ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਇਨਸਾਫ਼ ਲਈ ਕੱਢਣ ਜਾ ਰਹੇ ਰੋਸ ਮਾਰਚ, ਇਸ ਦਿਨ ਪਹੁੰਚਣਗੇ ਜਲੰਧਰ

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਈ ਮਹੀਨੇ ਬੀਤ ਚੁੱਕੇ ਹਨ । ਉਸ ਦੇ ਮਾਪਿਆਂ ਦੇ ਵੱਲੋਂ ਉਸ ਦੀ ਪਹਿਲੀ ਬਰਸੀ ਵੀ ਮਨਾਈ ਜਾ ਚੁੱਕੀ ਹੈ । ਪਰ ਮਾਪੇ ਹਾਲੇ ਵੀ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਜੱਦੋਜਹਿਦ ਕਰ ਰਹੇ ਹਨ ।

Written by  Shaminder   |  May 04th 2023 11:09 AM  |  Updated: May 04th 2023 11:09 AM

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਇਨਸਾਫ਼ ਲਈ ਕੱਢਣ ਜਾ ਰਹੇ ਰੋਸ ਮਾਰਚ, ਇਸ ਦਿਨ ਪਹੁੰਚਣਗੇ ਜਲੰਧਰ

ਸਿੱਧੂ ਮੂਸੇਵਾਲਾ (Sidhu Moose wala) ਦੀ ਮੌਤ (Death)  ਨੂੰ ਕਈ ਮਹੀਨੇ ਬੀਤ ਚੁੱਕੇ ਹਨ । ਉਸ ਦੇ ਮਾਪਿਆਂ ਦੇ ਵੱਲੋਂ ਉਸ ਦੀ ਪਹਿਲੀ ਬਰਸੀ ਵੀ ਮਨਾਈ ਜਾ ਚੁੱਕੀ ਹੈ । ਪਰ ਮਾਪੇ ਹਾਲੇ ਵੀ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਜੱਦੋਜਹਿਦ ਕਰ ਰਹੇ ਹਨ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌੌਰ ਸਿੰਘ ਸਿੱਧੂ ਆਪਣੇ ਪੁੱਤਰ ਦੇ ਲਈ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ । ਇਸ ਦੇ ਨਾਲ ਹੀ ਦੋਸ਼ੀਆਂ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕਰ ਰਹੇ ਹਨ ।

ਹੋਰ ਪੜ੍ਹੋ :  ‘ਚਮਕੀਲਾ’ ਤੋਂ ਬਾਅਦ ਫ਼ਿਲਮ ‘ਜੋੜੀ’ ‘ਤੇ ਵੀ ਲੱਗੀ ਰੋਕ, ਦਿਲਜੀਤ ਦੋਸਾਂਝ ਦੇ ਫੈਨਸ ਹੋਏ ਨਿਰਾਸ਼

ਬਲਕੌਰ ਸਿੰਘ ਸਿੱਧੂ ਕੱਢਣਗੇ ਰੋਸ ਮਾਰਚ  

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ‘ਜਸਟਿਸ ਫਾਰ ਸਿੱਧੂ ਮੂਸੇਵਾਲਾ’ ਨਾਂਅ ਹੇਠ ਰੋਸ ਮਾਰਚ ਕੱਢਣ ਜਾ ਰਹੇ ਹਨ । ਜਿਸ ਦੇ ਲਈ ਤਰੀਕਾਂ ਦਾ ਸ਼ੈਡਿਊਲ ਵੀ ਜਾਰੀ ਕੀਤਾ ਗਿਆ ਹੈ ।

ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੇ ਲਈ ਬਲਕੌਰ ਸਿੱਧੂ ਜਲੰਧਰ ਲੋਕ ਸਭਾ ਹਲਕੇ ਦੀਆਂ ਵੱਖ-ਵੱਖ ਥਾਵਾਂ ‘ਤੇ ਯਾਤਰਾ ਕੱਢਣਗੇ । ਇਹ ਯਾਤਰਾ ਫਿਲੌਰ, ਰੁੜਕੀ ਕਲਾਂ ਦੇ ਬਾੜਾ ਪਿੰਡ ਤੋਂ ਸ਼ੁਰੂ ਹੋਵੇਗੀ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਰੋਸ ਮਾਰਚ ‘ਚ ਵੱਡੀ ਗਿਣਤੀ ‘ਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਹੈ । 

ਸਿੱਧੂ ਮੂਸੇਵਾਲਾ ਨੇ ਦਿੱਤੇ ਕਈ ਹਿੱਟ ਗੀਤ 

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਹੀ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾਈ ਸੀ । ਸਿੱਧੂ ਮੂਸੇਵਾਲਾ ਨੇ ਬਹੁਤ ਹੀ ਘੱਟ ਉਮਰ ‘ਚ ਦੌਲਤ ਸ਼ੌਹਰਤ ਹਾਸਲ ਕਰ ਲਈ ਸੀ । ਏਨੀਂ ਸ਼ੌਹਰਤ ਹਾਸਲ ਕਰਨ ਦੇ ਲਈ ਕਈ ਵਾਰ ਲੋਕਾਂ ਦੀਆਂ ਉਮਰਾਂ ਬੀਤ ਜਾਂਦੀਆਂ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network