ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਕਿਊਟ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਵਧਾਈ
ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਬੇਟੇ ਹਰੀਦਾਨ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਯੁਵਰਾਜ ਹੰਸ ਨੇ ਹਰੀਦਾਨ ਦੀਆਂ ਜਨਮ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।
ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਕਿਊਟ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਵਧਾਈ
ਯੁਵਰਾਜ ਹੰਸ (Yuvraj Hans) ਅਤੇ ਮਾਨਸੀ ਸ਼ਰਮਾ (Mansi Sharma) ਦੇ ਬੇਟੇ ਹਰੀਦਾਨ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਯੁਵਰਾਜ ਹੰਸ ਨੇ ਹਰੀਦਾਨ ਦੀਆਂ ਜਨਮ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ‘ਹੈਪੀ ਬਰਥਡੇ ਮਾਈ ਬੁਆਏ।

ਹੋਰ ਪੜ੍ਹੋ : ਸੱਜਣ ਅਦੀਬ ਦੇ ਪ੍ਰਸ਼ੰਸਕ ਨੇ ਕੀਤੀ ਗਾਇਕ ਦੀ ਬੇਇੱਜ਼ਤੀ, ਵੇਖੋ ਵੀਡੀਓ
ਬਾਬਾ ਜੀ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਣ… ਲਵ ਯੂ ਮੇਰੇ ਪਿੱਗੂ। ਧੰਨਵਾਦ ਬਾਬਾ ਜੀ ਇਹ ਪਿਆਰਾ ਜਿਹਾ ਗਿਫਟ ਦੇਣ ਦੇ ਲਈ । ਬੱਚੇ ਕਦੋਂ ਵੱਡੇ ਹੋ ਜਾਂਦੇ, ਪਤਾ ਹੀ ਨਹੀਂ ਚੱਲਦਾ’। ਇਹ ਮੈਂ ਹਮੇਸ਼ਾ ਆਪਣੇ ਵੱਡਿਆਂ ਤੋਂ ਸੁਣਦਾ ਹੁੰਦਾ ਸੀ, ਖ਼ਾਸ ਕਰਕੇ ਮੰਮੀ ਅਤੇ ਪਾਪਾ ਤੋਂ।ਸਮਝ ਹੁਣ ਆਇਆ, ਆਈ ਲਵ ਯੂ ਹਰੀਦਾਨ..ਵੀ ਆਲ ਲਵ ਯੂ…।ਬਾਬਾ ਜੀ ਹਰ ਬੁਰੀ ਨਜ਼ਰ ਤੋਂ ਬਚਾਉਣ’।
ਯੁਵਰਾਜ ਹੰਸ ਦੂਜੀ ਵਾਰ ਬਣਨਗੇ ਪਿਤਾ
ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਹੁਣ ਦੂਜੀ ਵਾਰ ਮਾਪੇ ਬਣਨਗੇ । ਕਿਉਂਕਿ ਮਾਨਸੀ ਸ਼ਰਮਾ ਨੇ ਬੀਤੇ ਦਿਨੀਂ ਹੀ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ । ਜਲਦ ਹੀ ਇਹ ਜੋੜੀ ਦੂਜੇ ਬੱਚੇ ਦੇ ਮਾਤਾ ਪਿਤਾ ਬਣੇਗੀ ।

ਮਾਨਸੀ ਸ਼ਰਮਾ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਹੁਣ ਤੱਕ ਉਹ ‘ਛੋਟੀ ਸਰਦਾਰਨੀ’ ਸਣੇ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੀ ਹੈ । ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ । ਜਿਸ ‘ਚ ‘ਯਾਰਾ ਵੇ’, ‘ਯਾਰ ਅਣਮੁੱਲੇ ਰਿਟਰਨਸ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
