ਸੱਜਣ ਅਦੀਬ ਦੇ ਪ੍ਰਸ਼ੰਸਕ ਨੇ ਕੀਤੀ ਗਾਇਕ ਦੀ ਬੇਇੱਜ਼ਤੀ, ਵੇਖੋ ਵੀਡੀਓ

ਸੱਜਣ ਅਦੀਬ ਨੂੰ ਇਹ ਫੈਨ ਕਹਿੰਦਾ ਹੈ ਕਿ ਉਹ ਉਨ੍ਹਾਂ ਦਾ ਬਹੁਤ ਵੱਡਾ ਫੈਨ ਹੈ ਅਤੇ ਫਿਰ ਉਹ ਉਨ੍ਹਾਂ ਨੂੰ ਆਪਣੀ ਵਾਈਫ ਦੇ ਨਾਲ ਵੀ ਮਿਲਾਉਂਦਾ ਹੈ ।ਜਿਸ ‘ਤੇ ਸੱਜਣ ਅਦੀਬ ਨੂੰ ਇਹ ਫੈਨ ਕਹਿੰਦਾ ਹੈ ਕਿ ਤੁਸੀਂ ਮਾਈਂਡ ਨਾ ਕਰਨਾ ਇੱਕ ਤਸਵੀਰ ਕਰ ਦਿਓਗੇ ।

Written by  Shaminder   |  May 12th 2023 12:22 PM  |  Updated: May 12th 2023 12:22 PM

ਸੱਜਣ ਅਦੀਬ ਦੇ ਪ੍ਰਸ਼ੰਸਕ ਨੇ ਕੀਤੀ ਗਾਇਕ ਦੀ ਬੇਇੱਜ਼ਤੀ, ਵੇਖੋ ਵੀਡੀਓ

ਪੰਜਾਬੀ ਗਾਇਕ ਸੱਜਣ ਅਦੀਬ (Sajjan Adeeb)  ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਕਿਸੇ ਫੈਨ ਦੇ ਨਾਲ ਨਜ਼ਰ ਆ ਰਿਹਾ ਹੈ । ਸੱਜਣ ਅਦੀਬ ਨੂੰ ਵੇਖ ਕੇ ਉਨ੍ਹਾਂ ਦਾ ਇਹ ਫੈਨ ਉਨ੍ਹਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੱਜਣ ਅਦੀਬ ਨੂੰ ਇਹ ਫੈਨ ਕਹਿੰਦਾ ਹੈ ਕਿ ਉਹ ਉਨ੍ਹਾਂ ਦਾ ਬਹੁਤ ਵੱਡਾ ਫੈਨ ਹੈ ਅਤੇ ਫਿਰ ਉਹ ਉਨ੍ਹਾਂ ਨੂੰ ਆਪਣੀ ਵਾਈਫ ਦੇ ਨਾਲ ਵੀ ਮਿਲਾਉਂਦਾ ਹੈ ।

ਹੋਰ ਪੜ੍ਹੋ  :  ਵਿਦੇਸ਼ ਪਹੁੰਚਣ ਤੋਂ ਬਾਅਦ ਦੀਪ ਢਿੱਲੋਂ ਆਪਣੇ ਪਿਤਾ ਨੂੰ ਵਿਦੇਸ਼ ਦੀ ਸੈਰ ਕਰਵਾਉਂਦੇ ਆਏ ਨਜ਼ਰ, ਸਾਂਝੀਆਂ ਕੀਤੀਆਂ ਤਸਵੀਰਾਂ

ਜਿਸ ‘ਤੇ ਸੱਜਣ ਅਦੀਬ ਨੂੰ ਇਹ ਫੈਨ ਕਹਿੰਦਾ ਹੈ ਕਿ ਤੁਸੀਂ ਮਾਈਂਡ ਨਾ ਕਰਨਾ ਇੱਕ ਤਸਵੀਰ ਕਰ ਦਿਓਗੇ । ਜਿਸ ‘ਤੇ ਸੱਜਣ ਅਦੀਬ ਖੁਸ਼ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਆਪਾਂ ਕਰਵਾ ਦਿੰਦੇ ਹਾਂ ਤਸਵੀਰ । ਜਿਸ ਤੋਂ ਬਾਅਦ ਪ੍ਰਸ਼ੰਸਕ ਆਪਣਾ ਮੋਬਾਈਲ ਫੋਨ ਗਾਇਕ ਨੂੰ ਫੜਾ ਦਿੰਦਾ ਹੈ ।

ਜਿਸ ਤੋਂ ਬਾਅਦ ਸੱਜਣ ਅਦੀਬ ਦਾ ਮੂੰਹ ਉੱਤਰ ਜਾਂਦਾ ਹੈ ਅਤੇ ਉਹ ਆਪਣੇ ਪ੍ਰਸ਼ੰਸਕ ਦੀ ਤਸਵੀਰ ਉਸ ਦੀ ਪਤਨੀ ਦੇ ਨਾਲ ਖਿੱਚਣ ਲੱਗ ਪੈਂਦਾ ਹੈ ।

ਸੱਜਣ ਅਦੀਬ ਨੇ ਦਿੱਤੇ ਕਈ ਹਿੱਟ ਗੀਤ  

ਸੱਜਣ ਅਦੀਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਪਰ ਉਹ ਚਰਚਾ ‘ਚ ਆਏ ‘ਇਸ਼ਕਾਂ ਦੇ ਲੇਖੇ’ ਗੀਤ ਦੇ ਨਾਲ । ਇਸ ਗੀਤ ਨੇ ਹੀ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ‘ਚ ਪਛਾਣ ਦਿਵਾਈ । ਜਿਸ ਤੋਂ ਬਾਅਦ ਲਾਈਏ ਜੇ ਯਾਰੀਆਂ ‘ਚ ਵੀ ਉਨ੍ਹਾਂ ਨੇ ਗੀਤ ਗਾਏ । ਸੱਜਣ ਅਦੀਬ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਹੁਣ ਤੱਕ ਉਹ ਅਨੇਕਾਂ ਹੀ ਗੀਤ ਗਾ ਚੁੱਕੇ ਹਨ । ਉਨ੍ਹਾਂ ਦਾ ਸਬੰਧ ਬਠਿੰਡਾ ਦੇ ਨਾਲ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network