Viral Video: Rajinikanth ਨੇ ਛੂਹੇ CM Yogi Adityanath ਦੇ ਪੈਰ, ਵੀਡੀਓ ਦੇਖ ਭੜਕੇ ਫੈਨਜ਼
ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਰਜਨੀਕਾਂਤ ਬੀਤੇ ਦਿਨੀਂ ਯੂ.ਪੀ ਦੌਰੇ 'ਤੇ ਸਨ। ਜਿੱਥੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੁਪਰਸਟਾਰ ਰਜਨੀਕਾਂਤ ਸੀਐਮ ਯੋਗੀ ਆਦਿਤਿਆਨਾਥ ਦੇ ਪੈਰ ਛੂਹਦੇ ਹੋਏ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਹਾਲਾਂਕਿ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਅਦਾਕਾਰ ਦੇ ਫੈਨਜ਼ ਉਨ੍ਹਾਂ ਦੀ ਇਸ ਹਰਕਤ ਤੋਂ ਬੇਹੱਦ ਨਾਰਾਜ਼ ਹਨ।
Viral Video: Rajinikanth ਨੇ ਛੂਹੇ CM Yogi Adityanath ਦੇ ਪੈਰ, ਵੀਡੀਓ ਦੇਖ ਭੜਕੇ ਫੈਨਜ਼
Rajinikanth Touch Yogi Adityanath Feet: ਸਾਊਥ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਰਜਨੀਕਾਂਤ (Rajinikanth )ਬੀਤੇ ਦਿਨੀਂ ਯੂ.ਪੀ ਦੌਰੇ 'ਤੇ ਸਨ। ਜਿੱਥੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਲਖਨਊ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲੇ। ਇਸ ਦੌਰਾਨ ਰਜਨੀਕਾਂਤ ਨੇ ਯੋਗੀ ਆਦਿਤਿਆਨਾਥ ਦੇ ਪੈਰ ਛੂਹੇ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
_da3f00c9660c034ae0e9e7cc4a381de7_1280X720.webp)
ਰਜਨੀਕਾਂਤ ਨੇ ਸੀਐਮ ਯੋਗੀ ਦੇ ਪੈਰ ਛੂਹੇ
ਦੱਸ ਦਈਏ ਕਿ ਰਜਨੀਕਾਂਤ ਚਾਰਧਾਮ ਯਾਤਰਾ 'ਤੇ ਸਨ। ਰਜਨੀਕਾਂਤ ਬਦਰੀਨਾਥ ਦੇ ਦਰਸ਼ਨ ਕਰਕੇ ਲਖਨਊ ਪਹੁੰਚੇ ਸਨ। ਉੱਥੇ ਸਭ ਤੋਂ ਪਹਿਲਾਂ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਜਨੀਕਾਂਤ ਦੀ ਫਿਲਮ 'ਜੇਲਰ' ਦੀ ਸਪੈਸ਼ਲ ਸਕ੍ਰੀਨਿੰਗ ਵੀ ਰੱਖੀ ਗਈ। ਇਸ ਤੋਂ ਬਾਅਦ ਰਜਨੀਕਾਂਤ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ।
ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਰਜਨੀਕਾਂਤ ਸਿੱਧੇ ਕਾਰ ਤੋਂ ਹੇਠਾਂ ਉਤਰ ਕੇ ਮੁੱਖ ਮੰਤਰੀ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ। ਸੀਐਮ ਯੋਗੀ ਨੇ ਰਜਨੀਕਾਂਤ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਦੌਰਾਨ ਸੀਐਮ ਯੋਗੀ ਨੇ ਰਜਨੀਕਾਂਤ ਨੂੰ ਇੱਕ ਕਿਤਾਬ ਅਤੇ ਸ਼ੋਅਪੀਸ ਗਿਫਟ ਕੀਤਾ। ਥੋੜ੍ਹੀ ਦੇਰ ਗੱਲਬਾਤ ਤੋਂ ਬਾਅਦ ਅਦਾਕਾਰ ਹੋਟਲ ਲਈ ਰਵਾਨਾ ਹੋ ਗਏ।
ਰਜਨੀਕਾਂਤ ਨੇ ਐਤਵਾਰ ਯਾਨੀ 20 ਅਗਸਤ ਨੂੰ ਲਖਨਊ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਵੀ ਮੁਲਾਕਾਤ ਕੀਤੀ। ਰਜਨੀਕਾਂਤ ਨੇ ਕਿਹਾ ਕਿ ਉਹ ਨੌਂ ਸਾਲ ਪਹਿਲਾਂ ਮੁੰਬਈ ਵਿੱਚ ਇੱਕ ਸਮਾਗਮ ਵਿੱਚ ਅਖਿਲੇਸ਼ ਯਾਦਵ ਨੂੰ ਮਿਲੇ ਸਨ। ਉਸ ਦਿਨ ਤੋਂ ਅਸੀਂ ਦੋਸਤ ਹਾਂ, ਅਸੀਂ ਫੋਨ 'ਤੇ ਵੀ ਗੱਲ ਕਰਦੇ ਹਾਂ।
#WATCH | Actor Rajinikanth meets Uttar Pradesh CM Yogi Adityanath at his residence in Lucknow pic.twitter.com/KOWEyBxHVO
— ANI (@ANI) August 19, 2023
ਹਾਲ ਹੀ 'ਚ ਰਜਨੀਕਾਂਤ ਦੀ ਫਿਲਮ 'ਜੇਲਰ' ਬਾਕਸ ਆਫਿਸ 'ਤੇ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੇ ਹੁਣ ਤਕ 235.85 ਕਰੋੜ ਦੀ ਕਮਾਈ ਕੀਤੀ ਹੈ। ਦੂਜੇ ਪਾਸੇ ਜੇਕਰ ਦੁਨੀਆ ਭਰ ਦੀ ਗੱਲ ਕਰੀਏ ਤਾਂ ਇਸ ਨੇ 426.7 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਹਿੰਦੀ ਦੇ ਨਾਲ-ਨਾਲ ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ ਵੀ ਰਿਲੀਜ਼ ਹੋਈ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
