ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਆਪਣੀ ਧੀ ਨੂੰ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਪੁੱਜੇ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਆਪਣੀ ਧੀ ਹਰਗੁਨਵੀਰ ਕੌਰ ਦੇ ਨਾਲ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬਦੇ ਦਰਸ਼ਨ ਕਰਨ ਦੇ ਲਈ ਪਹੁੰਚੇ ।
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਆਪਣੀ ਧੀ ਨੂੰ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਪੁੱਜੇ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਗੁਰਲੇਜ ਅਖਤਰ (Gurlej Akhtar) ਅਤੇ ਕੁਲਵਿੰਦਰ ਕੈਲੀ (Kulwinder Kally) ਆਪਣੀ ਧੀ ਹਰਗੁਨਵੀਰ ਕੌਰ ਦੇ ਨਾਲ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਦੇ ਦਰਸ਼ਨ ਕਰਨ ਦੇ ਲਈ ਪਹੁੰਚੇ । ਜਿਸ ਦਾ ਵੀਡੀਓ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
_01686fb7f8f5a2c7f6caebf9679150cc_1280X720.webp)
ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਨਾਲ-ਨਾਲ ਰਾਖੀ ਸਾਵੰਤ ਦੀ ਜਾਨ ਨੂੰ ਵੀ ਖਤਰਾ, ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਅਦਾਕਾਰਾ ਨੂੰ ਚਿਤਾਵਨੀ
ਇਸ ਮੌਕੇ ਗਾਇਕਾ ਨੇ ਆਪਣੀ ਧੀ ਦੇ ਲਈ ਇੱਕ ਬਹੁਤ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ‘ਗਾਇਕਾ ਨੇ ਲਿਖਿਆ ‘ਹਰਗੁਨਵੀਰ ਕੌਰ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੂਰੇ ਪਰਿਵਾਰ ਦੇ ਨਾਲ ਆਸ਼ੀਰਵਾਦ ਲੈਣ ਪਹੁੰਚੀ। ਮਨ ਪ੍ਰਸੰਨ ਹੋਇਆ ਬਹੁਤ ਚੰਗਾ ਲੱਗਿਆ ਦਰਸ਼ਨ ਕਰਕੇ । ਵਾਹਿਗੁਰੂ ਜੀ ਨੇ ਬਹੁਤ ਖੁਸ਼ੀਆਂ ਦਿੱਤੀਆਂ। ਉਨ੍ਹਾਂ ਦਾ ਸ਼ੁਕਰਾਨਾ ਕਰਨ ਪਹੁੰਚੇ ਪੂਰੇ ਪਰਿਵਾਰ ਅਤੇ ਦਾਦਾ ਦਾਦੀ ਦੇ ਨਾਲ’।

ਬੀਤੇ ਦਿਨ ਨਵੇਂ ਘਰ ‘ਚ ਕੀਤਾ ਗ੍ਰਹਿ ਪ੍ਰਵੇਸ਼
ਦੱਸ ਦਈਏ ਕਿ ਗਾਇਕਾ ਗੁਰਲੇਜ ਅਖਤਰ ਨੇ ਬੀਤੇ ਦਿਨ ਆਪਣੇ ਨਵੇਂ ਘਰ ‘ਚ ਆਪਣੀ ਧੀ ਰਾਣੀ ਦੇ ਨਾਲ ਗ੍ਰਹਿ ਪ੍ਰਵੇਸ਼ ਕੀਤਾ ਸੀ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਸਨ ।
_ddb7a5bd4c399759995fdcad9e637a34_1280X720.webp)
ਵੀਡੀਓ ‘ਚ ਹਰਗੁਨਵੀਰ ਦੇ ਦਾਦਾ-ਦਾਦੀ ਵੀ ਆਏ ਨਜ਼ਰ
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਪਹੁੰਚੇ ਸਨ। ਇਸ ਮੌਕੇ ਦਾਨਵੀਰ ਸਿੰਘ, ਹਰਗੁਨਵੀਰ ਕੌਰ ਦੇ ਦਾਦਾ ਦਾਦੀ ਜੀ ਵੀ ਮੌਜੂਦ ਸਨ । ਪਰਿਵਾਰ ਨੇ ਪ੍ਰਮਾਤਮਾ ਵੱਲੋਂ ਬਖਸ਼ੀਆਂ ਦਾਤਾਂ ਦੇ ਲਈ ਸ਼ੁਕਰਾਨਾ ਵੀ ਕੀਤਾ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
