propose Day"

 

Advertisment

Stay updated with the latest news headlines.

Follow us:
Advertisment