ਕੀ ਟੁੱਟ ਗਈ ਹੈ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਦੀ ਦੋਸਤੀ ? ਆਖਿਰ ਦੋਹਾਂ ਸਹੇਲੀਆਂ 'ਚ ਕਿਉਂ ਆਈ ਦਰਾਰ ,ਜਾਣੋ ਵਜ੍ਹਾ

ਪੰਜਾਬ ਦੀ ਮਸ਼ਹੂਰ ਅਦਾਕਾਰਾ ਨਿਮਰਤ ਖਹਿਰਾ ਇੰਨ੍ਹੀਂ ਆਪਣੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿਹਾ ਦੋਹਾਂ ਦੀ ਦੋਸਤੀ 'ਚ ਦਰਾਰ ਆ ਗਈ ਹੈ ਜਿਸ ਦੇ ਚੱਲਦੇ ਦੋਹਾਂ ਦੀ ਦੋਸਤੀ ਟੁੱਟ ਗਈ ਹੈ, ਆਓ ਜਾਣਦੇ ਹਾਂ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ।

Written by  Pushp Raj   |  December 15th 2023 12:54 PM  |  Updated: December 15th 2023 12:55 PM

ਕੀ ਟੁੱਟ ਗਈ ਹੈ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਦੀ ਦੋਸਤੀ ? ਆਖਿਰ ਦੋਹਾਂ ਸਹੇਲੀਆਂ 'ਚ ਕਿਉਂ ਆਈ ਦਰਾਰ ,ਜਾਣੋ ਵਜ੍ਹਾ

Nimrat Khaira and Sargun Mehta's friendship Broken: ਪੰਜਾਬ ਦੀ ਮਸ਼ਹੂਰ ਅਦਾਕਾਰਾ ਨਿਮਰਤ ਖਹਿਰਾ  (Nimrat Khaira)  ਇੰਨ੍ਹੀਂ ਆਪਣੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ  (Sargun Mehta)ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿਹਾ ਦੋਹਾਂ ਦੀ ਦੋਸਤੀ 'ਚ ਦਰਾਰ ਆ ਗਈ ਹੈ ਜਿਸ ਦੇ ਚੱਲਦੇ ਦੋਹਾਂ ਦੀ ਦੋਸਤੀ ਟੁੱਟ ਗਈ ਹੈ, ਆਓ ਜਾਣਦੇ ਹਾਂ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ। 

ਜੇਕਰ ਇਨ੍ਹਾਂ ਦੋਹਾਂ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਹੀ ਪੰਜਾਬੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਸੈਲਬਸ ਹਨ। ਜਿੱਥੇ ਇੱਕ ਪਾਸੇ ਨਿਮਰਤ ਖਹਿਰਾ ਇੱਕ ਚੰਗੀ ਗਾਇਕਾ ਹੈ, ਉੱਥੇ ਹੀ ਦੂਜੇ ਪਾਸੇ ਸਰਗੁਨ ਮਹਿਤਾ ਬੇਹੱਦ ਚੰਗੀ ਅਦਾਕਾਰਾ ਹੈ। ਦੋਵੇਂ ਹੀ ਆਪੋ -ਆਪਣੇ ਖੇਤਰ ਵਿੱਚ ਉਸਤਾਦ ਹਨ।

ਇੱਕ ਸਮਾਂ ਸੀ, ਜਦੋਂ ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਦੀ ਦੋਸਤੀ ਖੂਬ ਸੁਰਖੀਆਂ 'ਚ ਰਹਿੰਦੀ ਸੀ। ਦੋਹਾਂ ਨੂੰ ਅਕਸਰ ਹੀ ਇੱਕ ਦੂਜੇ ਨਾਲ ਹੱਸਦੇ ਖੇਡਦੇ ਤੇ ਸਮਾਂ ਬਤੀਤ ਕਰਦੇ ਹੋਏ ਵੇਖਿਆ ਜਾਂਦਾ ਸੀ।ਇੱਥੋਂ ਤੱਕ ਕਿ ਦੋਵੇਂ ਇੱਕ ਦੂਜੇ ਦੀਆਂ ਪੋਸਟਾਂ 'ਤੇ ਕਮੈਂਟ ਵੀ ਕਰਦੀਆਂ ਸੀ।

 ਹੁਣ ਦੋਵਾਂ ਨੂੰ ਲੈਕੇ ਚੰਗੀਆਂ ਖਬਰਾਂ ਨਹੀਂ ਆ ਰਹੀ ਹੈ। ਇਹ ਗੱਲ ਸਾਹਮਣੇ ਆਈ ਹੈ ਕਿ  ਦੋਹਾਂ ਸਹੇਲੀਆਂ ਦੀ ਦੋਸਤੀ ਵਿੱਚ ਦਰਾਰ ਆ ਗਈ ਹੈ । ਸਰਗੁਨ ਮਹਿਤਾ ਤੇ ਨਿਮਰਤ ਖਹਿਰਾ ਵਿਚਾਲੇ ਕੁਝ ਵੀ ਠੀਕ ਨਹੀਂ ਹੈ।

ਦੱਸਣਯੋਗ ਹੈ ਕਿ ਨਿਮਰਤ ਤੇ ਸਰਗੁਨ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੀਆਂ ਸੀ, ਪਰ ਹੁਣ ਦੋਵਾਂ ਨੇ ਹੀ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਨਿਮਰਤ ਖਹਿਰਾ ਦਾ ਇੰਸਟਾਗ੍ਰਾਮ ਅਕਾਊਂਟ ਦੇਖਣ 'ਤੇ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਜਿੰਨੇ ਲੋਕਾਂ ਨੂੰ ਫਾਲੋ ਕਰਦੀ ਸੀ, ਹੁਣ ਉਸ ਨੇ ਸਭ ਨੂੰ ਅਨਫਾਲੋ ਕਰ ਦਿੱਤਾ ਹੈ। ਉਹ ਕਿਸੇ ਨੂੰ ਵੀ ਫਾਲੋ ਨਹੀਂ ਕਰ ਰਹੀ ਹੈ।

ਹੋਰ ਪੜ੍ਹੋ: Year Ender 2023: ਸਾਲ 2023 'ਚ ਇਨ੍ਹਾਂ ਪਾਲੀਵੁੱਡ ਫਿਲਮਾਂ ਨੇ ਬਾਕਸ ਆਫਿਸ 'ਤੇ ਮਚਾਇਆ ਧਮਾਲ, ਕੀਤੀ ਵਰਲਡ ਵਾਈਡ ਕਮਾਈ

ਦੂਜੇ ਪਾਸੇ ਸਰਗੁਣ ਮਹਿਤਾ ਨੇ ਨਿਮਰਤ ਖਹਿਰਾ ਨੂੰ ਅਨਫਾਲੋ ਕੀਤਾ ਹੈ। ਜਦੋਂ ਅਸੀਂ ਸਰਗੁਣ ਦੀ ਫਾਲੋਇੰਗ ਲਿਸਟ 'ਚ ਦੇਖਿਆ ਤਾਂ ਉਸ ਦੀ ਲਿਸਟ 'ਚ ਕਿਤੇ ਵੀ ਨਿਮਰਤ ਦਾ ਅਕਾਊਂਟ ਨਹੀਂ ਸੀ। ਦੱਸ ਦਈਏ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ। ਦੋਵੇਂ ਇੱਕ ਦੂਜੇ ਨਾਲ ਫੋਨ 'ਤੇ ਵੀ ਕਈ ਕਈ ਘੰਟੇ ਗੱਲਾਂ ਕਰਦੀਆਂ ਸੀ। ਹੁਣ ਅਜਿਹਾ ਕੀ ਹੋਇਆ ਕਿ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕੀਤਾ। ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ ਵਿੱਚ ਜਾਂ ਫਿਰ ਦੋਹਾਂ ਕਲਾਕਾਰਾਂ ਵੱਲੋਂ ਕੋਈ ਬਿਆਨ ਆਉਣ ਮਗਰੋਂ ਹੀ ਪਤਾ ਲਗ ਸਕੇਗਾ। ਹਲਾਂਕਿ ਦੋਹਾਂ ਕਲਾਕਾਰਾਂ ਵੱਲੋਂ ਅਜੇ ਇਸ ਮਾਮਲੇ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network