ਪਤਨੀ ਕੈਟਰੀਨਾ ਕੈਫ ਦੇ ਜਨਮ ਦਿਨ ‘ਤੇ ਵਿੱਕੀ ਕੌਸ਼ਲ ਹੋਏ ਰੋਮਾਂਟਿਕ, ਪਤਨੀ ਨੂੰ ਰੋਮਾਂਟਿਕ ਅੰਦਾਜ਼ ‘ਚ ਦਿੱਤੀ ਵਧਾਈ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਇਹ ਜੋੜੀ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ । ਕੈਟਰੀਨਾ ਪੀਲੇ ਰੰਗ ਦੀ ਡਰੈੱਸ ‘ਚ ਦਿਖਾਈ ਦੇ ਰਹੀ ਹੈ, ਜਦੋਂਕਿ ਵਿੱਕੀ ਕੌਸ਼ਲ ਸ਼ਰਟ ‘ਚ ਨਜ਼ਰ ਆ ਰਹੇ ਹਨ ।
ਪਤਨੀ ਕੈਟਰੀਨਾ ਕੈਫ ਦੇ ਜਨਮ ਦਿਨ ‘ਤੇ ਵਿੱਕੀ ਕੌਸ਼ਲ ਹੋਏ ਰੋਮਾਂਟਿਕ, ਪਤਨੀ ਨੂੰ ਰੋਮਾਂਟਿਕ ਅੰਦਾਜ਼ ‘ਚ ਦਿੱਤੀ ਵਧਾਈ
ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਇਹ ਜੋੜੀ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ । ਕੈਟਰੀਨਾ ਪੀਲੇ ਰੰਗ ਦੀ ਡਰੈੱਸ ‘ਚ ਦਿਖਾਈ ਦੇ ਰਹੀ ਹੈ, ਜਦੋਂਕਿ ਵਿੱਕੀ ਕੌਸ਼ਲ ਸ਼ਰਟ ‘ਚ ਨਜ਼ਰ ਆ ਰਹੇ ਹਨ । ਇੱਕ ਤਸਵੀਰ ‘ਚ ਵਿੱਕੀ ਕੌਸ਼ਲ ਦੀਆਂ ਬਾਹਵਾਂ ‘ਚ ਅਦਾਕਾਰਾ ਨਜ਼ਰ ਆ ਰਹੀ ਹੈ। ਜਦੋਂਕਿ ਦੂਜੀ ਤਸਵੀਰ ‘ਚ ਉਸ ਨੇ ਆਪਣੀ ਬਾਂਹ ਵਿੱਕੀ ਕੌਸ਼ਲ ਦੇ ਮੋਢੇ ‘ਤੇ ਰੱਖੀ ਹੋਈ ਹੈ ।

ਹੋਰ ਪੜ੍ਹੋ : ਸੜਕ ਹਾਦਸੇ ‘ਚ ਵਾਲ-ਵਾਲ ਬਚਿਆ ਅਦਾਕਾਰ ਆਕਾਸ਼ ਚੌਧਰੀ, ਟਰੱਕ ਨੇ ਮਾਰੀ ਅਦਾਕਾਰ ਦੀ ਕਾਰ ਨੂੰ ਟੱਕਰ
ਇਨ੍ਹਾਂ ਦੋਵਾਂ ਤਸਵੀਰਾਂ ਨੂੰ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਨ੍ਹਾਂ ਰੋਮਾਂਟਿਕ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੀ ਪਤਨੀ ਨੂੰ ਰੋਮਾਂਟਿਕ ਅੰਦਾਜ਼ ‘ਚ ਜਨਮ ਦਿਨ ਦੀ ਵਧਾਈ ਦਿੱਤੀ ਹੈ ।
ਕੈਟਰੀਨਾ ਕੈਫ ਨੇ ਕੱਲ੍ਹ ਮਨਾਇਆ ਜਨਮ ਦਿਨ
ਦੱਸ ਦਈਏ ਕਿ ਬੀਤੇ ਦਿਨ ਅਦਾਕਾਰਾ ਕੈਟਰੀਨਾ ਕੈਫ ਨੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਪਤੀ ਵਿੱਕੀ ਕੌਸ਼ਲ ਦੇ ਨਾਲ ਸਮੁੰਦਰ ਕਿਨਾਰੇ ‘ਤੇ ਆਪਣਾ ਜਨਮ ਦਿਨ ਮਨਾਇਆ । ਬੀਤੇ ਦਿਨ ਪ੍ਰਸ਼ੰਸਕ ਵੀ ਆਪਣੀ ਪਸੰਦੀਦਾ ਅਦਾਕਾਰਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਨਜ਼ਰ ਆਏ । ਇਸ ਦੇ ਨਾਲ ਹੀ ਦੇਸ਼ ਵਿਦੇਸ਼ ਤੋਂ ਵੀ ਫੈਨਸ ਨੇ ਤੋਹਫੇ ਅਤੇ ਵਧਾਈਆਂ ਵਾਲੇ ਸੰਦੇਸ਼ ਭੇਜੇ ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਬਹੁਤ ਜਲਦ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਟਾਈਗਰ-੩’ ‘ਚ ਕੰਮ ਕਰਦੀ ਹੋਈ ਨਜ਼ਰ ਆਏਗੀ । ਇਸ ਤੋਂ ਇਲਾਵਾ ਉਹ ਵਿਜੈ ਸੇਤੂਪਤੀ ਦੇ ਨਾਲ ‘ਮੈਰੀ ਕ੍ਰਿਸਮਸ’ ‘ਚ ਕੰਮ ਕਰੇਗੀ । ਉਸ ਦਾ ਇਹ ਪ੍ਰੋਜੈਕਟ ਪਾਈਪਲਾਈਨ ‘ਚ ਹੈ । ਇਸ ਦੇ ਨਾਲ ਹੀ ਅਦਾਕਾਰਾ ਦਾ ਪਤੀ ਵਿੱਕੀ ਕੌਸ਼ਲ ‘ਸੈਮ ਬਹਾਦੁਰ’ ‘ਚ ਅਦਾਕਾਰੀ ਕਰਦਾ ਦਿਖਾਈ ਦੇਵੇਗਾ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
