ਵਿਦੇਸ਼ ਪਹੁੰਚਣ ਤੋਂ ਬਾਅਦ ਦੀਪ ਢਿੱਲੋਂ ਆਪਣੇ ਪਿਤਾ ਨੂੰ ਵਿਦੇਸ਼ ਦੀ ਸੈਰ ਕਰਵਾਉਂਦੇ ਆਏ ਨਜ਼ਰ, ਸਾਂਝੀਆਂ ਕੀਤੀਆਂ ਤਸਵੀਰਾਂ

ਗਾਇਕ ਦੀਪ ਢਿੱਲੋਂ ਆਪਣੇ ਪਿਤਾ ਜੀ ਨੂੰ ਵਿਦੇਸ਼ ਲੈ ਗਏ ਹਨ । ਜਿੱਥੇ ਉਹ ਆਪਣੇ ਪਿਤਾ ਜੀ ਨੂੰ ਕੈਨੇਡਾ ਦੀ ਸੈਰ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ । ਉਹ ਆਪਣੇ ਪਿਤਾ ਜੀ ਨੂੰ ਰੈਸਟੋਰੈਂਟ ਲੈ ਕੇ ਗਏ ਅਤੇ ਉਸ ਤੋਂ ਬਾਅਦ ਹੋਰ ਕਈ ਸਥਾਨਾਂ ਦੀ ਸੈਰ ਵੀ ਕਰਵਾਈ । ਜਿਸ ਦੀਆਂ ਤਸਵੀਰਾਂ ਦੀਪ ਢਿੱਲੋਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ ।

Written by  Shaminder   |  May 13th 2023 06:00 AM  |  Updated: May 12th 2023 08:58 AM

ਵਿਦੇਸ਼ ਪਹੁੰਚਣ ਤੋਂ ਬਾਅਦ ਦੀਪ ਢਿੱਲੋਂ ਆਪਣੇ ਪਿਤਾ ਨੂੰ ਵਿਦੇਸ਼ ਦੀ ਸੈਰ ਕਰਵਾਉਂਦੇ ਆਏ ਨਜ਼ਰ, ਸਾਂਝੀਆਂ ਕੀਤੀਆਂ ਤਸਵੀਰਾਂ

ਗਾਇਕ ਦੀਪ ਢਿੱਲੋਂ (Deep Dhillon) ਆਪਣੇ ਪਿਤਾ ਜੀ ਨੂੰ ਵਿਦੇਸ਼ ਲੈ ਗਏ ਹਨ । ਜਿੱਥੇ ਉਹ ਆਪਣੇ ਪਿਤਾ ਜੀ ਨੂੰ ਕੈਨੇਡਾ ਦੀ ਸੈਰ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ । ਉਹ ਆਪਣੇ ਪਿਤਾ ਜੀ ਨੂੰ ਰੈਸਟੋਰੈਂਟ ਲੈ ਕੇ ਗਏ ਅਤੇ ਉਸ ਤੋਂ ਬਾਅਦ ਹੋਰ ਕਈ ਸਥਾਨਾਂ ਦੀ ਸੈਰ ਵੀ ਕਰਵਾਈ । ਜਿਸ ਦੀਆਂ ਤਸਵੀਰਾਂ ਦੀਪ ਢਿੱਲੋਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ ।

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੇ ਪਿਤਾ ਦੇ ਨਾਲ-ਨਾਲ ਉਨ੍ਹਾਂ ਦੇ ਪੋਤੇ ਪੋਤੀਆਂ ਵੀ ਦਿਖਾਈ ਦੇ ਰਹੇ ਹਨ । ਇੱਕ ਤਸਵੀਰ ‘ਚ ਦੀਪ ਢਿੱਲੋਂ ਦੇ ਪਿਤਾ ਜੀ ਪਾਰਕ ‘ਚ ਨਜ਼ਰ ਆ ਰਹੇ ਹਨ । ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਆਪਣੇ ਪੋਤੇ ਪੋਤੀ ਦੇ ਨਾਲ ਰੈਸਟੋਰੈਂਟ ‘ਚ ਬੈਠ ਕੇ ਕੁਝ ਪੀ ਰਹੇ ਹਨ । 

ਦੀਪ ਢਿੱਲੋਂ ਨੇ ਬੀਤੇ ਦਿਨੀਂ ਵੀ ਸਾਂਝੀਆਂ ਕੀਤੀਆਂ ਸਨ ਤਸਵੀਰਾਂ 

ਦੱਸ ਦਈਏ ਕਿ ਦੀਪ ਢਿੱਲੋਂ ਨੇ ਕੁਝ ਦਿਨ ਪਹਿਲਾਂ ਵੀ ਆਪਣੇ ਪਿਤਾ ਜੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਸੀ । ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਜੀ ਨੇ ਜਦੋਂ ਉਹ ਬਾਰਵੀਂ ਜਮਾਤ ‘ਚ ਪੜ੍ਹਦੇ ਸਨ ਤਾਂ ਉਹਨਾਂ ਦੇ ਵਿਦੇਸ਼ ਜਾਣ ਦੇ ਸੁਫ਼ਨੇ ਨੂੰ ਪੂਰਾ ਕੀਤਾ ਸੀ । 

ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਕਰਵਾਈ ਲਵ ਮੈਰਿਜ 

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੋਵਾਂ ਨੇ ਲਵ ਮੈਰਿਜ ਕਰਵਾਈ ਹੈ । ਦੋਵੇਂ ਸ਼ੋਅ ਦੇ ਦੌਰਾਨ ਮਿਲੇ ਸਨ । ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਹਮਸਫਰ ਬਣਾ ਲਿਆ ਅਤੇ ਅੱਜ ਇਹ ਗਾਇਕ ਜੋੜੀ ਖੁਸ਼ਹਾਲ ਜ਼ਿੰਦਗੀ ਬਿਤਾ ਰਹੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network