Sidhu Moose Wala: ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' ਰਿਲੀਜ਼ ਹੋਣ ਤੋਂ ਪਹਿਲਾਂ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਛਾਇਆ ਗਾਇਕ ਦਾ ਨਾਂਅ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਘੱਟ ਉਮਰ 'ਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ, ਪਰ ਅਜੇ ਵੀ ਉਨ੍ਹਾਂ ਦਾ ਨਾਂਅ ਲੋਕਾਂ ਦੇ ਦਿਲਾਂ ਤੇ ਦਿਮਾਗ 'ਤੇ ਛਾਇਆ ਹੋਇਆ ਹੈ। ਇਸ ਦੀ ਤਾਜ਼ਾ ਉਦਾਹਰਨ ਉਦੋਂ ਵੇਖਣ ਨੂੰ ਮਿਲਿਆ ਜਦੋਂ ਹਾਲੀਵੁੱਡ ਦੇ ਅਧਿਕਾਰਿਤ ਪੇਜ਼ ਤੋਂ ਸਿੱਧੂ ਮੂਸੇਵਾਲਾ ਦਾ ਇੰਸਟਾਗ੍ਰਾਮ ਅਕਾਊਂਟ ਨੂੰ ਫਾਲੋ ਕੀਤਾ ਗਿਆ।
Sidhu Moose Wala: ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' ਰਿਲੀਜ਼ ਹੋਣ ਤੋਂ ਪਹਿਲਾਂ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਛਾਇਆ ਗਾਇਕ ਦਾ ਨਾਂਅ
Hollywood follow Sidhu Moose Wala: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਅੱਜ ਸਾਡੇ ਵਿਚਾਲੇ ਸਰੀਰਕ ਤੌਰ 'ਤੇ ਮੌਜੂਦ ਨਹੀਂ ਹਨ, ਪਰ ਉਹ ਹਮੇਸ਼ਾ ਹੀ ਆਪਣੇ ਫੈਨਜ਼ ਦੇ ਦਿਲਾਂ 'ਚ ਵਸਦੇ ਹਨ। ਉਨ੍ਹਾਂ ਦੇ ਫੈਨਜ਼ ਗੀਤਾਂ ਰਾਹੀਂ ਗਾਇਕ ਨੂੰ ਯਾਦ ਕਰਦੇ ਹਨ। ਹਾਲ ਹੀ ਵਿੱਚ ਪਾਲੀਵੁੱਡ ਤੇ ਬਾਲੀਵੁੱਡ ਤੋਂ ਬਾਅਦ ਮਰਹੂਮ ਗਾਇਕ ਦਾ ਨਾਮ ਹਾਲੀਵੁੱਡ ਵਿੱਚ ਗੂੰਜਦਾ ਨਜ਼ਰ ਆਇਆ, ਆਓ ਜਾਣਦੇ ਹਾਂ ਕਿਵੇਂ।

ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਹਾਲੀਵੁੱਡ ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ਼ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਫਾਲੋ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਹਾਲੀਵੁੱਡ ਵੱਲੋਂ ਅਧਿਕਾਰਿਤ ਤੌਰ 'ਤੇ ਕਿਸੇ ਪੰਜਾਬੀ ਗਾਇਕ ਜਾਂ ਕਲਾਕਾਰ ਨੂੰ ਫਾਲੋ ਕੀਤਾ ਗਿਆ ਹੈ। ਦੱਸ ਦਈਏ ਕਿ ਹਾਲੀਵੁੱਡ ਦੇ ਅਧਿਕਾਰਿਤ ਪੇਜ਼ ਵੱਲੋਂ ਦੁਨੀਆ ਭਰ ਦੇ ਮਹਿਜ਼ 400 ਸੈਲਬਸ ਨੂੰ ਫਾਲੋ ਕੀਤਾ ਗਿਆ ਹੈ, ਜਿਨ੍ਹਾਂ 'ਚ ਹੁਣ ਸਿੱਧੂ ਮੂਸੇਵਾਲਾ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।
ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਬਿੱਲਬੋਰਡ ਤੱਕ ਸਿੱਧੂ ਮੂਸੇਵਾਲਾ ਦੇ ਗੀਤ ਛਾਏ ਰਹਿੰਦੇ ਹਨ। ਗਾਇਕ ਦੇ ਦਿਹਾਂਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤਾਂ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਜਲਦ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ' ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਾਣਕਾਰੀ ਦਿੱਤੀ ਸੀ। ਇਹ ਗੀਤ 7 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਬਰਨਾ ਬੁਆਏ ਨੇ ਵੀ ਕੰਮ ਕੀਤਾ ਹੈ।

ਹੋਰ ਪੜ੍ਹੋ: Bollywood celebs nicknames: ਜਾਣੋ ਬਾਲੀਵੁੱਡ ਸਿਤਾਰਿਆਂ ਦੇ ਬੇਹੱਦ ਦਿਲਚਸਪ ਨਿੱਕ ਨੇਮ
ਹਾਲੀਵੁੱਡ ਵੱਲੋਂ ਸਿੱਧੂ ਮੂਸੇਵਾਲਾ ਨੂੰ ਫਾਲੋ ਕਰਨ ਦੀ ਖ਼ਬਰ ਸੁਣ ਕੇ ਫੈਨਜ਼ ਬੇਹੱਦ ਖੁਸ਼ ਹਨ। ਫੈਨਜ਼ ਇਸ ਖ਼ਬਰ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਨੇ ਲਿਖਿਆ ਕਿ-ਸਿੱਧੂ ਬਾਈ ਅਮਰ ਸੀ, ਅਮਰ ਹੈ ਤੇ ਅਮਰ ਰਹੇਗਾ, ਜਿਉਂਦੀ ਦੁਨੀਆਂ ਤੱਕ ਹਮੇਸ਼ਾ ਉਸ ਦਾ ਨਾਂਅ ਰਹੇਗਾ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਬੇਸ਼ੱਕ ਸੱਚ ਬੋਲਣ, ਲਿਖਣ ਤੇ ਗਾਉਣ ਵਾਲਾ ਖ਼ਤਮ ਹੋ ਜਾਵੇ ਪਰ ਉਸ ਦੀ ਸੱਚਾਈ ਕਦੇ ਨਹੀਂ ਖ਼ਤਮ ਹੁੰਦੀ। ਇੱਕ ਹੋਰ ਨੇ ਲਿਖਿਆ, ਸਿੱਧੂ ਬਾਈ ਦਾ ਗੀਤ ਮੇਰਾ ਨਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਨਾਂਅ ਦੁਨੀਆ ਭਰ 'ਚ ਛਾ ਗਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
