ਜਿੰਮ 'ਚ ਕਈ ਘੰਟੇ ਬੰਦ ਰਹੀ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ, ਲੱਭਦਾ ਰਿਹਾ ਪੂਰਾ ਪਰਿਵਾਰ, ਜਿੰਮ ‘ਚ ਰੋਂਦੀ ਹੋਈ ਮਿਲੀ ਪਤਨੀ ਪਾਇਲ
ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਘਰ ਦੀ ਛੱਤ ‘ਤੇ ਨਵਾਂ ਜਿੰਮ ਸ਼ੁਰੂ ਕੀਤਾ ਸੀ । ਪਰ ਇਸੇ ਦੌਰਾਨ ਜਿੰਮ ‘ਚ ਪੂਜਾ ਵੀ ਕੀਤੀ ਗਈ ਸੀ, ਪੂਜਾ ਤੋਂ ਬਾਅਦ ਸਾਰੇ ਥੱਲੇ ਆ ਗਏ ਪਰ ਪਾਇਲ ਉੱਥੇ ਹੀ ਰਹੀ ਅਤੇ ਘਰ ਦੇ ਸਾਰੀਆਂ ਥਾਵਾਂ ‘ਤੇ ਉਸ ਨੂੰ ਲੱਭਣ ਲੱਗੇ, ਪਰ ਉਹ ਕਿਤੇ ਵੀ ਨਾਂ ਮਿਲੀ ।
ਜਿੰਮ 'ਚ ਕਈ ਘੰਟੇ ਬੰਦ ਰਹੀ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ, ਲੱਭਦਾ ਰਿਹਾ ਪੂਰਾ ਪਰਿਵਾਰ, ਜਿੰਮ ‘ਚ ਰੋਂਦੀ ਹੋਈ ਮਿਲੀ ਪਤਨੀ ਪਾਇਲ
ਮਸ਼ਹੂਰ ਯੂ-ਟਿਊਬਰ ਅਰਮਾਨ ਮਲਿਕ (Armaan Malik) ਆਪਣੀਆਂ ਪਤਨੀਆਂ ਨੂੰ ਲੈ ਕੇ ਚਰਚਾ ‘ਚ ਹੈ ।ਉਸ ਦੇ ਇੱਕ ਪਤਨੀ ਦੇ ਘਰ ਬੇਟਾ ਪੈਦਾ ਹੋਇਆ ਹੈ । ਜਿਸ ਨੂੰ ਲੈ ਕੇ ਪਰਿਵਾਰ ਪੱਬਾਂ ਭਾਰ ਹੈ । ਪਰ ਇਸੇ ਦੌਰਾਨ ਅਰਮਾਨ ਮਲਿਕ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ । ਆਓ ਜਾਣਦੇ ਹਾਂ ਅਰਮਾਨ ਮਲਿਕ ਨੂੰ ਕਿਉਂ ਕੀਤਾ ਜਾ ਰਿਹਾ ਹੈ ਟ੍ਰੋਲ ।

ਹੋਰ ਪੜ੍ਹੋ : ਇਸ ਤਸਵੀਰ ‘ਚ ਛਿਪੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !
ਬੇਟੇ ਦਾ ਨਾਮ ਜੈਦ ਰੱਖਣ ‘ਤੇ ਕੀਤਾ ਗਿਆ ਟ੍ਰੋਲ
ਅਰਮਾਨ ਮਲਿਕ ਨੇ ਆਪਣੇ ਬੇਟੇ ਦਾ ਨਾਮ ਜੈਦ ਰੱਖਿਆ ਹੈ । ਅਰਮਾਨ ਨੇ ਆਪਣੀ ਪਤਨੀ ਕ੍ਰਿਤਿਕਾ ਤੋਂ ਪੈਦਾ ਹੋਏ ਬੇਟੇ ਦਾ ਨਾਮ ਜੈਦ ਰੱਖਿਆ ਅਤੇ ਜਿਉਂ ਹੀ ਉਸ ਨੇ ਸੋਸ਼ਲ ਮੀਡੀਆ ‘ਤੇ ਬੇਟੇ ਦਾ ਨਾਮ ਰਿਵੀਲ ਕੀਤਾ ਤਾਂ ਉਸ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।

ਜਿਸ ‘ਤੇ ਅਰਮਾਨ ਮਲਿਕ ਨੇ ਵੀ ਆਪਣੇ ਕਰਾਰੇ ਜਵਾਬ ਦੇ ਨਾਲ ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ । ਅਰਮਾਨ ਮਲਿਕ ਨੇ ਕਿਹਾ ਕਿ ਉਹ ਸਭ ਧਰਮਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੇ ਦਿਲ ‘ਚ ਸਭ ਧਰਮਾਂ ਦੇ ਲਈ ਇੱਜ਼ਤ ਹੈ ।
ਅਰਮਾਨ ਮਲਿਕ ਦੀ ਗਰਭਵਤੀ ਪਤਨੀ ਜਿੰਮ ‘ਚ ਹੋਈ ਬੰਦ
ਇਸ ਤੋਂ ਪਹਿਲਾਂ ਇੱਕ ਹੋਰ ਖ਼ਬਰ ਵੀ ਸਾਹਮਣੇ ਆਈ ਸੀ । ਜਿਸ ‘ਚ ਇਹ ਗੱਲ ਸਾਹਮਣੇ ਆਈ ਕਿ ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਘਰ ਦੀ ਛੱਤ ‘ਤੇ ਨਵਾਂ ਜਿੰਮ ਸ਼ੁਰੂ ਕੀਤਾ ਸੀ । ਪਰ ਇਸੇ ਦੌਰਾਨ ਜਿੰਮ ‘ਚ ਪੂਜਾ ਵੀ ਕੀਤੀ ਗਈ ਸੀ, ਪੂਜਾ ਤੋਂ ਬਾਅਦ ਸਾਰੇ ਥੱਲੇ ਆ ਗਏ ਪਰ ਪਾਇਲ ਉੱਥੇ ਹੀ ਰਹੀ ਅਤੇ ਘਰ ਦੇ ਸਾਰੀਆਂ ਥਾਵਾਂ ‘ਤੇ ਉਸ ਨੂੰ ਲੱਭਣ ਲੱਗੇ, ਪਰ ਉਹ ਕਿਤੇ ਵੀ ਨਾਂ ਮਿਲੀ ।

ਜਿਸ ਕਾਰਨ ਘਰਦਿਆਂ ਨੂੰ ਚਿੰਤਾ ਸਤਾਉਣ ਲੱਗੀ ਕਿ ਆਖਿਰ ਪਾਇਲ ਗਈ ਤਾਂ ਕਿੱਥੇ ਗਈ । ਫਿਰ ਜਦੋਂ ਅਰਮਾਨ ਮਲਿਕ ਛੱਤ ‘ਤੇ ਵੇਖਣ ਗਏ ਤਾਂ ਪਾਇਲ ਉੱਥੇ ਜਿੰਮ ‘ਚ ਬੰਦ ਸੀ ਅਤੇ ਰੋ ਰਹੀ ਸੀ । ਜਿਸ ਤੋਂ ਬਾਅਦ ਅਰਮਾਨ ਸਣੇ ਪਰਿਵਾਰ ਦੇ ਹੋਰ ਜੀਆਂ ਨੇ ਉਸ ਨੂੰ ਫਟਕਾਰ ਲਗਾਈ । ਇਸ ਦੇ ਨਾਲ ਇਸ ਗੱਲ ਤੋਂ ਡਾਂਟਿਆ ਵੀ ਕਿ ਉਹ ਆਪਣੇ ਨਾਲ ਮੋਬਾਈਲ ਫੋਨ ਕਿਉਂ ਨਹੀਂ ਰੱਖਦੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
