ਗਾਇਕਾ ਜਸਵਿੰਦਰ ਬਰਾੜ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਗਾਇਕਾ ਜਸਵਿੰਦਰ ਬਰਾੜ ਦੇ ਪਤੀ ਦਾ ਅੱਜ ਜਨਮਦਿਨ ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।
ਗਾਇਕਾ ਜਸਵਿੰਦਰ ਬਰਾੜ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਗਾਇਕਾ ਜਸਵਿੰਦਰ ਬਰਾੜ (Jaswinder Brar) ਦੇ ਪਤੀ ਦਾ ਅੱਜ ਜਨਮਦਿਨ (Husband Birthday)ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਇਸ ਫੋਟੋ ਦੇ ਨਾਲ ਗਾਇਕਾ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਲਿਖਿਆ ਹੈ ।ਗਾਇਕਾ ਨੇ ਲਿਖਿਆ ‘ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਿੱਧੂ ਸਾਬ’।
ਹੋਰ ਪੜ੍ਹੋ : ਪਤਨੀ ਕੈਟਰੀਨਾ ਕੈਫ ਦੇ ਜਨਮ ਦਿਨ ‘ਤੇ ਵਿੱਕੀ ਕੌਸ਼ਲ ਹੋਏ ਰੋਮਾਂਟਿਕ, ਪਤਨੀ ਨੂੰ ਰੋਮਾਂਟਿਕ ਅੰਦਾਜ਼ ‘ਚ ਦਿੱਤੀ ਵਧਾਈ
ਜਸਵਿੰਦਰ ਬਰਾੜ ਨੇ ਦਿੱਤੇ ਕਈ ਹਿੱਟ ਗੀਤ
ਜਸਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆਾ ਹੈ । ਉਹ ਆਪਣੇ ਗੀਤਾਂ ‘ਚ ਅਕਸਰ ਜ਼ਿੰਦਗੀ ਦੀ ਸਚਾਈ ਬਿਆਨ ਕਰਦੇ ਹੋਏ ਦਿਖਾਈ ਦਿੰਦੇ ਹਨ ।

ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਜਸਵਿੰਦਰ ਬਰਾੜ ਇਨ੍ਹੀਂ ਦਿਨੀਂ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਲਾਈਵ ਸ਼ੋਅਜ਼ ਨੂੰ ਵੀ ਵੱਡੀ ਗਿਣਤੀ ‘ਚ ਲੋਕ ਸੁਣਨ ਦੇ ਲਈ ਪਹੁੰਚੇ ਹਨ ।
ਜਸਵਿੰਦਰ ਬਰਾੜ ਦਾ ਪਰਿਵਾਰ
ਜਸਵਿੰਦਰ ਬਰਾੜ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ । ਉਨ੍ਹਾਂ ਦਾ ਪੁੱਤਰ ਕਿਸੇ ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ਸੀ । ਜਿਸ ਦੀਆਂ ਕੁਝ ਸਮਾਂ ਪਹਿਲਾਂ ਗਾਇਕਾ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।ਇੱਕ ਇੰਟਰਵਿਊ ਦੇ ਦੌਰਾਨ ਜਸਵਿੰਦਰ ਬਰਾੜ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਜ਼ਿੰਦਗੀ ‘ਚ ਬੜੇ ਹੀ ਉਤਰਾਅ ਚੜਾਅ ਵੇਖੇ ਹਨ। ਜਦੋਂ ਹੀ ਉਨ੍ਹਾਂ ਦੀ ਜ਼ਿੰਦਗੀ ਪਟਰੀ ‘ਤੇ ਆਉਂਦੀ ਸੀ ਤਾਂ ਕੋਈ ਨਾ ਕੋਈ ਅਣਸੁਖਾਵਾਂ ਸਮਾਂ ਆ ਜਾਂਦਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
