ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਪਹੁੰਚੀ ਵ੍ਰਿੰਦਾਵਨ, ਕ੍ਰਿਸ਼ਨ ਭਗਤੀ 'ਚ ਰੰਗੀ ਨਜ਼ਰ ਆਈ ਅਦਾਕਾਰਾ
ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਹਾਲ ਹੀ ਵਿੱਚ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਲਈ ਵ੍ਰਿੰਦਾਵਨ ਗਈ ਸੀ। ਜਿੱਥੋਂ ਉਨ੍ਹਾਂ ਨੇ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਸਾਰਾ ਗੁਰਪਾਲ ਨੇ ਆਪਣੀ ਪੋਸਟ ਸਾਂਝੀਆਂ ਕੀਤੀਆਂ ਹਨ।
ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਪਹੁੰਚੀ ਵ੍ਰਿੰਦਾਵਨ, ਕ੍ਰਿਸ਼ਨ ਭਗਤੀ 'ਚ ਰੰਗੀ ਨਜ਼ਰ ਆਈ ਅਦਾਕਾਰਾ
Sara Gurpal at Banke Bihari Temple : ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਸਾਰਾ ਗੁਰਪਾਲ ਦੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ,ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਦੱਸ ਦਈਏ ਕਿ ਮਾਡਲਿੰਗ ਤੇ ਅਦਾਕਾਰੀ ਦੇ ਖੇਤਰ 'ਚ ਸਰਗਰਮ ਸਾਰਾ ਗੁਰਪਾਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਵ੍ਰਿੰਦਾਵਨ ਟੂਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਜੀ ਹਾਂ ਸਾਰਾ ਗੁਰਪਾਲ ਹਾਲ ਹੀ ਵਿੱਚ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਲਈ ਵ੍ਰਿੰਦਾਵਨ ਗਈ ਸੀ। ਜਿੱਥੋਂ ਉਨ੍ਹਾਂ ਨੇ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਸਾਰਾ ਗੁਰਪਾਲ ਨੇ ਆਪਣੀ ਪੋਸਟ ਸਾਂਝੀ ਕਰਦਿਆਂ ਲਿਖਿਆ, ' ਮਨਮੋਹਨ ਕਾਨਹਾ ਵਿਨਤੀ ਕਰੂੰ ਦਿਨ ਰੈਣ , ਤੇਰੀ ਰਾਹ ਤਾਕ ਰਹੇ ਮੇਰੇ ਨੈਣ ॥🤍👐🏼 #RadheRadhe'
ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਤੁਸੀਂ ਸਾਰਾ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆ ਰਹੀ ਹੈ। ਤੁਸੀਂ ਸਾਰਾ ਗੁਰਪਾਲ ਦਾ ਭਗਤੀ ਤੇ ਪਿਆਰ ਭਰਿਆ ਅੰਦਾਜ਼ ਵੇਖ ਸਕਦੇ ਹੋ। ਇਨ੍ਹਾਂ ਤਸਵੀਰਾਂ ਤੇ ਵੀਡੀਓ ਤੋਂ ਸਹਿਜ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵ੍ਰਿੰਦਾਵਨ ਪਹੁੰਚ ਕੇ ਅਦਾਕਾਰਾ ਵੀ ਹੋਰਨਾਂ ਭਗਤਾਂ ਵਾਂਗ ਕ੍ਰਿਸ਼ਨ ਭਗਤੀ 'ਚ ਰੰਗੀ ਹੋਈ ਨਜ਼ਰ ਆਈ।
ਹੋਰ ਪੜ੍ਹੋ: Yuvraj Hans birthday: ਯੁਵਰਾਜ ਹੰਸ ਦਾ ਜਨਮਦਿਨ ਅੱਜ, ਪਤਨੀ ਮਾਨਸੀ ਨੇ ਖੂਬਸੂਰਤ ਪਲਾਂ ਦੀ ਸਾਂਝੀ ਕੀਤੀ ਵੀਡੀਓ
ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਸਾਰਾ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਕਾਫੀ ਪਸੰਦ ਆ ਰਹੀਆਂ ਹਨ। ਫੈਨਜ਼ ਅਦਾਕਾਰਾ ਦੀ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, 'ਸਾਰਾ ਤੁਸੀਂ ਕ੍ਰਿਸ਼ਨ ਭਗਤੀ ਦੇ ਰੰਗ 'ਚ ਬਿਲਕੁਲ ਮੀਰਾ ਵਾਂਗ ਨਜ਼ਰ ਆ ਰਹੇ ਹੋ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
