ਮਾਨਸੀ ਸ਼ਰਮਾ ਨੇ ਪਤੀ ਯੁਵਰਾਜ ਹੰਸ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਜੋੜੀ ਦਾ ਅੰਦਾਜ਼

ਮਾਨਸੀ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਸ ਦੇ ਨਾਲ ਹੀ ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਹੈ। ਹੁਣ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  May 23rd 2023 02:54 PM |  Updated: May 23rd 2023 02:54 PM

ਮਾਨਸੀ ਸ਼ਰਮਾ ਨੇ ਪਤੀ ਯੁਵਰਾਜ ਹੰਸ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਜੋੜੀ ਦਾ ਅੰਦਾਜ਼

ਮਾਨਸੀ ਸ਼ਰਮਾ (Mansi Sharma )ਅਤੇ ਯੁਵਰਾਜ ਹੰਸ (Yuvraj Hans) ਸੋਸ਼ਲ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ । ਮਾਨਸੀ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਸ ਦੇ ਨਾਲ ਹੀ ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਹੈ। ਹੁਣ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੇ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਗਾਇਕ ਨਿੰਜਾ ਨੇ ਲੇਹ ਲੱਦਾਖ ਸਥਿਤ ਗੁਰਦੁਆਰਾ ਪੱਥਰ ਸਾਹਿਬ ‘ਚ ਟੇਕਿਆ ਮੱਥਾ, ਅਦਾਕਾਰ ਗੈਵੀ ਚਾਹਲ ਵੀ ਆਏ ਨਜ਼ਰ

ਇਸ ਵੀਡੀਓ ਦੇ ਬੈਕਗਰਾਊਂਡ ‘ਚ ਵਾਇਸ ਓਵਰ ਵੀ ਚੱਲ ਰਿਹਾ ਹੈ, ਜਿਸ ‘ਚ  ਮਾਨਸੀ ਸ਼ਰਮਾ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ‘ਗਜ਼ਬ ਯੇ ਹੈ ਕਿ ਮੈਂ ਖੂਬਸੂਰਤ ਨਹੀਂ ਹੁੰ, ਕਮਾਲ ਯੇ ਹੈ ਕਿ ਏਕ ਸ਼ਖਸ ਮੁਝ ਪੇ ਜਾਨ ਦੇਤਾ ਹੈ’। ਇਸ ਵੀਡੀਓ ‘ਤੇ ਦਰਸ਼ਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।

ਜਲਦ ਦੂਜੇ ਬੱਚੇ ਨੂੰ ਜਨਮ ਦੇਵੇਗੀ ਅਦਾਕਾਰਾ 

ਮਾਨਸੀ ਸ਼ਰਮਾ ਜਲਦ ਹੀ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ ।ਇਸ ਤੋਂ ਪਹਿਲਾਂ ਲਾਕਡਾਊਨ ਦੇ ਦੌਰਾਨ ਅਦਾਕਾਰਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ । ਜਿਸ ਦਾ ਨਾਮ ਹਰੀਦਾਨ ਰੱਖਿਆ ਗਿਆ ਹੈ । ਯੁਵਰਾਜ ਹੰਸ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਛੋਟੇ ਸਪੁੱਤਰ ਹਨ । ਇਸ ਤੋਂ ਇਲਾਵਾ ਯੁਵਰਾਜ ਹੰਸ ਦਾ ਵੱਡਾ ਭਰਾ ਨਵਰਾਜ ਹੰਸ ਵੀ ਹੈ ।

ਜੋ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਸਰਗਰਮ ਹੈ। ਨਵਰਾਜ ਹੰਸ ਦਲੇਰ ਮਹਿੰਦੀ ਦੀ ਧੀ ਅਜੀਤ ਮਹਿੰਦੀ ਦੇ ਨਾਲ ਵਿਆਹੇ ਹੋਏ ਹਨ । 

 

- PTC PUNJABI


Popular Posts