Mankirat Aulakh: ਪੰਜਾਬੀ ਗਾਇਕ ਮਨਕੀਰਤ ਔਲਖ ਦੀ ਦੇਰ ਰਾਤ ਕੀਤੀ ਗਈ ਰੇਕੀ , ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਹਾਲ ਹੀ 'ਚ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਦੇ ਮੁਤਾਬਕ ਦੇਰ ਰਾਤ ਮੋਹਾਲੀ ਵਿਖੇ ਕੁਝ ਅਣਪਛਾਤੇ ਲੋਕਾਂ ਵੱਲੋਂ ਗਾਇਕ ਦੇ ਘਰ ਤੇ ਸੁਸਾਇਟੀ ਦੇ ਬਾਹਰ ਰੇਕੀ ਕੀਤੀ ਗਈ।
Mankirat Aulakh: ਪੰਜਾਬੀ ਗਾਇਕ ਮਨਕੀਰਤ ਔਲਖ ਦੀ ਦੇਰ ਰਾਤ ਕੀਤੀ ਗਈ ਰੇਕੀ , ਜਾਨਣ ਲਈ ਪੜ੍ਹੋ ਪੂਰੀ ਖ਼ਬਰ
Mankirat Aulakh chased by unknown people: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਦੇਰ ਰਾਤ ਮੁਹਾਲੀ ਵਿਖੇ ਰੇਕੀ ਕੀਤੀ ਗਈ। ਇਸ ਮਾਮਲੇ ਵਿੱਚ ਬਕਾਇਦਾ ਸੀਸੀਟੀਵੀ ਵੀ ਸਾਹਮਣੇ ਆਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਖਬਰਾਂ ਮੁਤਾਬਿਕ ਬਾਇਕ 'ਤੇ ਸਵਾਰ ਅਣਪਛਾਤੇ ਲੋਕਾਂ ਵੱਲੋਂ ਮੁਹਾਲੀ ਸਥਿਤ ਮਨਕੀਰਤ ਔਲਖ ਦੀ ਸੁਸਾਇਟੀ ਦੀ ਰੇਕੀ ਕੀਤੀ ਗਈ। ਪੁਲਿਸ ਮੁਤਾਬਿਕ ਇਹ ਰੇਕੀ ਬੁੱਧਵਾਰ ਰਾਤ ਨੂੰ ਹੋਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਆਲੇ ਦੁਆਲੇ ਦੇ ਸਾਰੇ ਸੀਸੀਟੀਵੀ ਫੁੱਟੇਜ਼ ਖੰਗਾਲੇ ਜਾ ਰਹੇ ਨੇ।
ਪੰਜਾਬੀ ਗਾਇਕ ਮਨਕਿਰਤ ਔਲਖ ਦੀ ਹੋਈ ਰੇਕੀ ? ਪੁਲਿਸ ਨੇ cctv ਖੰਗਾਲਣੀ ਕੀਤੀ ਸ਼ੁਰੂ, ਕੋਣ ਨੇ Bike 'ਤੇ ਪਿੱਛਾ ਕਰਨ ਵਾਲੇ ਮੁੰਡੇ? ਭੱਜੇ ਕਿਉਂ...?Mankirat Aulakh #mankirataulkah #homeland #CCTV #mankirat pic.twitter.com/RfnIpHKl6X
— Ravinder S Badhan (@RavinderSBadha1) April 13, 2023
ਘਟਨਾ ਬੁੱਧਵਾਰ ਰਾਤ ਦੇ ਕਰੀਬ ਪੌਣੇ ਇੱਕ ਵਜੇ ਦੀ ਦੱਸੀ ਜਾ ਰਹੀ ਹੈ ਜਦੋਂ 3 ਸ਼ੱਕੀ ਬਾਇਕ ਸਵਾਰ ਜਿੰਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਲਗਾਤਾਰ ਗੱਡੀਆਂ ਦਾ ਪਿੱਛਾ ਕਰ ਰਹੇ ਸੀ ਅਤੇ ਮਨਕੀਰਤ ਦੇ ਗੰਨਮੈਨ ਨੂੰ ਦੇਖ ਕੇ ਸਾਰੇ ਸ਼ੱਕੀ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਸ਼ੱਕੀ ਨੌਜਵਾਨ ਮਨਕੀਰਤ ਦੀ ਸੁਸਾਇਟੀ ਦੇ ਗੇਟ ਤੱਕ ਪਹੁੰਚ ਗਏ ਸਨ।
ਮਨਕੀਰਤ ਔਲਖ ਵੱਲੋਂ ਇਸ ਸਾਰੇ ਮਾਮਲੇ ਦੀ ਇਤਲਾਹ ਮੁਹਾਲੀ ਪੁਲਿਸ ਨੂੰ ਦਿੱਤੀ ਗਈ ਜਿਸਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਪੜ੍ਹੋ: ਜੱਸੀ ਗਿੱਲ ਨਾਲ ਨਜ਼ਰ ਆਵੇਗੀ ਤੇਜਸਵੀ ਪ੍ਰਕਾਸ਼, ਇਸ ਗੀਤ ਰਾਹੀਂ ਕਰੇਗੀ ਪਾਲੀਵੁੱਡ 'ਚ ਡੈਬਿਊ
ਜ਼ਿਕਰੇਖਾਸ ਹੈ ਕਿ ਸਿੱਧੂ ਮੁਸੇਵਾਲਾ ਦੀ ਮੌਤ ਤੋਂ ਬਾਅਦ ਮਨਕੀਰਤ ਔਲਖ ਲਗਾਤਾਰ ਵਿਵਾਦਾਂ ਵਿੱਚ ਚੱਲ ਰਹੇ ਨੇ। NIA ਵੱਲੋਂ ਵੀ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ ਗਈ ਸੀ ਇਸਤੋਂ ਇਲਾਵਾ ਮਾਰਚ 2023 ਵਿੱਚ ਮਨਕੀਰਤ ਨੂੰ ਮੁਹਾਲੀ ਹਵਾਈ ਅੱਡੇ ਤੋਂ ਫਲਾਇਟ ਲੈਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
