ਪ੍ਰਮੋਸ਼ਨ ਦੌਰਾਨ ਅਜਿਹੀ ਡਰੈੱਸ ਪਾ ਕੇ ਪਹੁੰਚੀ ਸ਼ਹਿਨਾਜ਼ ਗਿੱਲ, ਭਰਾ ਅਤੇ ਬਾਡੀਗਾਰਡ ਸਾਂਭਦੇ ਆਏ ਨਜ਼ਰ

ਸ਼ਹਿਨਾਜ਼ ਗਿੱਲ ਨੂੰ ਇਸ ਦੌਰਾਨ ਭਰਾ ਸ਼ਹਿਬਾਜ਼ ਗਿੱਲ ਅਤੇ ਬਾਡੀਗਾਰਡ ਸਾਂਭਦੇ ਹੋਏ ਨਜ਼ਰ ਆਏ । ਉਹ ਆਪਣੇ ਭਰਾ ਦਾ ਸਹਾਰਾ ਲੈ ਕੇ ਤੁਰਦੀ ਹੋਈ ਨਜ਼ਰ ਆਈ ।

Reported by: PTC Punjabi Desk | Edited by: Shaminder  |  April 19th 2023 03:51 PM |  Updated: April 19th 2023 03:51 PM

ਪ੍ਰਮੋਸ਼ਨ ਦੌਰਾਨ ਅਜਿਹੀ ਡਰੈੱਸ ਪਾ ਕੇ ਪਹੁੰਚੀ ਸ਼ਹਿਨਾਜ਼ ਗਿੱਲ, ਭਰਾ ਅਤੇ ਬਾਡੀਗਾਰਡ ਸਾਂਭਦੇ ਆਏ ਨਜ਼ਰ

ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ ।ਉਹ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਮਹਿਬੂਬ ਸਟੂਡੀਓ ਵੀ ਪਹੁੰਚੀ । ਪਰ ਇਸ ਦੌਰਾਨ ਉਹ ਅਜਿਹੀ ਡਰੈੱਸ ਪਾ ਕੇ ਆ ਗਈ । ਜਿਸ ਨੂੰ ਪਾ ਕੇ ਉਹ ਖੁਦ ਨੂੰ ਅਨਕੰਫਰਟੇਬਲ ਮਹਿਸੂਸ ਕਰ ਰਹੀ ਸੀ । ਉਹ ਵਾਰ ਵਾਰ ਆਪਣੀ ਡਰੈੱਸ ਨੂੰ ਠੀਕ ਕਰਦੀ ਵਿਖਾਈ ਦਿੱਤੀ ।

ਹੋਰ ਪੜ੍ਹੋ : ਪੰਜਾਬੀ ਸਿਰਫ਼ ਕਾਮੇਡੀਅਨ ਹੀ ਨਹੀਂ, ਆਪਣੇ ਕੰਮ ਨਾਲ ਕਰ ਸਕਦੇ ਨੇ ਪ੍ਰਭਾਵਿਤ, ਜੱਸੀ ਗਿੱਲ ਨੇ ਦਿਲਜੀਤ ਦੋਸਾਂਝ ਦੀ ਸਰਦਾਰਾਂ ਪ੍ਰਤੀ ਸੋਚ ਬਦਲਣ ਦੀ ਕੀਤੀ ਤਾਰੀਫ

ਭਰਾ ਸ਼ਹਿਬਾਜ਼ ਗਿੱਲ ਅਤੇ ਬਾਡੀਗਾਰਡ ਸਾਂਭਦੇ ਆਏ ਨਜ਼ਰ

ਸ਼ਹਿਨਾਜ਼ ਗਿੱਲ ਨੂੰ ਇਸ ਦੌਰਾਨ ਭਰਾ ਸ਼ਹਿਬਾਜ਼ ਗਿੱਲ ਅਤੇ ਬਾਡੀਗਾਰਡ ਸਾਂਭਦੇ ਹੋਏ ਨਜ਼ਰ ਆਏ । ਉਹ ਆਪਣੇ ਭਰਾ ਦਾ ਸਹਾਰਾ ਲੈ ਕੇ ਤੁਰਦੀ ਹੋਈ ਨਜ਼ਰ ਆਈ ।ਸ਼ਹਿਨਾਜ਼ ਗਿੱਲ ਇਸ ਮੌਕੇ ਮੀਡੀਆ ਕਰਮੀਆਂ ਨੂੰ ਪੋਜ਼ ਵੀ ਦਿੰਦੀ ਹੋਈ ਨਜ਼ਰ ਆਈ ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਦੇ ਹੋਰ ਵੀ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ । 

ਸ਼ਹਿਨਾਜ਼ ਨੇ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ ਸ਼ੁਰੂਆਤ

ਸ਼ਹਿਨਾਜ਼ ਗਿੱਲ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ ਹੁਣ ਤੱਕ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ । ਪਰ ਉਹ ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਹ ਜੋੜੀ ਸਿੱਡਨਾਜ਼ ਦੇ ਨਾਮ ਨਾਲ ਮਸ਼ਹੂਰ ਹੋਈ ਸੀ ।  ਹੁਣ ਉਹ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ । 

- PTC PUNJABI


Popular Posts