Karan Aujla: ਵਿਵਾਦਾਂ 'ਚ ਨਾਂ ਆਉਣ ਮਗਰੋਂ ਕਰਨ ਔਜਲਾ ਨੇ ਆਪਣੇ ਨਵੇਂ ਗੀਤ 'ਪੁਆਇੰਟ ਆਫ ਵਿਊ' ਰਾਹੀਂ ਦਿੱਤਾ ਮੂੰਹ ਤੋੜ ਜਵਾਬ, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਨਾਮ ਲੈਣ ਨੂੰ ਲੈ ਕੇ ਛਿੜੇ ਵਿਵਾਦ ਤੇ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਵੀਡੀਓ ਵਾਇਰਲ ਹੋਣ ਮਗਰੋਂ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਸਨ, ਪਰ ਹੁਣ ਗਾਇਕ ਨੇ ਆਪਣਾ ਨਵਾਂ ਗੀਤ 'ਪੁਆਇੰਟ ਆਫ ਵਿਊ' (POV) ਰਿਲੀਜ਼ ਕਰ ਸਭ ਨੂੰ ਜਵਾਬ ਦਿੱਤਾ ਹੈ।
Karan Aujla: ਵਿਵਾਦਾਂ 'ਚ ਨਾਂ ਆਉਣ ਮਗਰੋਂ ਕਰਨ ਔਜਲਾ ਨੇ ਆਪਣੇ ਨਵੇਂ ਗੀਤ 'ਪੁਆਇੰਟ ਆਫ ਵਿਊ' ਰਾਹੀਂ ਦਿੱਤਾ ਮੂੰਹ ਤੋੜ ਜਵਾਬ, ਵੇਖੋ ਵੀਡੀਓ
Karan Aujla New Song 'POV' : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਇੱਕ ਸਟੇਜ ਪਰਫਾਰਮੈਂਸ ਦੌਰਾਨ ਸਿੱਧੂ ਮੂਸੇਵਾਲਾ ਦਾ ਨਾਂਅ ਲੈਣ ਦੇ ਚੱਲਦੇ ਤੇ ਉਹ ਵਿਵਾਦਾਂ 'ਚ ਆ ਗਏ ਸਨ। ਹੁਣ ਗਾਇਕ ਨੇ ਆਪਣੇ ਨਵੇਂ ਗੀਤ ਰਾਹੀਂ ਟ੍ਰੋਲਰਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।

ਦੱਸ ਦਈਏ ਕਿ ਕਰਨ ਔਜਲਾ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਲੈਣ ਨੂੰ ਲੈ ਕੇ ਛਿੜੇ ਵਿਵਾਦ ਤੇ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਵੀਡੀਓ ਵਾਇਰਲ ਹੋਣ ਮਗਰੋਂ ਕਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਸਨ, ਪਰ ਹੁਣ ਗਾਇਕ ਨੇ ਆਪਣਾ ਨਵਾਂ ਗੀਤ 'ਪੁਆਇੰਟ ਆਫ ਵਿਊ' (POV) ਰਿਲੀਜ਼ ਕਰ ਸਭ ਨੂੰ ਜਵਾਬ ਦਿੱਤਾ ਹੈ।
ਹੁਣ ਕਰਨ ਆਪਣੇ ਗੀਤ POV (Point Of View) ਬਾਰੇ ਅਹਿਮ ਜਾਣਕਾਰੀ ਸ਼ੇਅਰ ਕੀਤੀ ਹੈ। ਕਰਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਜਿਸ ਨਾਲ ਉਹ ਆਪਣੇ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਣ ‘ਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ।
ਆਪਣੇ ਨਵੇਂ ਗੀਤ 'ਪੁਆਇੰਟ ਆਫ ਵਿਊ' ਰਾਹੀਂ ਕਰਨ ਔਜਲਾ ਦੁਨੀਆ ਨਾਲ ਆਪਣਾ ਨਜ਼ਰੀਆ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਦੇ ਨਾਲ ਹੀ ਇਸ ਗੀਤ ਦੇ ਪੋਸਟਰ 'ਚ ਕਰਨ ਔਜਲਾ ਨੇ ਕਾਫੀ ਕੁਝ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਗੀਤ ਬਾਰੇ ਪੋਸਟ ਸਾਂਝੀ ਕਰਦਿਆਂ ਕਰਨ ਔਜਲਾ ਨੇ ਲਿਖਿਆ, "ਸਾਡਾ ਕਸੂਰ ੲਹੀ ਆ ਵੀ ਸਾਨੂੰ ਆਪਦੇ ਪਰਿਵਾਰ ਨੂੰ ਤੇ ਆਪ ਨੂੰ ਬਚਾਉਣ ਲਈ ਕਈ ਚੀਜ਼ਾਂ ਕਰਨੀਆਂ ਪੈਂਦੀਆ ,ਪਹਿਲਾਂ ਹੀ ਮੈਂ ਬਹੁਤ ਕੁੱਝ ਖੋ ਚੁਕਿਆਂ ,ਹੋਰ ਗਵਾਓੁਣ ਨੂੰ ਬਿਲਕੁਲ ਵੀ ਦਿਲ ਨਈਂ ਕਰਦਾ>ਕੀਹਨੂੰ ਦੱਸੀਏ ਸਾਡੇ ਨਾਲ ਹੋ ਕੀ ਰਿਹਾ , ਸਾਨੂੰ ਤਾਂ ਆਪ ਸਮਝ ਨੀਂ ਆ ਰਹੀ। “P.O.V Out Now On My YouTube”

ਕਰਨ ਔਜਲਾ ਦੇ ਗੀਤ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਹਾਲ ਹੀ ਵਿੱਚ ਰਿਲੀਜ਼ ਕੀਤੇ ਗਏ ਇਸ ਗੀਤ ਦੇ ਪੋਸਟਰ ਵਿੱਚ ਕਰਨ ਦੀ ਇੱਕ ਕਰਨ ਦੀ ਇੱਕ ਐਨੀਮੇਟਿਡ ਤਸਵੀਰ ਤੇ ਕੁਝ ਅੱਖਾਂ ਦਿਖਾਈਆਂ ਗਈਆਂ ਹਨ ਜੋ ਪੀਓਵੀ ਟਾਈਟਲ ਲਈ ਕਾਫ਼ੀ ਢੁਕਵਾਂ ਹੈ। ਆਉਣ ਵਾਲੇ ਟ੍ਰੈਕ ਦਾ ਸੰਗੀਤ Yeah Proof ਤੋਂ ਇਲਾਵਾ ਕਿਸੇ ਹੋਰ ਨੇ ਦਿੱਤਾ ਹੈ। ਅਤੇ ਇਹ ਜੋੜੀ ਪਹਿਲਾਂ ਹੀ ਆਪਣੀ ਮਿਊਜ਼ਿਕਲ ਕੈਮਿਸਟਰੀ ਨਾਲ ਬਹੁਤ ਸਾਰੇ ਰਿਕਾਰਡਸ ਤੋੜ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
