ਫਿਲਮ ਡੰਕੀ ਰਿਲੀਜ਼ ਹੋਣ ਤੋਂ ਪਹਿਲਾਂ ਸਾਂਈ ਬਾਬਾ ਦੇ ਦਰਸ਼ਨ ਕਰਨ ਸ਼ਿਰਡੀ ਪਹੁੰਚੇ ਸ਼ਾਹਰੁਖ ਖ਼ਾਨ, ਧੀ ਸੁਹਾਨਾ ਵੀ ਪਿਤਾ ਨਾਲ ਆਈ ਨਜ਼ਰ
ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ (Shah Rukh Khan)ਇਨ੍ਹੀਂ ਦਿਨੀਂ ਆਪਣੀ ਨਵੀਂ ਆਉਣ ਵਾਲੀ ਫਿਲਮ ਡੰਕੀ ਨੂੰ ਲੈ ਕੇ ਸੁਰਖੀਆਂ 'ਚ ਹਨ। ਬੀਤੇ ਦਿਨੀਂ ਅਦਾਕਾਰ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਨ ਪਹੁੰਚੇ ਸਨ ਤੇ ਵੈਸ਼ਨੋ ਦੇਵੀ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਆਪਣੀ ਧੀ ਸੁਹਾਨਾ ਦੇ ਨਾਲ ਅੱਜ ਸ਼ਿਰਡੀ ਦੇ ਮਸ਼ਹੂਰ ਸ਼੍ਰੀ ਸਾਂਈ ਬਾਬਾ ਸਮਾਧੀ ਮੰਦਰ ਵਿਖੇ ਮੱਥਾ ਟੇਕਣ ਪਹੁੰਚੇ। ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਫਿਲਮ ਡੰਕੀ ਰਿਲੀਜ਼ ਹੋਣ ਤੋਂ ਪਹਿਲਾਂ ਸਾਂਈ ਬਾਬਾ ਦੇ ਦਰਸ਼ਨ ਕਰਨ ਸ਼ਿਰਡੀ ਪਹੁੰਚੇ ਸ਼ਾਹਰੁਖ ਖ਼ਾਨ, ਧੀ ਸੁਹਾਨਾ ਵੀ ਪਿਤਾ ਨਾਲ ਆਈ ਨਜ਼ਰ
Shah Rukh Khan Visits Shirdi Sai Baba Temple: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ (Shah Rukh Khan)ਇਨ੍ਹੀਂ ਦਿਨੀਂ ਆਪਣੀ ਨਵੀਂ ਆਉਣ ਵਾਲੀ ਫਿਲਮ ਡੰਕੀ ਨੂੰ ਲੈ ਕੇ ਸੁਰਖੀਆਂ 'ਚ ਹਨ। ਬੀਤੇ ਦਿਨੀਂ ਅਦਾਕਾਰ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਨ ਪਹੁੰਚੇ ਸਨ ਤੇ ਵੈਸ਼ਨੋ ਦੇਵੀ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਆਪਣੀ ਧੀ ਸੁਹਾਨਾ ਦੇ ਨਾਲ ਅੱਜ ਸ਼ਿਰਡੀ ਦੇ ਮਸ਼ਹੂਰ ਸ਼੍ਰੀ ਸਾਂਈ ਬਾਬਾ ਸਮਾਧੀ ਮੰਦਰ ਵਿਖੇ ਮੱਥਾ ਟੇਕਣ ਪਹੁੰਚੇ। ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਅਦਾਕਾਰ ਅੱਜ ਤੜਕੇ ਬੇਟੀ ਸੁਹਾਨਾ ਖਾਨ ਨਾਲ ਸ਼ਿਰਡੀ ਦੇ ਸ਼੍ਰੀ ਸਾਂਈ ਬਾਬਾ ਸਮਾਧੀ ਮੰਦਿਰ ਪਹੁੰਚੇ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਮੰਦਰ ਤੋਂ ਕਿੰਗ ਖਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ।
Shah Rukh Khan along with his daughter Suhana seeks blessings from Sai Baba Temple, Shirdi. pic.twitter.com/7sXUjrHM47
— SRK Gujarat FC Ⓜ️ (@SRKGujaratCFC) December 14, 2023
ਸ਼ਾਹਰੁਖ ਖਾਨ ਆਪਣੀ ਧੀ ਸੁਹਾਨਾ ਨਾਲ ਬਾਬਾ ਸਾਂਈ ਨਾਥ ਦੇ ਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਅਦਾਕਾਰਾ ਦੀ ਮੈਨੇਜਰ ਪੂਜਾ ਡਡਲਾਨੀ ਵੀ ਮੌਜੂਦ ਸੀ। ਮੰਦਰ ਜਾਂਦੇ ਸਮੇਂ ਅਦਾਕਾਰ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਗਿਆ।
'ਪਠਾਨ' ਅਤੇ 'ਜਵਾਨ' ਵਰਗੀਆਂ ਹਿੱਟ ਫਿਲਮਾਂ ਤੋਂ ਬਾਅਦ, 'ਡੰਕੀ' ਸ਼ਾਹਰੁਖ ਖਾਨ ਦੀ ਸਾਲ 2023 ਦੀ ਤੀਜੀ ਅਤੇ ਆਖਰੀ ਫਿਲਮ ਹੈ। ਰਾਜਕੁਮਾਰ ਹਿਰਾਨੀ ਵੱਲੋਂ ਨਿਰਦੇਸ਼ਿਤ ਇਹ ਫਿਲਮ ਇੱਕ ਕਾਮੇਡੀ ਡਰਾਮਾ 'ਤੇ ਅਧਾਰਿਤ ਹੈ। ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

ਹੋਰ ਪੜ੍ਹੋ: ਕੀ ਟੁੱਟ ਗਈ ਹੈ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਦੀ ਦੋਸਤੀ ? ਆਖਿਰ ਦੋਹਾਂ ਸਹੇਲੀਆਂ 'ਚ ਕਿਉਂ ਆਈ ਦਰਾਰ ,ਜਾਣੋ ਵਜ੍ਹਾ
ਉੱਥੇ ਹੀ ਦੂਜੇ ਪਾਸੇ ਜੇਕਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਗੱਲ ਕੀਤੀ ਜਾਵੇ ਤਾਂ ਸੁਹਾਨਾ ਨੇ ਹਾਲ ਹੀ 'ਚ ਨੈਟਫਲਿਕਸ 'ਤੇ ਰਿਲੀਜ਼ ਹੋਈ ਫਿਲਮ 'ਦਿ ਆਰਚੀਜ਼' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਸ਼ਾਹਰੁਖ ਖਾਨ ਆਪਣੇ ਪੂਰੇ ਪਰਿਵਾਰ ਨਾਲ ਪਹੁੰਚੇ ਸਨ। ਜਿੱਥੇ ਉਨ੍ਹਾਂ ਦੀ ਪਤਨੀ ਗੌਰੀ, ਤਿੰਨੋਂ ਬੱਚੇ ਅਤੇ ਸੱਸ ਵੀ ਨਜ਼ਰ ਆਏ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
