ਭਾਰਤੀ ਸਿੰਘ ਦੇ ਬੇਟੇ ਨੂੰ ਜਨਮ ਦਿਨ ‘ਤੇ ਸ਼ਹਿਨਾਜ਼ ਗਿੱਲ ਨੇ ਇਸ ਅੰਦਾਜ਼ ‘ਚ ਦਿੱਤੀ ਵਧਾਈ, ਫੋਟੋਗ੍ਰਾਫਰਸ ਨੂੰ ਵੇਖ ਕੇ ਗੋਲਾ ਨੇ ਵੀ ਦਿੱਤਾ ਰਿਐਕਸ਼ਨ

ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਵੀ ਗੋਲਾ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਗੋਲਾ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਗੋਲਾ ਸ਼ਹਿਨਾਜ਼ ਦੇ ਮੂੰਹ ‘ਚ ਚੱਮਚ ਦੇ ਨਾਲ ਕੁਝ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

Written by  Shaminder   |  April 04th 2023 11:42 AM  |  Updated: April 04th 2023 11:42 AM

ਭਾਰਤੀ ਸਿੰਘ ਦੇ ਬੇਟੇ ਨੂੰ ਜਨਮ ਦਿਨ ‘ਤੇ ਸ਼ਹਿਨਾਜ਼ ਗਿੱਲ ਨੇ ਇਸ ਅੰਦਾਜ਼ ‘ਚ ਦਿੱਤੀ ਵਧਾਈ, ਫੋਟੋਗ੍ਰਾਫਰਸ ਨੂੰ ਵੇਖ ਕੇ ਗੋਲਾ ਨੇ ਵੀ ਦਿੱਤਾ ਰਿਐਕਸ਼ਨ

ਭਾਰਤੀ ਸਿੰਘ (Bharti singh) ਦੇ ਪੁੱਤਰ ਗੋਲਾ (Son) ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਗੋਲਾ ਆਪਣੀ ਮੰਮੀ ਭਾਰਤੀ ਅਤੇ ਪਿਤਾ ਹਰਸ਼ ਦੇ ਨਾਲ ਨਜ਼ਰ ਆਇਆ । ਜਦੋਂ ਭਾਰਤੀ ਅਤੇ ਹਰਸ਼ ਗੋਲਾ ਨੂੰ ਲੈ ਕੇ ਕਾਰ ਚੋਂ ਨਿਕਲੇ ਤਾਂ ਗੋਲਾ ਨੂੰ ਵੇਖਣ ਦੇ ਲਈ ਫੋਟੋਗ੍ਰਾਫਰਸ ਇੱਕਠੇ ਹੋ ਗਏ । ਜਿਸ ਤੋਂ ਬਾਅਦ ਸਭ ਨੇ ਗੋਲਾ ਨੂੰ ਵਿਸ਼ ਕੀਤਾ ਤਾਂ ਗੋਲਾ ਨੇ ਵੀ ਹੱਥ ਹਿਲਾ ਕੇ ਸਭ ਦਾ ਸ਼ੁਕਰੀਆ ਅਦਾ ਕੀਤਾ । ਗੋਲਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਰਾਜ ਗਾਇਕ ਹੰਸ ਰਾਜ ਹੰਸ ਤੇ ਸਲਮਾ ਦਾ ਨਵਾਂ ਗੀਤ ‘ਪੁੱਤ ਪ੍ਰਦੇਸੀ’ ਰਿਲੀਜ਼, ਬਿਹਤਰ ਜ਼ਿੰਦਗੀ ਦੇ ਸੁਫ਼ਨੇ ਲੈ ਕੇ ਪ੍ਰਦੇਸੀ ਹੋਏ ਪੁੱਤ ਦੇ ਦਰਦ ਨੂੰ ਬਿਆਨ ਕਰਦਾ ਹੈ ਗੀਤ

ਸ਼ਹਿਨਾਜ਼ ਗਿੱਲ ਨੇ ਵੀ ਗੋਲਾ ਨੂੰ ਆਪਣੇ ਅੰਦਾਜ਼ ‘ਚ ਦਿੱਤੀ ਵਧਾਈ 

ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਵੀ ਗੋਲਾ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਗੋਲਾ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਗੋਲਾ ਸ਼ਹਿਨਾਜ਼ ਦੇ ਮੂੰਹ ‘ਚ ਚੱਮਚ ਦੇ ਨਾਲ ਕੁਝ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

ਸੋਸ਼ਲ ਮੀਡੀਆ ‘ਤੇ ਗੋਲਾ ਅਤੇ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਮਾਸੀ ਭਾਣਜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ । 

ਸ਼ਹਿਨਾਜ਼ ਗਿੱਲ ਦਾ ਵੀਡੀਓ ਹੋਇਆ ਵਾਇਰਲ 

ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਹੋਰ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਲੰਗੜਾ ਕੇ ਤੁਰਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡੀਓ ਕਿਸੇ ਈਵੈਂਟ ਦਾ ਹੈ, ਜਿਸ ‘ਚ ਸ਼ਿਰਕਤ ਕਰਨ ਤੋਂ ਬਾਅਦ ਅਦਾਕਾਰਾ ਆਪਣੀ ਕਾਰ ‘ਚ ਸਵਾਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network